ਨੰਗਲ ਡੈਮ ਤੇ ਕੱਛੁ ਚਾਲ ਨਾਲ ਬਣ ਰਹੇ ਫਲਾਈਓਵਰ ਦੇ ਨਿਰਮਾਣ ਕਾਰਨ ਲੋਕਾਂ ਨੂੰ ਹੋ ਰਹੀ ਪ੍ਰੇਸ਼ਾਨੀ ਦੇ ਵਿਰੋਧ ਵਿਚ ਅੱਜ ਨੰਗਲ ਦੇ ਸਮੂਹ ਵਪਾਰ ਮੰਡਲਾਂ ਵੱਲੋਂ ਬੰਦ ਰੱਖਿਆ ਗਿਆ

0
277
ਨੰਗਲ ਡੈਮ ਤੇ ਕੱਛੁ ਚਾਲ ਨਾਲ ਬਣ ਰਹੇ ਫਲਾਈਓਵਰ ਦੇ ਨਿਰਮਾਣ ਕਾਰਨ ਲੋਕਾਂ ਨੂੰ ਹੋ ਰਹੀ ਪ੍ਰੇਸ਼ਾਨੀ ਦੇ ਵਿਰੋਧ ਵਿਚ ਅੱਜ ਨੰਗਲ ਦੇ ਸਮੂਹ ਵਪਾਰ ਮੰਡਲਾਂ ਵੱਲੋਂ ਬੰਦ ਰੱਖਿਆ ਗਿਆ

SADA CHANNEL:-

ਨੰਗਲ,26 ਜੁਲਾਈ,(SADA CHANNEL):- ਨੰਗਲ ਡੈਮ ਤੇ ਕੱਛੁ ਚਾਲ ਨਾਲ ਬਣ ਰਹੇ ਫਲਾਈਓਵਰ ਦੇ ਨਿਰਮਾਣ ਕਾਰਨ ਲੋਕਾਂ ਨੂੰ ਹੋ ਰਹੀ ਪ੍ਰੇਸ਼ਾਨੀ ਦੇ ਵਿਰੋਧ ਵਿਚ ਅੱਜ ਨੰਗਲ ਦੇ ਸਮੂਹ ਵਪਾਰ ਮੰਡਲਾਂ ਵੱਲੋਂ ਬੰਦ ਰੱਖਿਆ ਗਿਆ | ਬੰਦ ਕਾਰਨ ਮੇਨ ਮਾਰਕੀਟ, ਪਹਾੜੀ ਮਾਰਕੀਟ, ਅੱਡਾ ਮਾਰਕੀਟ ਅਤੇ ਹੋਰਨਾ ਥਾਵਾਂ ਤੇ ਸਾਰੇ ਵਪਾਰਕ ਅਦਾਰੇ ਸੋ ਫੀਸਦੀ ਬੰਦ ਰਹੇ | ਹਲਵਾਈਆਂ ਅਤੇ ਮੈਡਕੀਲ ਕਿੱਤੇ ਨਾਲ ਜੁੱੜੇ ਲੋਕਾਂ ਨੂੰ ਬੰਦ ਤੋਂ ਲਾਂਭੇ ਰੱਖਿਆ ਗਿਆ ਸੀ |


ਨੰਗਲ ਸੰਘਰਸ਼ ਕਮੇਟੀ ਵੱਲੋਂ ਸਥਾਨਕ ਰਾਜੀਵ ਗਾਂਧੀ ਚੌਂਕ ਵਿਖੇ ਸਵੇਰੇ 9 ਤੋਂ 12 ਵਜੇ ਤੱਕ ਭਾਰੀ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿਚ ਸ਼ਹਿਰੀਆਂ ਨੇ ਵੱਡੇ ਪੱਧਰ ਤੇ ਹਾਜਰੀ ਭਰੀ | ਪਾਰਟੀਬਾਜੀ ਤੋਂ ਉਤੇ ਉੱਠ ਕੇ ਕੀਤੇ ਗਏ ਇਸ ਪ੍ਰਦਰਸ਼ਨ ਵਿਚ ਸ਼ੋ੍ਰਮਣੀ ਗੁਰੁਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਸੀਨੀਅਰ ਕਾਂਗਰਸੀ ਆਗੁੂ ਪ੍ਰਦੀਪ ਸੋਨੀ, ਪਰਵੇਸ਼ ਸੋਨੀ, ਕੌਸਲਰ ਪਰਮਜੀਤ ਸਿੰਘ ਪੰਮਾ, ਨਗਰ ਕੌਂਸਲ ਨੰਗਲ ਦੇ ਸਾਬਕਾ ਪ੍ਰਧਾਨ ਰਜੇਸ਼ ਚੌਧਰੀ, ਅਕਾਲੀ ਆਗੂ ਨਿਤਨ ਨੰਦਾ, ਕੌਸਲਰ ਦੀਪਕ ਨੰਦਾ, ਟੋਨੀ ਸਹਿਗਲ, ਕੌਸਲਰ ਸੋਨੀਆ ਸੈਣੀ, ਵਿਨੋਦ ਭੱਟੀ, ਸੁਰਜੀਤ ਸਿੰਘ ਢੇਰ, ਐਡਵੋਕੇਟ ਵਿਸ਼ਾਲ ਸੈਣੀ , ਕੌਸਲਰ ਰਣਜੀਤ ਲੱਕੀ, ਤੁਲਸੀ ਰਾਮ ਮੱਟੂ, ਸੰਦੀਪ ਸਿੰਘ ਕਲੋਤਾ, ਕਾਮਰੇਡ ਜਗਤਰਾਮ ਦੇਹਲਾਂ ਹਿਮਾਚਲ ਪ੍ਰਦੇਸ਼ ਆਦਿ ਨੇ ਆਪਣੇ ਵਿਚਾਰ ਪ੍ਰਗਟ ਕੀਤੇ |

