ਸਿੱਖ ਸ਼ਰਧਾਲੂਆਂ ਲਈ ਖੁਸ਼ਖਬਰੀ,ਰੇਲ ਮੰਤਰਾਲਾ ਜਲਦ ਹੀ ਸਿੱਖ ਧਰਮ ਦੇ ਮਹੱਤਵਪੂਰਨ ਸਥਾਨਾਂ ਨੂੰ ਜੋੜਨ ਵਾਲੀ ਗੁਰੂ ਕ੍ਰਿਪਾ ਟਰੇਨ ਚਲਾਉਣ ਦੀ ਤਿਆਰੀ

0
272
ਸਿੱਖ ਸ਼ਰਧਾਲੂਆਂ ਲਈ ਖੁਸ਼ਖਬਰੀ,ਰੇਲ ਮੰਤਰਾਲਾ ਜਲਦ ਹੀ ਸਿੱਖ ਧਰਮ ਦੇ ਮਹੱਤਵਪੂਰਨ ਸਥਾਨਾਂ ਨੂੰ ਜੋੜਨ ਵਾਲੀ ਗੁਰੂ ਕ੍ਰਿਪਾ ਟਰੇਨ ਚਲਾਉਣ ਦੀ ਤਿਆਰੀ

SADA CHANNEL:-

NEW DELHI,(SADA CHANNEL):- ਦੇਸ਼ ਭਰ ਦੇ ਲੱਖਾਂ ਸਿੱਖਾਂ ਲਈ ਵੱਡੀ ਖ਼ਬਰ ਹੈ,ਰੇਲ ਮੰਤਰਾਲਾ ਜਲਦ ਹੀ ਸਿੱਖ ਧਰਮ ਦੇ ਮਹੱਤਵਪੂਰਨ ਸਥਾਨਾਂ ਨੂੰ ਜੋੜਨ ਵਾਲੀ ਗੁਰੂ ਕ੍ਰਿਪਾ ਟਰੇਨ (Guru Kripa Train) ਚਲਾਉਣ ਦੀ ਤਿਆਰੀ ਕਰ ਰਿਹਾ ਹੈ,ਇਸ ਦੇ ਲਈ ਰੇਲਵੇ ਵੱਖ-ਵੱਖ ਹਿੱਸੇਦਾਰਾਂ ਨਾਲ ਗੱਲਬਾਤ ਕਰ ਰਿਹਾ ਹੈ,ਕਿਸੇ ਠੋਸ ਨਤੀਜੇ ‘ਤੇ ਪਹੁੰਚਣ ਤੋਂ ਬਾਅਦ ਰੇਲਗੱਡੀ (Train) ਸ਼ੁਰੂ ਕੀਤੀ ਜਾਵੇਗੀ।

ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ( Railway Minister Ashwini Vaishnav) ਨੇ ਇਹ ਜਾਣਕਾਰੀ ਉਪਰਲੇ ਸਦਨ ਵਿੱਚ ਪ੍ਰਸ਼ਨ ਕਾਲ ਦੌਰਾਨ ਪੂਰਕ ਸਵਾਲਾਂ ਦੇ ਜਵਾਬ ਵਿੱਚ ਦਿੱਤੀ,ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਭਾਰਤੀ ਸੰਸਕ੍ਰਿਤੀ (Indian Culture) ਨਾਲ ਸਬੰਧਤ ਵੱਖ-ਵੱਖ ਪਹਿਲੂਆਂ ਨੂੰ ਦਰਸਾਉਣ ਲਈ ਭਾਰਤ ਗੌਰਵ ਟਰੇਨ (India Pride Train) ਸ਼ੁਰੂ ਕੀਤੀ ਗਈ ਹੈ ਅਤੇ ਇਸ ਤਹਿਤ ਰਾਮਾਇਣ ਰੋਡ ਪਹਿਲੀ ਰੇਲ ਗੱਡੀ (Train) ਸੀ ਜਿਸ ਨੂੰ ਬਹੁਤ ਵਧੀਆ ਹੁੰਗਾਰਾ ਮਿਲਿਆ।

LEAVE A REPLY

Please enter your comment!
Please enter your name here