
ਨੰਗਲ 26 ਜੁਲਾਈ(SADAਚੈਨਲ ):- ਕਰਗਿਲ ਵਿਜੇ ਦਿਵਸ ਨੂੰ ਲੈਕੇ ਦਿਨ ਛੱਬੀ ਜੁਲਾਈ ਨੂੰ ਸ਼ਹੀਦ ਕੈਪਟਨ ਅਮੋਲ ਕਾਲੀਆ ਮੈਮੋਰਿਅਲ ਸੋਸਾਇਟੀ ਵੱਲੋ ਸਥਾਨਕ ਸ਼ਿਵਾਲਿਕ ਐਵਨਿਊ ਪਾਰਕ ਨਵਾਂ ਨੰਗਲ ਕਰਵਾਏ ਗਏ ਸਾਦੇ ਜਿਹੇ ਸਮਾਗਮ ਦੌਰਾਨ ਉਨਾ ਹਿਮਾਚਲ ਪ੍ਰਦੇਸ਼ ਤੋਂ ਆਏ ਹੋਏ ਐਨਸੀਸੀ ਦੇ ਕੈਡਿਟਾਂ ਨੇ ਸਲਾਮੀ ਦਿੱਤੀ ਅਤੇ ਇਲਾਕੇ ਦੇ ਮੋਹਤਵਰਾਂ ਨੇ ਕਾਰਗਿਲ ਸ਼ਹੀਦ ਕੈਪਟਨ ਅਮੋਲ ਕਾਲੀਆ ਨੂੰ ਸ਼ਰਧਾਂਜਲੀ ਦਿੱਤੀ|
ਇਸ ਮੌਕੇ ਤੇ ਸੋਸਾਇਟੀ ਦੇ ਮੈਂਬਰਾਂ ਨੇ ਸ਼ਹੀਦ ਕੈ. ਅਮੋਲ ਕਾਲੀਆ ਦੇ ਬੁੱਤ ਤੇ ਫੁੱਲ ਚੜ੍ਹਾ ਕੇ ਸ਼ਰਧਾਂਜਲੀ ਭੇਂਟ ਕੀਤੀ ਤੇ ਆਪਸੀ ਭਾਈਚਾਰੇ ਤੇ ਕੌਮੀ ਏਕਤਾ ਦਾ ਸਦੇਸ਼ ਫੈਲਾਉਣ ਦਾ ਪ੍ਰੱਣ ਲਿੱਤਾ | ਇਸ ਮੌਕੇ ਤੇ ਸਮਾਜ ਸੇਵੀ ਡਾ ਸ਼ਿਵਪਾਲ ਅਤੇ ਕੌਂਸਲਰ ਦੀਪਕ ਨੰਦਾ ਨੇ ਕੈਪਟਨ ਅਮੋਲ ਕਾਲੀਆ ਦੀ ਜੀਵਨੀ ਤੇ ਚਾਨਣਾ ਪਾਇਆ ਤੇ ਉਨ੍ਹਾਂ ਵੱਲੋਂ ਦਿਖਾਏ ਗਏ ਰਾਹ ਤੇ ਚੱਲਣ ਦਾ ਪ੍ਰੱਣ ਲਿਆ | ਉਨ੍ਹਾਂ ਕਿਹਾ ਕਿ ਅੱਜ ਇਨ੍ਹਾਂ ਸ਼ਹੀਦਾਂ ਦੀ ਬਦੋਲਤ ਹੀ ਅਸੀਂ ਅਜ਼ਾਦੀ ਦਾ ਅਨੰਦ ਮਾ ਣ ਰਹੇ ਹਨ |
ਇਸ ਮੌਕੇ ਤੇ ਸ਼ਹੀਦ ਕੈਪਟਨ ਅਮੋਲ ਕਾਲੀਆ ਦੇ ਭਰਾ ਵਿੰਗ ਕਮਾਂਡਰ ਅਮਨ ਕਾਲੀਆ, ਪੀ.ਸੀ. ਕੱਕੜ, ਸ਼ਾਮ ਸੁੰਦਰ, ਪ੍ਰੋੋ ਧਾਰਵਾਲ, ਸੰਦੀਪ ਵਾਸੁਦੇਵ, ਡੀ ਆਰ ਧਾਮੀ, ਸਤਪਾਲ ਸੱਤਾ, ਪੋ ਮਦਾਨ, ਸਾਬਕਾ ਕੌਸਲਰ ਰਿੰਜੰਦਰ ਹੰਸ, ਪੰਜਾਬ ਕੈਮਿਸਟ ਐਸ਼ੋ ਦੇ ਉਪ ਪ੍ਰਧਾਨ ਸੁਦਰਸ਼ਨ ਚੌਧਰੀ, ਸੁਰਿੰਦਰਾ ਸ਼ਰਮਾ, ਵਿਸ਼ੇਸ਼ ਤੋਰ ਤੇ ਹਾਜਰ ਸਨ |
ਫੋਟੋ ਕੈਪਸ਼ਨ- ਕਰਗਿਲ ਵਿਜੇ ਦਿਵਸ ਮੌਕੇ ਤੇ ਕਾਰਗਿਲ ਸ਼ਹੀਦ ਕੈਪਟਨ ਅਨਮੋਲ ਕਾਲੀਆ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਇਲਾਕਾ ਨਿਵਾਸੀ | –
