

ਸ੍ਰੀ ਅਨੰਦਪੁਰ ਸਾਹਿਬ 30 ਜੁਲਾਈ (SADA CHANNEL):- ਜਿਲ੍ਹਾ ਰੂਪਨਗਰ ਦੇ ਸਰਕਾਰੀ ਸਕੂਲਾਂ ਵਿੱਚ ਦੋ ਰੋਜਾ ਗਣਿਤ ਮੇਲੇ ਕਰਵਾਏ ਗਏ। ਜਿਸ ਵਿੱਚ ਉੱਪ ਜਿਲ੍ਹਾ ਸਿੱਖਿਆ ਅਫਸਰ ਸੁਰਿੰਦਰਪਾਲ ਸਿੰਘ ਵਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਅਗੰਮਪੁਰ ਸਕੂਲ ਅਤੇ ਅਦਰਸ਼ ਸਕੂਲ ਦਾ ਦੌਰਾ ਕਰਕੇ ਵਿਦਿਆਰਥੀਆਂ ਨਾਲ ਰੂਬਰੂ ਹੋਏ ਅਤੇ ਉਹਨਾ ਵਲੋਂ ਬਣਾਏ ਪ੍ਰੋਜੈਕਟਾਂ ਦੀ ਜਾਣਕਾਰੀ ਹਾਸਲ ਕੀਤੀ। ਉਪ ਜਿਲ੍ਹਾ ਸਿੱਖਿਆ ਅਫਸਰ ਨੇ ਕਿਹਾ ਕਿ ਇਹਨਾ ਗਣਿਤ ਮੇਲਿਆਂ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਗਣਿਤ ਪ੍ਰਤੀ ਰੂਚੀ ਪੈਦਾ ਕਰਨਾ ਹੈ।ਉਹਨਾ ਕਿਹਾ ਕਿ ਇਸ ਮੇਲੇ ਦੌਰਾਨ ਵਿਦਿਆਰਥੀਆਂ ਵਲੋਂ ਬਹੁਤ ਹੀ ਵਧੀਆਂ ਪ੍ਰੋਜੈਕਟ ਬਣਾਏ ਗਏ ਸਨ।

ਅਤੇ ਵਿਦਿਆਰਥੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।ਇਸ ਮੌਕੇ ਪ੍ਰਿੰ: ਨੀਰਜ ਵਰਮਾ, ਪ੍ਰਿੰ: ਸੁਰਿੰਦਰ ਸਿੰਘ ਬਾਜਵਾ, ਮੁੱਖ ਅਧਿਆਪਿਕਾ ਰੁਪਿੰਦਰਜੀਤ ਕੌਰ, ਦਿਆ ਸਿੰਘ ਸੰਧੂ, ਪਰਮਜੀਤ ਕੌਰ ਕੰਗ, ਮਨਦੀਪ ਕੌਰ, ਹੇਮਾ ਰਾਣਾ, ਜਤਿੰਦਰ ਕੌਰ, ਅਮਰਜੀਤ ਕੌਰ, ਅਸ਼ੋਕ ਰਾਣਾ, ਪਿਆਰੇ ਲਾਲ, ਗੁਰਚਰਨ ਸਿੰਘ, ਸੁਰਿੰਦਰ ਕੌਰ, ਕਵਿਤਾ ਬੇਦੀ, ਪੂਜਾ ਰਾਣੀ, ਗੁਰਪ੍ਰੀਤ ਕੌਰ, ਸੁਨੀਤਾ ਰਾਣੀ, ਵਰਿੰਦਰ ਰਾਣੀ, ਸੀਮਾ ਰਠੋਰ, ਸੁਨੀਤਾ ਸ਼ਰਮਾ, ਮੋਨੀਕਾ ਧਵਨ, ਮਧੂ ਬਾਲਾ, ਨਰਿੰਦਰ ਸ਼ਰਮਾ, ਮਲਕੀਤ ਕੌਰ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ ਹਾਜਰ ਸਨ।ਸ੍ਰੀ ਅਨੰਦਪੁਰ ਸਾਹਿਬ ਦੇ ਕੰਨਿਆ ਸਕੂਲ ਵਿਖੇ ਗਣਿਤ ਮੇਲੇ ਦਾ ਉਦਘਾਟਨ ਕਰਦੇ ਹੋਏ ਉਪ ਜਿਲ੍ਹਾ ਸਿੱਖਿਆ ਅਫਸਰ ਸੁਰਿੰਦਰਪਾਲ ਸਿੰਘ ਸਰਕਾਰੀ ਹਾਈ ਸਕੂਲ ਅਗੰਮਪੁਰ ਵਿਖੇ ਗਣਿਤ ਮੇਲੇ ਵਿੱਚ ਸਮੂਲੀਅਤ ਕਰਦੇ ਹੋਏ ਸਿੱਖਿਆ ਅਧਿਕਾਰੀ,ਅਦਰਸ਼ ਸਕੂਲ ਵਿਖੇ ਹੋ ਰਹੇ ਗਣਿਤ ਮੇਲੇ ਦਾ ਦ੍ਰਿਸ਼।

