300 Units of Free Electricity ਦਾ ਲਾਭ ਮਿਲਣਾ ਹੋਇਆ ਸ਼ੁਰੂ,8 ਲੱਖ ਉਪਭੋਗਤਾਵਾਂ ਦਾ ਬਿੱਲ ਆਇਆ ਜ਼ੀਰੋ

0
202
300 Units of Free Electricity ਦਾ ਲਾਭ ਮਿਲਣਾ ਹੋਇਆ ਸ਼ੁਰੂ,8 ਲੱਖ ਉਪਭੋਗਤਾਵਾਂ ਦਾ ਬਿੱਲ ਆਇਆ ਜ਼ੀਰੋ

SADA CHANNEL:-

CHANIDGARH,(SADA CHANNEL):- ਪੰਜਾਬ ਦੀ ਨਵੀ ਬਣੀ ਸਰਕਾਰ ਵੱਲੋਂ 300 ਯੂਨਿਟ ਮੁਫ਼ਤ ਬਿਜਲੀ (300 Units of Free Electricity) ਦੇਣ ਤੋਂ ਬਾਅਦ ਪੰਜਾਬ ਦੇ ਲੋਕਾਂ ਨੂੰ ਮੁਫ਼ਤ ਬਿਜਲੀ (Free Electricity) ਦਾ ਲਾਭ ਮਿਲਣਾ ਸ਼ੁਰੂ ਹੋ ਗਿਆ ਹੈ,ਹਰ ਹਫ਼ਤੇ PSPCL ਲਗਭਗ 10 ਲੱਖ ਖਪਤਕਾਰਾਂ ਨੂੰ ਬਿੱਲ ਦਿੰਦਾ ਹੈ ਅਤੇ 27 ਜੁਲਾਈ ਤੋਂ 3 ਅਗਸਤ ਦੇ ਚੱਕਰ ਵਿੱਚ, ਲਗਭਗ 77% ਖਪਤਕਾਰਾਂ ਨੇ 300 ਯੂਨਿਟ ਮੁਫਤ ਬਿਜਲੀ (300 Units of Free Electricity) ਦਾ ਲਾਭ ਉਠਾਇਆ ਪੰਜਾਬ ਦੇ ਕੁੱਲ 10 ਲੱਖ ਖਪਤਕਾਰਾਂ ਵਿੱਚੋਂ ਕਰੀਬ 8 ਲੱਖ ਨੂੰ ਜੁਲਾਈ ਮਹੀਨੇ ਦਾ ਜ਼ੀਰੋ ਬਿੱਲ (Zero Bill) ਆਇਆ ਹੈ।

ਇਸ ਤਰ੍ਹਾਂ, ਕੁੱਲ 74.5 ਲੱਖ ਗਾਹਕਾਂ ਵਿੱਚੋਂ ਲਗਭਗ 80% ਨੂੰ ਇਸ ਮੁਫਤ ਬਿਜਲੀ ਯੋਜਨਾ (Free Electricity Plan) ਦਾ ਲਾਭ ਮਿਲੇਗਾ,ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ (Punjab Power Minister Harbhajan Singh) ਨੇ ਵੀਰਵਾਰ ਨੂੰ ਕਿਹਾ ਕਿ ਇਸ ਮਹੀਨੇ ਬਿਜਲੀ ਦੇ ਬਿੱਲ ਪ੍ਰਾਪਤ ਕਰਨ ਵਾਲੇ ਲਗਭਗ 80% ਖਪਤਕਾਰਾਂ ਨੂੰ ਆਮ ਆਦਮੀ ਪਾਰਟੀ (Aam Aadmi Party) ਦੀ ਸਰਕਾਰ ਦੀ ਮੁਫਤ ਬਿਜਲੀ ਯੋਜਨਾ (Free Electricity Plan) ਦਾ ਲਾਭ ਮਿਲਿਆ ਹੈ।

ਪੰਜਾਬ ਸਰਕਾਰ (Punjab Govt) ਦੇ ਹੁਕਮਾਂ ਅਨੁਸਾਰ ਪੀ.ਐੱਸ.ਪੀ.ਸੀ.ਐੱਲ. (P.S.P.C.L.) ਵੱਲੋਂ 1 ਜੁਲਾਈ ਤੋਂ ਸੂਬੇ ਦੇ ਖਪਤਕਾਰਾਂ ਨੂੰ 300 ਯੂਨਿਟ ਮੁਫਤ ਬਿਜਲੀ (300 Units of Free Electricity) ਦਿੱਤੀ ਜਾ ਰਹੀ ਹੈ,ਕੁੱਲ 10 ਲੱਖ ਗਾਹਕਾਂ ਵਿੱਚੋਂ ਕਰੀਬ 8 ਲੱਖ ਨੂੰ ਜੁਲਾਈ ਮਹੀਨੇ ਦਾ ਜ਼ੀਰੋ ਬਿੱਲ (Zero Bill) ਆਇਆ ਹੈ,ਇਸ ਤਰ੍ਹਾਂ ਕੁੱਲ 74.5 ਲੱਖ ਗਾਹਕਾਂ ਵਿੱਚੋਂ ਕਰੀਬ 80 ਫੀਸਦੀ ਨੂੰ ਇਸ ਮੁਫਤ ਬਿਜਲੀ ਯੋਜਨਾ (Free Electricity Plan) ਦਾ ਲਾਭ ਮਿਲੇਗਾ।

LEAVE A REPLY

Please enter your comment!
Please enter your name here