ਦਿਵਿਆਂਗ ਵਿਅਕਤੀਆਂ ਨੂੰ ਨਕਲੀ ਅੰਗ ਅਤੇ ਲੋੜੀਦੀ ਸਮੱਗਰੀ ਦੇਣ ਲਈ ਅਸੈਂਸਮੈਂਟ ਕੈਂਪ ਲਗਾਇਆ

0
361
ਦਿਵਿਆਂਗ ਵਿਅਕਤੀਆਂ ਨੂੰ ਨਕਲੀ ਅੰਗ ਅਤੇ ਲੋੜੀਦੀ ਸਮੱਗਰੀ ਦੇਣ ਲਈ ਅਸੈਂਸਮੈਂਟ ਕੈਂਪ ਲਗਾਇਆ

SADA CHANNEL:-

ਸ੍ਰੀ ਅਨੰਦਪੁਰ ਸਾਹਿਬ 09 ਅਗਸਤ (SADA CHANNEL):- ਡਿਪਟੀ ਕਮਿਸ਼ਨਰ ਰੂਪਨਗਰ ਡਾ.ਪ੍ਰੀਤੀ ਯਾਦਵ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜ਼ਿਲ੍ਹਾ ਰੈਡ ਕਰਾਸ ਵਲੋਂ ਐਗਜੀਲਰੀ ਪ੍ਰੋਡਕਸ਼ਨ ਸੈਂਟਰ (ਅਲੀਮਕੋ) ਦੇ ਸਹਿਯੋਗ ਨਾਲ ਦਿਵਿਆਂਗ ਵਿਅਕਤੀਆਂ ਨੂੰ ਮੁਫ਼ਤ ਨਕਲੀ ਅੰਗ ਤੇ ਲੋੜੀਦਾ ਸਮਾਨ ਦੇਣ ਲਈ ਸਰਕਾਰੀ ਸ.ਸ.ਸਕੂਲ (ਲੜਕੀਆਂ) ਸ੍ਰੀ ਅਨੰਦਪੁਰ ਸਾਹਿਬ ਵਿਚ ਅਸੈਸਮੈਂਟ ਕੈਂਪ ਲਗਾਇਆ ਗਿਆ। ਜਿਸ ਵਿਚ ਲੋੜਵੰਦਾਂ ਨੂੰ 37 ਟਰਾਈਸਾਈਕਲ,30 ਵੀਲ ਚੇਅਰਜ, 18 ਨਕਲੀ ਅੰਗ, 32 ਬੈਸਾਖੀਆਂ, 56 ਕੰਨਾਂ ਦੀਆਂ ਮਸ਼ੀਨਾ, 67 ਨਜ਼ਰ ਦੀਆ ਐਨਕਾਂ ਦੀ ਅਸੈਸਮੈਂਟ ਕੀਤੀ ਗਈ।


ਅੱਜ ਇਸ ਅਸੈਸਮੈਂਟ ਕੈਂਪ ਬਾਰੇ ਹੋਰ ਵਧੇਰੇ ਜਾਣਕਾਰੀ ਦਿੰਦੇ ਹੋਏ ਅਰਵਿੰਦਰਪਾਲ ਸਿੰਘ ਸੋਮਲ ਆਨਰੇਰੀ ਸਕੱਤਰ ਜਿਲ੍ਹਾ ਰੈਡ ਕਰਾਸ ਰੂਪਨਗਰ ਨੇ ਦੱਸਿਆ ਕਿ ਦਿਵਿਆਂਗ ਜਨਾਂ ਨੂੰ ਉਨ੍ਹਾਂ ਦਾ ਲੋੜੀਦਾ ਸਮਾਨ ਮੁਹੱਇਆ ਕਰਵਾਉਣ ਲਈ ਜਿਲ੍ਹਾ ਰੈਡ ਕਰਾਸ ਵੱਲੋਂ ਐਗਜੀਲਰੀ ਪ੍ਰੋਡਕਸ਼ਨ ਸੈਂਟਰ (ਅਲੀਮਕੋ) ਦੇ ਸਹਿਯੋਗ ਨਾਲ ਇਸ ਕੈਂਪ ਦਾ ਆਯੋਜਨ ਕੀਤਾ ਗਿਆ ਹੈ।ਇਸ ਕੈਂਪ ਵਿਚ ਪਹੁੰਚੇ ਦਿਵਿਆਂਗ ਵਿਅਕਤੀਆਂ ਦੇ ਦਸਤਾਵੇਜ ਮੁਕੰਮਲ ਹੋਣ ਉਪਰੰਤ ਮਾਹਰਾ ਵੱਲੋਂ ਉਨ੍ਹਾਂ ਲਈ ਲੋੜੀਦੇ ਸਮਾਨ ਦੀ ਅਸੈਸਮੈਂਟ ਕੀਤੀ ਗਈ ਹੈ। ਇਸ ਕੈਂਪ ਵਿਚ ਜੋ ਸਮੱਗਰੀ ਲੋੜੀਦੀ ਹੈ, ਉਸ ਬਾਰੇ ਸਮੁੱਚੇ ਵੇਰਵੇ ਇਕੱਤਤਰਿਤ ਕਰ ਲਏ ਗਏ ਹਨ, ਜਲਦੀ ਹੀ ਇਹ ਸਮਾਨ ਤਿਆਰ ਕਰਕੇ ਲੋੜਵੰਦਾ ਤੇ ਸਪੁਰਦ ਕੀਤਾ ਜਾਵੇਗਾ।


