1 ਅਗਸਤ ਨੂੰ ਸੰਕੇਤਕ ਹਾਈਵੇਅ ਜਾਮ 2 ਅਗਸਤ ਨੂੰ ਪੀ ਆਰ ਟੀ ਸੀ ਹੈਡ ਆਫਿਸ ਭੁੱਖ ਹੜਤਾਲ 14 15 16 ਨੂੰ ਮੁਕੰਮਲ ਚੱਕਾ ਜਾਮੂ-ਸਾਬਕਾ ਪ੍ਰਧਾਨ ਸੁਨੀਲ ਕੁਮਾਰ

0
287
1 ਅਗਸਤ ਨੂੰ ਸੰਕੇਤਕ ਹਾਈਵੇਅ ਜਾਮ 2 ਅਗਸਤ ਨੂੰ ਪੀ ਆਰ ਟੀ ਸੀ ਹੈਡ ਆਫਿਸ ਭੁੱਖ ਹੜਤਾਲ 14 15 16 ਨੂੰ ਮੁਕੰਮਲ ਚੱਕਾ ਜਾਮੂ-ਸਾਬਕਾ ਪ੍ਰਧਾਨ ਸੁਨੀਲ ਕੁਮਾਰ

SADA CHANNEL:-

*1ਅਗਸਤ ਨੂੰ ਸੰਕੇਤਕ ਹਾਈਵੇਅ ਜਾਮ 2 ਅਗਸਤ ਨੂੰ ਪੀ ਆਰ ਟੀ ਸੀ ਹੈਡ ਆਫਿਸ ਭੁੱਖ ਹੜਤਾਲ 14 15 16 ਨੂੰ ਮੁਕੰਮਲ ਚੱਕਾ ਜਾਮੂ-ਸਾਬਕਾ ਪ੍ਰਧਾਨ ਸੁਨੀਲ ਕੁਮਾਰ

*ਕਾਰਪੋਰੇਟ ਘਰਾਣਿਆਂ ਨੂੰ ਕਿਲੋਮੀਟਰ ਸਕੀਮ ਬੱਸਾਂ ਰਾਹੀਂ ਸਰਕਾਰੀ ਖਜਾਨਾ 157.68 ਕਰੋੜ ਦੀ ਲੁਟਾਉਣ ਅਤੇ ਆਊਟ ਸੋਰਸਿੰਗ ਭਰਤੀ ਦੀ ਤਿਆਰੀ ਵਿੱਚ ਆਮ ਆਦਮੀ ਬੰਦੇ ਦੀ ਸਰਕਾਰ-ਕੈਸ਼ੀਅਰ ਰਾਮ ਦਿਆਲ

ਰੈਗੂਲੇਸ਼ਨ ਕਰਨ ਕੰਡੀਸ਼ਨਾ ਲਗਾ ਕਿ ਕੱਢੇ ਸੰਘਰਸ਼ ਦੌਰਾਨ ਕੱਢੇ ਵਰਕਰ ਬਹਾਲ ਕਰਨ ਸਬੰਧਤ ਮੰਗਾਂ ਰੋਡ ਬਲੋਕ ਸਮੇਤ ਹੜਤਾਲ ਤਿੱਖੇ ਸੰਘਰਸ਼ ਦੀ ਚਿਤਾਵਨੀ

