ਆਮ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਾਉਣਾ ਪੰਜਾਬ ਸਰਕਾਰ ਦੀ ਤਰਜੀਹ- ਵਿਧਾਇਕ ਦਿਨੇਸ਼ ਚੱਢਾ

0
276
ਆਮ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਾਉਣਾ ਪੰਜਾਬ ਸਰਕਾਰ ਦੀ ਤਰਜੀਹ- ਵਿਧਾਇਕ ਦਿਨੇਸ਼ ਚੱਢਾ

SADA CHANNEL:-

ਸਿੰਘਪੁਰ ਦੇ ਸਰਕਾਰੀ ਸਿਹਤ ਕੇਂਦਰ ਵਿਚ ਲੋਕਾਂ ਲਈ ਉਪਲੱਬਧ ਕਰਵਾਈਆਂ ਲੋੜੀਦੀਆਂ ਸਿਹਤ ਸਹੂਲਤਾਂ
ਸੁਪਰ ਸਪੈਸ਼ਿਲਿਟੀ ਸੇਵਾਵਾਂ ਦੇਣ ਵਾਲਾ ਪੰਜਾਬ ਦਾ ਪਹਿਲਾ ਸਰਕਾਰੀ ਹਸਪਤਾਲ ਬਣਿਆ ਸੀ.ਐਚ.ਸੀ ਸਿੰਘਪੁਰ
ਦੋ ਨਵੇਂ ਡਾਕਟਰ ਪਲਾਸਟਿਕ ਸਰਜਨ ਡਾਕਟਰ ਸੋਨਿਕਾ ਤੇ ਨਿਓਰੋ ਸਰਜਨ ਡਾਕਟਰ ਨਿਤੀਸ਼ ਅਰੋੜਾ ਵੱਲੋਂ ਸੀ.ਐਚ.ਸੀ ਸਿੰਘਪੁਰ ਵਿਖੇ ਸੇਵਾਵਾਂ ਸ਼ੁਰੂ

ਨੂਰਪੁਰ ਬੇਦੀ 9 ਅਗਸਤ (SADA CHANNEL):- ਮੁੱਖ ਮੰਤਰੀ ਸ.ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਿਹਤ, ਸਿੱਖਿਆ ਤੇ ਹੋਰ ਲੋੜੀਂਦੀਆਂ ਸੇਵਾਵਾਂ ਬਿਹਤਰੀਨ ਬਣਾਉਣ ’ਚ ਕੋਈ ਕਸਰ ਨਹੀਂ ਛੱਡੀ ਜਾ ਰਹੀ ਹੈ। ਆਮ ਲੋਕਾਂ ਨੂੰ ਉਨਾਂ ਦੇ ਘਰਾਂ ਨੇੜੇ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਾਉਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਤਾਂ ਜੋ ਲੋਕਾਂ ਨੂੰ ਹਸਪਤਾਲਾਂ ਦੇ ਚੱਕਰ ਨਾ ਮਾਰਨੇ ਪੈਣ।ਇਹ ਪ੍ਰਗਟਾਵਾ ਕਰਦਿਆਂ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਦੱਸਿਆ ਕਿ ਮਿਆਰੀ ਸਿਹਤ ਸਹੂਲਤਾਂ ਲੋਕਾਂ ਤੱਕ ਪਹੁੰਚਾਉਣ ਲਈ ਬਲਾਕ ਨੂਰਪੁਰ ਬੇਦੀ ਅਧੀਨ ਆਉਂਦੇ 138 ਪਿੰਡਾਂ ਦੇ ਸਰਕਾਰੀ ਹਸਪਤਾਲ ਸਿੰਘਪੁਰ ਵਿਖੇ ਸਪੈਸ਼ਲਿਸਟ ਅਤੇ ਸੁਪਰ ਸਪੈਸ਼ਲਿਸਟ ਡਾਕਟਰਾਂ ਦੀ ਤਾਇਨਾਤੀ ਕੀਤੀ ਜਾ ਰਹੀ ਹੈ ਤਾਂ ਕਿ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ।

