
UNA,(SADA CHANNEL):- ਹਿਮਾਚਲ ਪ੍ਰਦੇਸ਼ ’ਚ ਪੈਂਦੇ ਊਨਾ ਤੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ,ਇਥੇ ਗੋਬਿੰਦ ਸਾਗਰ ਝੀਲ ’ਚ 7 ਨੌਜਵਾਨ ਡੁੱਬ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਕੁੱਲ 11 ਨੌਜਵਾਨ ਬਾਬਾ ਬਾਲਕ ਨਾਥ ਜਾ ਰਹੇ ਸਨ ਜੋ ਕਿ ਰਸਤੇ ’ਚ ਗੋਬਿੰਦ ਨਾਥ ਮੰਦਰ ਨੇੜੇ ਗੋਬਿੰਦ ਸਗਰ ਝੀਲ ’ਚ ਨਹਾਉਣ ਲਈ ਉਤਰੇ ਸਨ। ਇਨ੍ਹਾਂ ’ਚੋਂ 1 ਨੌਜਵਾਨ ਨਹਾਉਂਦੇ ਹੋਏ ਜ਼ਿਆਦਾ ਡੁੰਘੇ ਪਾਣੀ ’ਚ ਚਲਾ ਗਿਆ ਸੀ ਜਿਸ ਨੂੰ ਬਚਾਉਣ ਲਈ ਬਾਕੀ ਨੌਜਵਾਨ ਉਸ ਨੂੰ ਬਚਾਉਣ ਲਈ ਗਏ ਪਰ ਇਨ੍ਹਾਂ ’ਚੋਂ 4 ਨੌਜਵਾਨ ਪਾਣੀ ’ਚੋਂ ਬਾਹਰ ਨਿਕਲ ਆਏ ਅਤੇ ਬਾਕੀ 7 ਨੌਜਵਾਨ ਡੁੰਘੇ ਪਾਣੀ ’ਚ ਡੁੱਬ ਗਏ। ਇਹ 11 ਨੌਜਵਾਨ ਮੋਹਾਲੀ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ।