ਨੰਗਲ,(SADA CHANNEL):- ਅੱਜ ਮਿਤੀ 26/7/2022 ਨੂੰ ਪੰਜਾਬ ਰੋਡਵੇਜ਼ ਪਨਬੱਸ/ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਸੱਦੇ ਤੇ ਨੰਗਲ ਡੀਪੂ ਗੇਟ ਤੇ ਸੰਬੋਧਨ ਕਰਦਿਆਂ ਪ੍ਰਧਾਨ ਸੁਨੀਲ ਕੁਮਾਰ ਤੇ ਰਾਮ ਦਿਆਲ ਨੇ ਕਿਹਾ ਕਿ ਆਪ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਹਰ ਵਰਗ ਨਾਲ ਵਾਅਦੇ ਕੀਤੇ ਸਨ ਅਤੇ ਸਰਕਾਰੀ ਅਦਾਰਿਆਂ ਨੂੰ ਵਧੀਆਂ ਤਰੀਕੇ ਨਾਲ ਚਲਾਉਣ ਦੀ ਗੱਲ ਆਖੀ ਸੀ ਪਰ ਅੱਜ ਸਰਕਾਰ ਬਣਨ ਤੋ ਬਾਅਦ ਪਨਬੱਸ ਅਤੇ ਪੀ ਆਰ ਟੀ ਸੀ ਦੇ ਕਰਮਚਾਰੀਆਂ ਦੀਆਂ ਤਨਖਾਹਾ ਦਾ ਪ੍ਬੰਧ ਕਰਨ ਤੋ ਵੀ ਨਾਕਾਮ ਹੋ ਗਈ ਹੈ ਉਹਨਾਂ ਦੱਸਿਆ ਕਿ ਮੁਲਾਜ਼ਮਾਂ ਦੀਆਂ ਮੇਨ ਮੰਗਾਂ ਜਿਵੇਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ, ਰਿਪੋਰਟਾਂ ਕਰਕੇ ਅਤੇ ਸੰਘਰਸ਼ਾਂ ਦੋਰਾਨ ਕੱਢੇ ਮੁਲਾਜ਼ਮਾਂ ਨੂੰ ਬਹਾਲ ਕਰਨ, ਤਨਖ਼ਾਹ ਵਾਧਾ ਸਾਰੇ ਮੁਲਾਜ਼ਮਾਂ ਨੂੰ ਦੇਣ.

ਕਿਲੋਮੀਟਰ ਸਕੀਮ ਬੱਸਾਂ ਬੰਦ ਕਰਨ,ਠੇਕਾ ਭਰਤੀ ਬੰਦ ਕਰਨ ਆਦਿ ਮੰਗਾਂ ਦਾ ਹੱਲ ਕਰਨ ਦਾ ਵਾਅਦਾ ਕੀਤਾ ਸੀ ਪ੍ਰੰਤੂ ਅੱਜ ਤੱਕ ਕੋਈ ਹੱਲ ਕਰਨ ਲਈ ਤਿਆਰ ਨਹੀ ਮਾਨ ਸਰਕਾਰ ਟਰਾਂਸਪੋਰਟ ਮੰਤਰੀ ਮਾਨਯੋਗ ਮੁੱਖ ਮੰਤਰੀ ਪੰਜਾਬ ਨਾਲ ਹਫਤੇ ਵਿੱਚ ਮੀਟਿੰਗ ਕਰਾਉਣ ਦਾ ਭਰੋਸਾ ਦਿੱਤਾ ਗਿਆ ਪ੍ਰੰਤੂ ਹੁਣ ਤੱਕ ਕੋਈ ਮੀਟਿੰਗ ਨਹੀਂ ਬੁਲਾਈ ਗਈ ਉਲਟਾ ਆਊਟ ਸੋਰਸਿੰਗ ਭਰਤੀ ਕਰਨ ਅਤੇ ਕਿਲੋਮੀਟਰ ਸਕੀਮ ਬੱਸਾਂ ਪਾਉਣ ਵਰਗੇ ਮੁਲਾਜ਼ਮ ਵਿਰੋਧੀ ਅਤੇ ਲੋਕ ਵਿਰੋਧੀ ਫ਼ੈਸਲੇ ਕੀਤੇ ਜਾ ਰਹੇ ਹਨ ਇਸ ਤੋਂ ਸਰਕਾਰ ਦਾ ਲੋਕ ਵਿਰੋਧੀ ਅਤੇ ਮੁਲਾਜ਼ਮ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ.

