ਪੁਲਿਸ ਵੱਲੋਂ ਪੌਦੇ ਲਾਉਣ ਦੀ ਮੁਹਿੰਮ ਸ਼ੁਰੂ,ਡਾਇਰੈਕਟਰ ਜਨਰਲ ਆਫ਼ ਪੁਲਿਸ DGP ਨੇ Punjab Police Headquarters ਵਿਖੇ ਲਗਾਇਆ ਸਾਗਵਾਨ ਦਾ ਬੂਟਾ

0
242
ਪੁਲਿਸ ਵੱਲੋਂ ਪੌਦੇ ਲਾਉਣ ਦੀ ਮੁਹਿੰਮ ਸ਼ੁਰੂ,ਡਾਇਰੈਕਟਰ ਜਨਰਲ ਆਫ਼ ਪੁਲਿਸ DGP ਨੇ Punjab Police Headquarters ਵਿਖੇ ਲਗਾਇਆ ਸਾਗਵਾਨ ਦਾ ਬੂਟਾ

SADA CHANNEL

CHANDIGARH,(SADA CHANNEL):- ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ (Director General of Police (DGP) Punjab Gaurav Yadav) ਨੇ ਅੱਜ ਸੂਬਾ ਪੱਧਰੀ ਪੌਦੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਚੰਡੀਗੜ੍ਹ (Chandigarh) ਸਥਿਤ ਪੰਜਾਬ ਪੁਲਿਸ ਹੈੱਡਕੁਆਰਟਰ (Punjab Police Headquarters) ਵਿਖੇ ਸਾਗਵਾਨ ਦਾ ਬੂਟਾ ਲਗਾਇਆ,ਪੌਦੇ ਲਗਾਉਣ ਦੀ ਮੁਹਿੰਮ ਤਹਿਤ ਸਾਰੇ ਪੁਲਿਸ ਜ਼ਿਲ੍ਹਿਆਂ/ਯੂਨਿਟਾਂ ਵਿੱਚ ਮੌਲਸਰੀ, ਅਮਲਤਾਸ, ਟੀਕ, ਟਰਮੀਨਲੀਆ ਅਰਜੁਨਾ ਆਦਿ ਸਣੇ ਵੱਖ-ਵੱਖ ਕਿਸਮਾਂ ਦੇ ਲਗਭਗ 31000 ਪੌਦੇ ਲਗਾਏ ਜਾਣਗੇ,ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab Chief Minister Bhagwant Mann) ਦੇ ਦਿਸ਼ਾ ਨਿਰਦੇਸ਼ਾਂ ‘ਤੇ ਪੰਜਾਬ ਪੁਲਿਸ (Punjab Police) ਵੱਲੋਂ ਪੌਦੇ ਲਗਾਉਣ ਦੀ ਇਸ ਵਿਆਪਕ ਮੁਹਿੰਮ ਦਾ ਆਯੋਜਨ ਕੀਤਾ ਗਿਆ।  

ਜਿਸ ਤਹਿਤ ‘ਰੁੱਖ ਲਗਾਓ, ਪੰਜਾਬ ਨੂੰ ਸਵਰਗ ਬਣਾਓ’ ਦੇ ਨਾਅਰੇ ਤਹਿਤ 31000 ਪੌਦੇ ਲਗਾਏ ਜਾਣਗੇ,ਡੀਜੀਪੀ ਪੰਜਾਬ (DGP Punjab) ਤੋਂ ਬਾਅਦ,ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ (ਏਡੀਜੀਪੀ) (Additional Director General of Police (ADGP)) ਜਿਨ੍ਹਾਂ ਵਿੱਚ ਸ਼ਸ਼ੀ ਪ੍ਰਭਾ, ਐੱਸ. ਕੇ. ਅਸਥਾਨਾ, ਅਰਪਿਤ ਸ਼ੁਕਲਾ, ਰਾਮ ਸਿੰਘ, ਐੱਸਐੱਸ ਸ੍ਰੀਵਾਸਤਵ, ਨਰੇਸ਼ ਅਰੋੜਾ, ਏਐਸ ਰਾਏ, ਬੀ ਚੰਦਰ ਸ਼ੇਖਰ, ਜੀ ਨਾਗੇਸ਼ਵਰ ਰਾਓ, ਅਨੀਤਾ ਪੁੰਜ ਅਤੇ ਐਮਐਫ ਫਾਰੂਕੀ ਸ਼ਾਮਲ ਹਨ, ਨੇ ਵੀ ਵੱਖ-ਵੱਖ ਕਿਸਮਾਂ ਦੇ ਪੌਦੇ ਲਗਾਏ,DGP ਨੇ ਸਾਰੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਸਬੰਧਤ ਜ਼ਿਲ੍ਹਿਆਂ/ਯੂਨਿਟਾਂ ਵਿੱਚ ਲਗਾਏ ਗਏ ਸਾਰੇ ਰੁੱਖਾਂ ਅਤੇ ਪੌਦਿਆਂ ਦੀ ਸਹੀ ਦੇਖਭਾਲ ਨੂੰ ਯਕੀਨੀ ਬਣਾਉਣ।

LEAVE A REPLY

Please enter your comment!
Please enter your name here