ਜਿੱਥੇ ਭਾਈ ਅਮਰਜੀਤ ਸਿੰਘ ਚਾਵਲਾ ਨੇ ਸਰਕਾਰ ਵਿਰੁੱਧ ਸਿੱਧਾ ਸੰਘਰਸ਼ ਕਰਨ ਦਾ ਮਸ਼ਵਰਾ ਦਿੱਤਾ ਉਥੇ ਨੰਗਲ ਮੰਡਲ ਭਾਜਪਾ ਪ੍ਰਧਾਨ ਰਾਜੇਸ਼ ਚੌਧਰੀ ਨੇ ਇਹ ਵਿਸ਼ਵਾਸ਼ ਦਵਾਇਆ ਕਿ ਉਹ ਛੇਤੀ ਹੀ ਸੜਕੀ ਅਵਾਜਾਈ ਬਾਰੇ ਮੰਤਰੀ ਨਿਤਨ ਗੱਡਕਰੀ ਅਤੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਸਘੰਰਸ਼ ਕਮੇਟੀ ਦੀ ਗੱਲ ਕਰਵਾਉਣਗੇ | ਕੌਂਸਲਰ ਪਰਮਜੀਤ ਸਿੰਘ ਪੰਮਾ ਨੇ ਕਿਹਾ ਕਿ ਕਾਂਗਰਸ, ਭਾਜਪਾ, ਅਕਾਲੀ ਦਲ ਅਤੇ ਕਾਂਮਰੇਡਾਂ ਦਾ ਇਕ ਮੰਚ ਤੇ ਆਉਣਾ ਸ਼ੁਭ ਸੰਕੇਤ ਹੈ ਕਿੳਾਕਿ ਅਸੀ ਪਹਿਲਾਂ ਨੰਗਲ ਦੇ ਨਾਗਰੀਕ ਹਾਂ ਬਾਅਦ ਵਿਚ ਕਿਸੇ ਰਾਜਨੀਤਕ ਪਾਰਟੀ ਦੇ ਮੈਂਬਰ ਹਾਂ |

ਕੌਸਲਰ ਪੰਮਾ ਨੇ ਇਹ ਚੇਤਾਵਨੀ ਵੀ ਦਿੱਤੀ ਕਿ ਉਹ ਲੋਕ ਸੰਘਰਸ਼ ਲਈ ਕਿਸੇ ਪੁਲਿਸ ਪਰਚੇ ਤੋਂ ਨਹੀ ਡਰਦੇ | ਇਥੇ ਇਹ ਦੱਸਣਯੋਗ ਹੈ ਕਿ ਪ੍ਰਸ਼ਾਸ਼ਿਨਕ ਪੱਧਰ ਤੇ ਯੋਗ ਤਾਲਮੇਲ ਦੀ ਘਾਟ ਕਾਰਨ ਅਤੇ ਕੁਝ ਜਰੁੂਰੀ ਮੰਜੁਰੀਆਂ ਨਾ ਮਿਲਣ ਕਾਰਨ ਨੰਗਲ ਡੈਮ ਫਲਾਈਓਵਰ ਦਾ ਕੰਮ ਪਿੱਛਲੇ ਲੰਬੇ ਸਮੇ ਤੋਂ ਅਟਕਿਆ ਪਿਆ ਹੋਇਆ ਹੈ ਜਿਸਦੇ ਚਲਦਿਆਂ ਸ਼ਹਿਰ ਦੀ ਅਰਥਿਕਤਾ ਤਬਾਹ ਹੋ ਚੁੱਕੀ ਹੈ | ਵਾਪਰੀ ਸ਼ਹਿਰ ਛੱਡ ਕੇ ਜਾ ਰਹੇ ਹਨ | ਸ਼ਹਿਰ ਵਿਚ ਹਰ ਸਮੇਂ ਜਾਮ ਲੱਗਾ ਰਹਿਣ ਕਾਰਨ ਜਿੱਥੇ ਸਥਾਨਕ ਨਾਗਰਿਕ ਪਰੇਸ਼ਾਨ ਰਹਿਦੇ ਹਨ ਉਥੇ ਦੂਜੇ ਪਾਸੇ ਜਾਮ ਕਾਰਨ ਨਾ ਸਿਰਫ ਸੜਕ ਹਾਦਸੇ ਵੱਧ ਰਹੇ ਹਨ ਸਗੋਂ ਪੀਜੀਆਈ ਜਾਣ ਵਾਲੇ ਰੋਗੀ ਅਤੇ ਉਨ੍ਹਾਂ ਦੇ ਪਰਿਵਾਰ ਵੀ ਪਰੇਸ਼ਾਨ ਹੁੰਦੇ ਹਨ ਕਿੳਾਕਿ ਐਂਬੂਲੈਸਾਂ ਵੀ ਘੰਟਾ ਘੰਟਾਂ ਜਾਮ ਵਿਚ ਫਸੀਆਂਵੀ ਘੰਟਾ ਘੰਟਾਂ ਜਾਮ ਵਿਚ ਫਸੀਆਂ ਰਹਿੰਦੀਆਂ ਹਨ |

