ਐਸ.ਡੀ.ਐਮ ਮਨੀਸ਼ਾ ਰਾਣਾ ਨੇ ਸ੍ਰੀ ਅਨੰਦਪੁਰ ਸਾਹਿਬ/ਨੰਗਲ ਦੀਆਂ ਮਾਈਨਿੰਗ ਤੇ ਡੀ-ਸਿਲਟਿੰਗ ਵਾਲੀਆ ਥਾਵਾ ਦਾ ਲਿਆ ਜਾਇਜਾ

0
272
ਐਸ.ਡੀ.ਐਮ ਮਨੀਸ਼ਾ ਰਾਣਾ ਨੇ ਸ੍ਰੀ ਅਨੰਦਪੁਰ ਸਾਹਿਬ/ਨੰਗਲ ਦੀਆਂ ਮਾਈਨਿੰਗ ਤੇ ਡੀ-ਸਿਲਟਿੰਗ ਵਾਲੀਆ ਥਾਵਾ ਦਾ ਲਿਆ ਜਾਇਜਾ

SADA CHANNEL:-

ਐਸ.ਡੀ.ਐਮ ਮਨੀਸ਼ਾ ਰਾਣਾ ਨੇ ਸ੍ਰੀ ਅਨੰਦਪੁਰ ਸਾਹਿਬ/ਨੰਗਲ ਦੀਆਂ ਮਾਈਨਿੰਗ ਤੇ ਡੀ-ਸਿਲਟਿੰਗ ਵਾਲੀਆ ਥਾਵਾ ਦਾ ਲਿਆ ਜਾਇਜਾ
ਡੀ.ਐਸ.ਆਰ ਮੁਤਾਬਿਕ ਮਾਈਨਿੰਗ ਲਈ ਪ੍ਰਸਤਾਵਿਤ ਥਾਵਾ ਦਾ ਸਬ ਡਵੀਜਨ ਲੈਵਲ ਕਮੇਟੀ ਨੇ ਕੀਤਾ ਦੌਰਾ
ਨਿਯਮਾਂ ਅਤੇ ਮਾਪਦੰਡ ਅਨੁਸਾਰ ਵਿਸਥਾਰ ਰਿਪੋਰਟ ਦਵਾਂਗੇ-ਮਨੀਸ਼ਾ ਰਾਣਾ

ਸ੍ਰੀ ਅਨੰਦਪੁਰ ਸਾਹਿਬ 28 ਜੁਲਾਈ (SADA CHANNEL):- ਡੀ.ਐਸ.ਆਰ ਮੁਤਾਬਿਕ ਮਾਈਨਿੰਗ ਲਈ ਪ੍ਰਸਤਾਵਿਤ ਥਾਵਾਂ ਦਾ ਜਾਇਜਾ ਅੱਜ ਐਸ.ਡੀ.ਐਮ ਮਨੀਸਾ ਰਾਣਾ ਆਈ.ਏ.ਐਸ ਨੇ ਸਡ ਡਵੀਜਨ ਲੈਵਲ ਕਮੇਟੀ ਦੇ ਮੈਬਰਾ/ਅਧਿਕਾਰੀਆਂ ਨੂੰ ਨਾਲ ਲੈ ਕੇ ਲਿਆ,ਉਨ੍ਹਾਂ ਨੇ ਇਸ ਸਬੰਧ ਵਿਚ ਸਬ ਡਵੀਜਨ ਲੈਵਲ ਕਮੇਟੀ ਦੇ ਮੈਬਰਾਂ ਮਾਈਨਿੰਗ, ਡਰੇਨੇਜ,ਖੇਤੀਬਾੜੀ,ਜੰਗਲਾਤ,ਜੰਗਲੀ ਜੀਵ, ਲੋਕ ਨਿਰਮਾਣ ਵਿਭਾਗ ਅਤੇ ਪੇਂਡੂ ਵਿਕਾਸ ਵਿਭਾਗ ਦੇ ਅਧਿਕਾਰੀਆਂ ਨਾਲ ਇਸ ਬਾਰੇ ਵਿਚਾਰ ਵਟਾਦਰਾ ਵੀ ਕੀਤਾ ਅਤੇ ਦੱਸਿਆ ਕਿ ਨਿਯਮਾ ਤੇ ਮਾਪਦੰਡ ਅਨੁਸਾਰ ਤਿਆਰ ਵਿਸਥਾਰ ਰਿਪੋਰਟ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਪੇਸ਼ ਕੀਤੀ ਜਾਵੇਗੀ।