ਉਨ੍ਹਾਂ ਦੱਸਿਆ ਕਿ 138 ਪਿੰਡਾਂ ਲਈ ਸਥਾਪਿਤ ਇਕਮਾਤਰ ਖੇਤਰ ਦੇ ਸਰਕਾਰੀ ਹਸਪਤਾਲ ਸਿੰਘਪੁਰ ਵਿਖੇ ਦੋ ਨਵੇਂ ਡਾਕਟਰ ਪਲਾਸਟਿਕ ਸਰਜਨ ਡਾਕਟਰ ਸੋਨਿਕਾ ਤੇ ਨਿਓਰੋ ਸਰਜਨ ਡਾਕਟਰ ਨਿਤੀਸ਼ ਅਰੋੜਾ ਵੱਲੋਂ ਆਪਣੀਆਂ ਵਲੰਟੀਅਰ ਸੇਵਾਵਾਂ ਦੇਣ ਲਈ ਅੱਜ ਸੀ.ਐਸ.ਸੀ ਸਿੰਘਪੁਰ ਵਿਖੇ ਹਾਜ਼ਰ ਹੋਏ ਹਨ।ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਕਾਰਡਿਆਲੋਜਿਸਟ ਡਾ.ਸੰਜੀਵ ਸਰੋਆ ਵੀ ਵਾਲੰਟੀਅਰ ਸੇਵਾਵਾਂ ਪਹਿਲਾਂ ਹੀ ਇਸ ਹਸਪਤਾਲ ਵਿਚ ਦੇ ਰਹੇ ਹਨ। ਸੁਪਰ ਸਪੈਸ਼ਲਿਸਟ ਡਾਕਟਰਾਂ ਦੀਆਂ ਵਲੰਟੀਅਰ ਸੇਵਾਵਾਂ ਨਾਲ ਲੋਕਾਂ ਦੀਆਂ ਸਿਹਤ ਸਬੰਧੀ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਰਿਹਾ ਹੈ।


ਵਿਧਾਇਕ ਨੇ ਦੱਸਿਆ ਕਿ ਹੁਣ ਸਰਕਾਰੀ ਹਸਪਤਾਲ ਸਿੰਘਪੁਰ ਵਿਖੇ ਮਾਹਿਰ ਡਾਕਟਰ ਸਰਜਨ ਡਾ ਜਗਦੀਪ ਚੌਧਰੀ ਹਰ ਬੁੱਧਵਾਰ, ਸਰਜਨ ਡਾ.ਸਚਿਨ ਵਰਧਨ ਸਰਜਨ ਹਫ਼ਤੇ ਦੇ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਓ.ਪੀ.ਡੀ ਦੀਆਂ ਸੇਵਾਵਾਂ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਰਜਨਾਂ ਦੀ ਤਾਇਨਾਤੀ ਨਾਲ 8 ਸਾਲ ਬਾਅਦ ਸਿੰਘਪੁਰ ਹਸਪਤਾਲ ਵਿਚ ਆਪ੍ਰੇਸ਼ਨ ਥੀਏਟਰ ਮੁੜ ਚਾਲੂ ਹੋਇਆ ਹੈ, ਜਿਸ ਵਿੱਚ ਮਾਈਨਰ ਅਤੇ ਹੋਰ ਸਰਜਰੀਆਂ ਹੋਣੀਆਂ ਸ਼ੁਰੂ ਹੋ ਗਈਆਂ ਹਨ।


ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਡਾ ਚੰਦਰ ਭੂਸ਼ਨ ਹੱਡੀਆਂ ਦੇ ਮਾਹਰ ਨੂੰ ਹਫ਼ਤੇ ਦੇ ਹਰ ਸੋਮਵਾਰ, ਮੈਡੀਕਲ ਸਪੈਸ਼ਲਿਸਟ ਡਾ.ਰਣਵੀਰ ਸਿੰਘ ਅਤੇ ਡਾ.ਸੁਨੈਨਾ ਗੁਪਤਾ ਜੋ ਕਿ ਔਰਤਾਂ ਦੇ ਰੋਗਾਂ ਦੇ ਮਾਹਰ ਹਨ ਉਨ੍ਹਾਂ ਨੂੰ ਸ਼ੁੱਕਰਵਾਰ ਲਗਾਇਆ ਗਿਆ ਹੈ ਅਤੇ ਡਾ ਰੱਜਤ ਬੈਰੀ ਬੱਚਿਆਂ ਦੇ ਰੋਗਾਂ ਦੇ ਮਾਹਿਰ ਰੋਜ਼ਾਨਾ ਸਿੰਘਪੁਰ ਹਸਪਤਾਲ ਵਿੱਚ ਬੈਠਦੇ ਹਨ। ਦੰਦਾਂ ਦੇ ਰੋਗਾਂ ਦੇ ਮਾਹਰ ਡਾਕਟਰ ਹਫ਼ਤੇ ਦੇ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਹਸਪਤਾਲ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਹਨ। ਛੇ ਮੈਡੀਕਲ ਅਫਸਰ ਜਿਨ੍ਹਾਂ ਵਲੋਂ ਦਿਨ ਰਾਤ ਐਮਰਜੈਂਸੀ ਸੇਵਾਵਾਂ ਅਤੇ ਓਪੀਡੀ ਸੇਵਾਵਾਂ ਸਿੰਘਪੁਰ ਹਸਪਤਾਲ ਵਿੱਚ ਦਿੱਤੀਆਂ ਜਾ ਰਹੀਆਂ ਹਨ। ਹਸਪਤਾਲ ਵਿੱਚ ਰੋਜ਼ਾਨਾ ਲੈਬੋਰਟਰੀ ਟੈਸਟ, ਐਕਸਰੇ, ਈ.ਸੀ.ਜੀ ਵੀ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here