ਇਸ ਧਰਨੇ ਵਿਚ ਹੋਰਨਾ ਤੋਂ ਇਲਾਵਾ ਐਡਵੋਕੇਟ ਰਾਕੇਸ਼ ਮੜਕਨ, ਦਿਲਬਾਗ ਸਿੰਘ ਚੰਦੇਲ, ਇੰਟਕ ਆਗੂ ਸਤਨਾਮ ਸਿੰਘ, ਕੈਮਿਸਟ ਐਸ਼ੋਂ ਪੰਜਾਬ ਦੇ ੳਪ ਪ੍ਰਧਾਨ ਸੁਦਰਸ਼ਨ ਚੌਧਰੀ, ਬਾਰ ਕੌਂਸਲ ਨੰਗਲ ਦੇ ਪ੍ਰਧਾਨ ਨਵਦੀਪ ਸਿੰਘ ਹੀਰਾ, ਸੁਖਦੇਵ ਢਿੱਗਵਾ, ਲਵਲੀ ਆਗਰਾ, ਉਮਾਕਾਤ ਸ਼ਰਮਾ , ਵਿਦਿਆ ਸਾਗਰ, ਮਨਜਿੰਦਰ ਸਿੰਘ ਬਰਾੜ, ਨਰਿੰਦਰ ਕਾਲੜਾ, ਰਮਨ ਜਸਵਾਲ, ਕੌਸਲਰ ਸੋਨੀਆ ਸੈਣੀ, ਟੀ ਐਲ ਮੱਟੂ, ਬਕਾਣੂ ਰਾਮ, ਸ਼੍ਰੋਮਣੀ ਅਕਾਲੀ ਦਲ ਨੰਗਲ ਸਰਕਲ ਦੇ ਪ੍ਰਧਾਨ ਗੁਰਦੀਪ ਸਿੰਘ ਬਾਵਾ, ਰਾਜੀ ਖੰਨਾ, ਰਾਕੇਸ਼ ਨਈਅਰ ਸਾਬਕਾ ਚੈਅਰਮੈਨ ਨਗਰ ਸੁਧਾਰ ਟਰੱਸਟ ਨੰਗਲ, ਰਮੇਸ਼ ਗੁਲਾਟੀ, ਕਰਨੀ ਖੰਨਾ, ਅਮਿਤ ਬਰਾਰੀ, ਮਹੇਸ਼ ਕਾਲੀਆ, ਬਲਵਿੰਦਰ ਬਾਲੀ , ਸੁਖਵੰਤ ਸਿੰਘ ਸੈਣੀ ਆਦਿ ਹਾਜਰ ਸਨ |


ਫੋਟੋਕੈਪਸ਼ਨ-ਨੰਗਲ ਸੰਘਰਸ਼ ਕਮੇਟੀ ਦੇ ਅਹੁਦੇਦਾਰ ਰੋਸ ਪ੍ਰਰਸ਼ਦਨ ਦੌਰਾਨ ਇਕਮੁੱਠਤਾ ਦਾ ਪ੍ਰਗਟਾਵਾ ਕਰਦੇ ਹੋਏ
ਫੋਟੋ-
ਕੈਪਸ਼ਨ-ਨੰਗਲ ਵਿਚ ਬਣ ਰਹੇ ਫਲਾਈਓ ਵਰ ਦਾ ਦਿ੍ਸ਼ |

LEAVE A REPLY

Please enter your comment!
Please enter your name here