
ਐਸ.ਡੀ.ਐਮ ਮਨੀਸ਼ਾ ਰਾਣਾ ਨੇ ਸਰਾਏ ਦੇ ਕਿਸਾਨ ਸੰਤੋਖ ਸਿੰਘ ਦੀ ਵਿਧਵਾ ਸੁਖਵਿੰਦਰ ਕੋਰ ਨੂੰ ਸੌਂਪਿਆ ਚੈੱਕ
ਤਸਵੀਰ-ਐਸ.ਡੀ.ਐਮ ਮਨੀਸ਼ਾ ਰਾਣਾ ਸਬ ਤਹਿਸੀਲ ਨੂਰਪੁਰ ਬੇਦੀ ਦੇ ਪਿੰਡ ਸਰਾਏ ਦੇ ਮ੍ਰਿਤਕ ਕਿਸਾਨ ਸੰਤੌਖ ਸਿੰਘ ਦੀ ਵਿਧਵਾ ਸੁਖਵਿੰਦਰ ਕੋਰ ਨੇ ਮੁੱਖ ਮੰਤਰੀ ਰਾਹਤ ਫੰਡ ਦੀ 5 ਲੱਖ ਰੁਪਏ ਦੀ ਰਾਸ਼ੀਂ ਦਾ ਚੈੱਕ ਦਿੰਦੇ ਹੋਏ
ਸ਼੍ਰੀ ਅਨੰਦਪੁਰ ਸਾਹਿਬ 6 ਅਗਸਤ (SADA CHANNEL) :- ਪੰਜਾਬ ਸਰਕਾਰ ਵੱਲੋਂ ਵੱਖ ਵੱਖ ਕਿਸਾਨ,ਖੇਤ ਮਜਦੂਰਾਂ,ਠੇਕੇ ਤੇ ਜ਼ਮੀਨ ਲੈ ਕੇ ਵਾਹੀ ਕਰਦਿਆਂ ਦੀ ਖੇਤੀ ਕਾਨੂੰਨਾਂ ਵਿਰੁੱਧ ਦਿੱਤੇ ਗਏ ਧਰਨਿਆਂ ਦੋਰਾਨ ਮੌਤ ਹੋ ਜਾਣ ਤੇ ਮੁੱਖ ਮੰਤਰੀ ਰਾਹਤ ਫੰਡ ਵਿੱਚੋਂ ਮਾਲੀ ਸਹਾਇਤਾ ਦੇਣ ਦਾ ਫੈਂਸਲਾ ਲਿਆ ਗਿਆ ਹੈ।ਅੱਜ ਸਬ ਤਹਿਸੀਲ ਨੂਰਪੁਰ ਬੇਦੀ ਦੇ ਪਿੰਡ ਸਰਾਏ ਦੇ ਕਿਸਾਨ ਸੰਤੋਖ ਸਿੰਘ ਦੀ ਵਿਧਵਾ ਸ਼੍ਰੀਮਤੀ ਸੁਖਵਿੰਦਰ ਕੋਰ ਨੂੰ ਐਸ.ਡੀ.ਐਮ ਮਨੀਸ਼ਾ ਰਾਣਾ ਨੇ 5 ਲੱਖ ਰੁਪਏ ਦਾ ਚੈੱਕ ਸੌਂਪਿਆ।ਇਸ ਮੌਕੇ ਐਸ.ਡੀ.ਐਮ ਨੇ ਮ੍ਰਿਤਕ ਕਿਸਾਨ ਸੰਤੋਖ ਸਿੰਘ ਦੀ ਪਤਨੀ ਸੁਖਵਿੰਦਰ ਕੋਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਸ਼ਾਸ਼ਨ ਹਰ ਸਮੇਂ ਉਨ੍ਹਾਂ ਦੀ ਹਰ ਸੰਭਵ ਸਹਾਇਤਾ ਕਰਨ ਲਈ ਤਿਆਰ ਹੈ ।ਸੁਖਵਿੰਦਰ ਕੋਰ ਜਦੋਂ ਵੀ ਆਪਣੀ ਕੋਈ ਸਮੱਸਿਆ ਜਾਂ ਮੁਸ਼ਕਿਲ ਲੈ ਕੇ ਸਾਡੇ ਕੋਲ ਆਉਣਗੇ ਉਸ ਦਾ ਤੁਰੰਤ ਹੱਲ ਕੀਤਾ ਜਾਵੇਗਾ।ਉਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਮੁੱਖ ਮੰਤਰੀ ਰਾਹਤ ਫੰਡ ਵਿੱਚੋਂ ਇਹ 5 ਲੱਖ ਰੁਪਏ ਦੀ ਰਾਹਤ ਰਾਸ਼ੀ ਅੱਜ ਹੀ ਪ੍ਰਾਪਤ ਹੋਈ ਹੈ ਤੇ ਤੁਰੰਤ ਹੀ ਸੁਖਵਿੰਦਰ ਕੋਰ ਨੂੰ ਸੌਂਪ ਦਿੱਤੀ ਗਈ ਹੈ।ਇਸ ਮੌਕੇ ਸਰਾਏ ਦੇ ਨੰਬਰਦਾਰ ਸ਼੍ਰੀ ਮਹਿੰਦਰ ਸਿੰਘ ਵਿਸ਼ੇਸ਼ ਤੌਰ ਤੇ ਮੋਜੂਦ ਸਨ।