ਜਿਲ੍ਹਾ ਸਰਵੇ ਰਿਪੋਰਟ ਅਨੁਸਾਰ ਮਾਈਨਿੰਗ ਲਈ ਜਿਹੜੀਆਂ ਥਾਵਾਂ ਦੀ ਸ਼ਨਾਖਤ ਕੀਤੀ ਗਈ ਹੈ, ਉਨ੍ਹਾਂ ਦਾ ਜਾਇਜਾ ਲੈਣ ਲਈ ਅੱਜ ਸਵੇਰੇ ਐਸ.ਡੀ.ਐਮ ਮਨੀਸ਼ਾ ਰਾਣਾ ਨੇ ਸਬ ਡਵੀਜਨ ਲੈਵਲ ਕਮੇਟੀ ਦੇ ਮੈਬਰਾਂ/ਅਧਿਕਾਰੀਆਂ ਨਾਲ ਉਨ੍ਹਾਂ ਥਾਵਾਂ ਦਾ ਜਾਇਜਾ ਲਿਆ। ਐਸ.ਡੀ.ਐਮ ਨੇ ਦੱਸਿਆ ਕਿ ਨਿਰਧਾਰਤ ਨਿਯਮਾਂ ਤੇ ਮਾਪਦੰਡਾਂ ਮੁਤਾਬਿਕ ਇਹਨਾ ਸਾਰੀਆਂ ਥਾਵਾਂ ਦਾ ਨਿਰੀਖਣ ਕੀਤਾ ਗਿਆ।

ਇਨ੍ਹਾਂ ਥਾਵਾਂ ਉਤੇ ਪਹੁੰਚ ਲਈ ਢੁਕਵੇ ਟਰਾਸਪੋਰਟ ਦੇ ਰਾਹ, ਪੁੱਲਾਂ ਤੋ ਮਾਈਨਿੰਗ ਸਥਾਂਨ ਦੀ ਦੂਰੀ, ਦਰਿਆਵਾ ਦੇ ਕੰਢਿਆ ਤੋਂ ਦੂਰੀ, ਜੰਗਲੀ ਜੀਵਾਂ ਅਤੇ ਜੰਗਲਾਂ ਦੀ ਰੱਖਿਆਂ ਅਤੇ ਜੰਗਲੀ ਜੀਵਾ ਨੂੰ ਨੁਕਸਾਨ ਤੋ ਬਚਾਉਣ ਆਦਿ ਵਰਗੇ ਸਾਰੇ ਨਿਯਮਾ ਨੂੰ ਧਿਆਨ ਵਿਚ ਰੱਖ ਕੇ ਕਮੇਟੀ ਨੇ ਇਨ੍ਹਾਂ ਸਾਰੀਆ ਥਾਵਾਂ ਦਾ ਜਾਇਜਾ ਲਿਆ। ਇਹ ਕਮੇਟੀ ਆਪਣੀ ਰਿਪੋਰਟ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਪੇਸ਼ ਕਰੇਗੀ।

ਉਨ੍ਹਾਂ ਨੇ ਕਿਹਾ ਕਿ ਇਸ ਬਾਰੇ ਜੋ ਨਿਯਮ ਅਤੇ ਮਾਪਦੰਡ ਹਨ, ਉਨ੍ਹਾਂ ਦੀ ਪਾਲਣਾਂ ਨੂੰ ਯਕੀਨੀ ਬਣਾਇਆ ਗਿਆ ਹੈ,ਉਨ੍ਹਾਂ ਹੋਰ ਦੱਸਿਆ ਕਿ ਸਬ ਡਵੀਜਨ ਲੈਵਲ ਕਮੇਟੀ ਨੇ ਮਾਈਨਿੰਗ ਸਾਈਡਸ ਲਈ ਪ੍ਰਸਤਾਵਿਤ ਥਾਵਾ ਤੇ ਜਾ ਕੇ ਇਹ ਵੀ ਨਿਰੀਖਣ ਕੀਤਾ ਕਿ ਉਨ੍ਹਾਂ ਥਾਵਾਂ ਤੇ ਮਾਈਨਿੰਗ ਲਈ ਕਿਸ ਤਰਾਂ ਦੀ ਵਿਵਸਥਾ ਢੁਕਵੀ ਰਹੇਗੀ,ਜਿਸ ਨਾਲ ਆਮ ਜਨ ਜੀਵਨ, ਵਾਤਾਵਰਣ ਤੇ ਪਾਉਣ ਪਾਣੀ ਪ੍ਰਭਾਵਿਤ ਨਾ ਹੋਵੇ,ਉਨ੍ਹਾਂ ਕਿਹਾ ਕਿ ਰਿਪੋਰਟ ਜਲਦੀ ਪੇਸ਼ ਕਰ ਦਿੱਤੀ ਜਾਵੇਗੀ।

LEAVE A REPLY

Please enter your comment!
Please enter your name here