ਇਸ ਮੌਕੇ ਹਰਜਾਪ ਸਿੰਘ ਤੇ ਮਹਿੰਦਰ ਸਿੰਘ ਨੇ ਮੰਗ ਕੀਤੀ ਕਿ ਜੇਕਰ ਸਰਕਾਰ ਨੇ ਪੰਜਾਬ ਦੀ ਜਨਤਾਂ ਨੂੰ ਸਹੀ ਸਫਰ ਸਹੂਲਤ ਦੇਣੀ ਹੈ ਤਾਂ ਪਨਬੱਸ ਅਤੇ ਪੀ ਆਰ ਟੀ ਸੀ ਦੇ ਮੁਲਾਜਮਾਂ ਦੀ ਤਨਖਾਹ ਅਤੇ ਬੱਸਾਂ ਦਾ ਡੀਜ਼ਲ ਸਰਕਾਰੀ ਖਜਾਨੇ ਤੋ ਅਦਾ ਕਰਨੀ ਸ਼ੁਰੂ ਕੀਤੀ ਜਾਵੇ ਤਾਂ ਜੋ ਤਨਖਾਹਾਂ ਸਮੇ ਸਿਰ ਮੁਲਾਜ਼ਮਾਂ ਮੁੱਖ ਮੰਤਰੀ ਪੰਜਾਬ ਵੱਲੋ ਪੰਜਾਬ ਦੇ ਬੇਰੁਜਗਾਰ ਨੌਜਵਾਨਾਂ ਨੂੰ ਪੱਕੇ ਸਰਕਾਰੀ ਰੁਜਗਾਰ ਦੇਣ ਦੇ ਐਲਾਨ ਕੀਤੇ ਗਏ ਸਨ ਪਰ ਇਸਦੇ ਉਲਟ ਪਨਬੱਸ ਵਿੱਚ ਆਊਟਸੋਰਸਿੰਗ ਤੇ 1378 ਮੁਲਾਜ਼ਮਾਂ ਦੀ ਭਰਤੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਪੀ ਆਰ ਟੀ ਸੀ ਵਿੱਚ ਪ੍ਰਾਈਵੇਟ ਮਾਲਕਾਂ ਦੀਆਂ ਬੱਸਾ ਨੂੰ ਕਿਲੋਮੀਟਰ ਸਕੀਮ ਤਹਿਤ ਪਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ.

ਜਿਸ ਦਾ ਸਿੱਧਾ ਫਾਇਦਾ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਹੈ ਅਤੇ 6 ਸਾਲਾ ਵਿੱਚ ਲੱਗਭੱਗ 72 ਲੱਖ ਰੁਪਏ ਇੱਕ ਕਿਲੋਮੀਟਰ ਬੱਸ ਅਤੇ 219×72 =157.68 ਕਰੋੜ ਰੁਪਏ ਦਾ ਪੰਜਾਬ ਦੇ ਖਜਾਨੇ ਚੋ ਸਿੱਧੇ ਪ੍ਰਾਈਵੇਟ ਮਾਲਕਾਂ ਦੇ ਖਾਤਿਆਂ ਚ ਜਾਵੇਗਾ ਜਦੋ ਕਿ ਇਹਨਾਂ ਪੈਸਿਆਂ ਦੀ ਸਰਕਾਰੀ ਬੱਸਾਂ ਜਿਵੇਂ ਪਹਿਲਾਂ ਲੋਨ ਤੇ ਲੈ ਕੇ ਪਾਈਆਂ ਜਾਂਦੀਆਂ ਹਨ ਤਾਂ ਕਰੋੜਾਂ ਦਾ ਮੁਨਾਫਾ ਤਾਂ ਹੋਵੇਗਾ ਹੀ ਨਾਲ ਹੀ ਇਹਨਾਂ ਬੱਸਾਂ ਤੇ ਬੇਰੋਜ਼ਗਾਰਾਂ ਨੋਜੁਆਨਾਂ ਨੂੰ ਸਰਕਾਰੀ ਨੋਕਰੀਆ ਮਿਲੇਗੀ ਇਸ ਲਈ ਆਪਣੇ ਮਹਿਕਮੇ ਨੂੰ ਬਚਾਉਣ ਅਤੇ ਨੋਜੁਆਨਾਂ ਨੂੰ ਰੋਜ਼ਗਾਰ ਦਵਾਉਣ ਲਈ ਕਿਲੋਮੀਟਰ ਸਕੀਮ ਬੱਸਾਂ ਦਾ ਯੂਨੀਅਨ ਵਲੋਂ ਸਖ਼ਤ ਵਿਰੋਧ ਕੀਤਾ ਜਾਵੇਗਾ.

