
ਸ੍ਰੀ ਅਨੰਦਪੁਰ ਸਾਹਿਬ 27 ਜੁਲਾਈ,(SADA CHANNEL):- ਉਪ-ਮੰਡਲ ਮੈਜਿਸਟਰੇਟ ਸ੍ਰੀ ਅਨੰਦਪੁਰ ਸਾਹਿਬ ਅਤੇ ਪੀਐਸਪੀਸੀਐਲ ਦੇ ਉੱਚ-ਅਧਿਕਾਰੀਆਂ ਦੀਆਂ ਹਦਾਇਤਾਂ ਅਨੁਸਾਰ 29 ਜੁਲਾਈ ਤੋਂ 6 ਅਗਸਤ ਤੱਕ ਮਨਾਇਆ ਜਾ ਰਿਹਾ ਸਾਵਣ ਅਸਟਮੀ ਮੇਲਾ ਮਾਤਾ ਸ਼੍ਰੀ ਨੈਣਾ ਦੇਵੀ ਦੌਰਾਨ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਇਸ ਗੱਲ ਦਾ ਪ੍ਰਗਟਾਵਾ ਇੰਜ: ਰਾਜੇਸ਼ ਸ਼ਰਮਾ ਉਪ- ਮੰਡਲ ਅਫਸਰ, ਪੀਐੱਸਪੀਸੀਐਲ, ਸ੍ਰੀ ਅਨੰਦਪੁਰ ਸਾਹਿਬ ਵੱਲੋਂ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਮੇਲੇ ਲਈ ਸ੍ਰੀ ਅਨੰਦਪੁਰ ਸਾਹਿਬ ਅਤੇ ਪਿੰਡ ਰਾਮਪੁਰ- ਜੱਜਰ ਵਿਖੇ ਸਪੈਸ਼ਲ ਸ਼ਿਕਾਇਤ ਕੇਂਦਰ ਸਥਾਪਿਤ ਕੀਤੇ ਗਏ ਹਨ, ਜਿੱਥੇ ਬਿਜਲੀ ਸਬੰਧੀ ਕਿਸੇ ਵੀ ਸਿਕਾਇਤ ਨੂੰ ਦੂਰ ਕਰਨ ਲਈ 24 ਘੰਟੇ ਬਿਜਲੀ ਕਰਮਚਾਰੀ ਉਪਲੱਬਧ ਰਹਿਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਮੇਲੇ ਦੌਰਾਨ ਲੱਗਣ ਵਾਲੇ ਲੰਗਰਾਂ ਅਤੇ ਆਰਜ਼ੀ ਕੁਨੈਕਸ਼ਨਾਂ ਲਈ ਪੀਐਸਪੀਸੀਐਲ ਵੱਲੋਂ ਆਰਜੀ ਮੀਟਰ ਲਗਾਏ ਜਾ ਰਹੇ ਹਨ ਅਤੇ ਕੋਈ ਵੀ ਜ਼ਰੂਰਤਮੰਦ ਉਪ-ਮੰਡਲ ਦਫ਼ਤਰ, ਪੀਐੱਸਪੀਸੀਐੱਲ, ਸ੍ਰੀ ਅਨੰਦਪੁਰ ਸਾਹਿਬ ਵਿਖੇ ਲੋੜੀਂਦੇ ਦਸਤਾਵੇਜ਼ ਅਤੇ ਫੀਸ ਜਮ੍ਹਾ ਕਰਵਾ ਕੇ ਆਰਜੀ ਮੀਟਰ ਲਗਵਾ ਸਕਦਾ ਹੈ।