ਉਹਨਾਂ ਕਿਹਾ ਕਿ ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਨੂੰ ਪ੍ਰਵਾਨ ਕਰਨ ਦੀ ਥਾਂ ਤੇ ਮੌਜੂਦਾ ਆਪ ਸਰਕਾਰ ਵਲੋਂ ਟਰਾਂਸਪੋਰਟ ਦੇ ਕੱਚੇ ਮੁਲਾਜ਼ਮਾਂ ਨੂੰ ਹਰ ਮਹੀਨੇ ਤਨਖਾਹ ਲਈ ਵੀ ਸੰਘਰਸ਼ ਕਰਨਾ ਪੈਂਦਾ ਹੈ ਉਹਨਾਂ ਸ਼ਪੱਸਟ ਤੇ ਸਿੱਧੀ ਚੇਤਾਵਨੀ ਦਿੰਦੇ ਹੋਏ ਆਖਿਆਂ ਕਿ ਜਿਵੇ ਅੱਜ ਪੰਜਾਬ ਦੇ ਸਾਰੇ ਬੱਸ ਸਟੈਡ ਬੰਦ ਕਰਕੇ ਰੋਸ ਮੁਜਾਹਰੇ ਕੀਤੇ ਜਾ ਰਹੇ ਨੇ ਜੇਕਰ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੀ 1ਅਗਸਤ ਨੈਸ਼ਨਲ ਹਾਈਵੇਅ ਜਾਮ ਕਰਨ 2 ਪੀ ਆਰ ਟੀ ਸੀ ਦੇ ਹੈੱਡ ਆਫਿਸ ਭੁੱਖ ਹੜਤਾਲ ਕਰਨ 14 15 16 ਅਗਸਤ ਦੀ ਪੂਰੇ ਪੰਜਾਬ ਵਿੱਚ ਸੰਪੂਰਨ ਹੜਤਾਲ ਕਰਕੇ 15 ਅਗਸਤ ਤੇ ਪੰਜਾਬ ਦਾ ਮੁੱਖ ਮੰਤਰੀ ਜਿਥੇ ਵੀ ਝੰਡਾ ਲਹਿਰਾਉਣਗੇ ਯੂਨੀਅਨ ਉਹਨਾ ਨੂੰ ਸਵਾਲ ਜਵਾਬ ਕਰੇਗੀ ਅਤੇ ਕਾਲਾ ਦਿਵਸ ਮਨਾਉਣ ਲਈ ਮਜਬੂਰ ਹੋਣਗੇ,ਜਿਸ ਦੀ ਜਿਮੇਦਾਰ ਪੰਜਾਬ ਸਰਕਾਰ ਹੋਵੇਗੀ ਇਸ ਮੌਕੇ ਹਾਜ਼ਰ ਸਾਥੀਆਂ ਵਿੱਚ ਮਹਿੰਦਰ ਸਿੰਘ ਹਰਜਾਪ ਸਿੰਘ ਨਰਿੰਦਰ ਸਿੰਘ ਸੁਖਪ੍ਰੀਤ ਸਿੰਘ ਸੇਵਾ ਸਿੰਘ ਗੁਰਮੀਤ ਸਿੰਘ ਗੁਰਵਿੰਦਰ ਸਿੰਘ ਫਤਿਹ ਸਿੰਘ ਸਨੀ ਕੁਮਾਰ ਸੁਖਪ੍ਰੀਤ ਸਿੰਘ ਜਤਿੰਦਰ ਸਿੰਘ ਅਜਾਇਬ ਸਿੰਘ ਹਰਪਾਲ ਸਿੰਘ ਸਪਿੰਦਰ ਸਿੰਘ ਨਿਖਿਲ ਸ਼ਰਮਾ ਅਤੇ ਹੋਰ ਸਾਥੀ ਹਾਜ਼ਰ ਹੋਏ.

LEAVE A REPLY

Please enter your comment!
Please enter your name here