ਇਸ ਮੋਕੇ ਕੈਂਪ ਵਿਚ ਪਹੁੰਚੇ ਤਹਿਸੀਲਦਾਰ ਸ੍ਰੀ ਅਨੰਦਪੁਰ ਸਾਹਿਬ ਨੇ ਕਿਹਾ ਕਿ ਪ੍ਰਸਾਸ਼ਨ ਵੱਲੋਂ ਅਜਿਹੇ ਕੈਂਪ ਲਗਾਉਣ ਸਮੇਂ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਗੁਰਸੋਹਣ ਸਿੰਘ ਸਕੱਤਰ ਜਿਲ੍ਹਾ ਰੈਡ ਕਰਾਸ ਨੇ ਦੱਸਿਆ ਕਿ ਇਸ ਸੰਸਥਾ ਨੇ ਲੋੜਵੰਦਾਂ ਦੀ ਸੇਵਾ ਲਈ ਹਮੇਸ਼ਾ ਕਦਮ ਵਧਾਏ ਹਨ। ਉਨ੍ਹਾਂ ਨੇ ਕਿਹਾ ਕਿ ਸਾਡੀ ਸੰਸਥਾਂ ਡਿਪਟੀ ਕਮਿਸ਼ਨਰ ਰੂਪਨਗਰ ਡਾ.ਪ੍ਰੀਤੀ ਯਾਦਵ ਆਈ.ਏ.ਐਸ ਵੱਲੋ ਮਿਲੇ ਦਿਸ਼ਾ ਨਿਰਦੇਸ਼ਾ ਦੀ ਪਾਲਣਾ ਕਰਦੇ ਹੋਏ, ਲੋੜਵੰਦ ਦਿਵਿਆਂਗ ਵਿਅਕਤੀਆਂ ਦੀ ਭਲਾਈ ਲਈ ਉਪਰਾਲੇ ਕਰ ਰਹੀ ਹੈ।

ਕੈਂਪ ਵਿਚ ਵਿਸੇਸ ਤੌਰ ਤੇ ਪਹੁੰਚੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਮਾਤਾ ਪਿਤਾ ਬਲਵਿੰਦਰ ਕੌਰ ਤੇ ਸੋਹਣ ਸਿੰਘ ਬੈਂਸ ਅਤੇ ਯੂਥ ਆਗੂ ਕਮਿੱਕਰ ਸਿੰਘ ਡਾਢੀ,ਜਸਵੀਰ ਸਿੰਘ ਅਰੋੜਾ ਵਪਾਰ ਮੰਡਲ ਪ੍ਰਧਾਨ, ਜਸਪ੍ਰੀਤ ਜੇ.ਪੀ, ਐਡਵੋਕੇਟ ਨੀਰਜ ਸ਼ਰਮਾ ਨੇ ਦੱਸਿਆ ਕਿ ਅਜਿਹੇ ਕੈਂਪ ਲਗਾਉਣ ਵਿਚ ਸਮਾਜ ਸੇਵੀ ਸੰਗਠਨਾਂ ਦਾ ਸਹਿਯੋਗ ਹੋਣਾ ਬੇਹੱਦ ਜਰੂਰੀ ਹੈ। ਅਜਿਹੇ ਕੈਂਪ ਦਾ ਲਾਭ ਵੱਧ ਤੋ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਅਜਿਹੇ ਸੰਗਠਨ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ। ਉਨ੍ਹਾਂ ਨੇ ਸਕੂਲ ਦੇ ਵਿਚ ਇਸ ਕੈਂਪ ਲਈ ਕੀਤੇ ਪ੍ਰਬੰਧਾਂ ਵਾਸਤੇ ਪ੍ਰਿੰ.ਨੀਰਜ ਵਰਮਾ ਅਤੇ ਉਨ੍ਹਾਂ ਦੇ ਸਮੂਹ ਸਟਾਫ ਦਾ ਧੰਨਵਾਦ ਕੀਤਾ।


ਇਸ ਮੌਕੇ ਦਲਜੀਤ ਕੌਰ, ਵਰੁਣ ਸ਼ਰਮਾ, ਡਾ.ਰਵੀ ਕੁਮਾਰ,ਡਾ. ਤੁਸ਼ਾਰ,ਡਾ.ਰਮੇਸ਼,ਸੀ.ਡੀ.ਪੀ.ਓ ਜਗਮੋਹਣ ਕੌਰ, ਸਰਬਜੀਤ ਸਿੰਘ ਭਟੋਲੀ, ਕੇਸਰ ਸੰਧੂ, ਦਰਸ਼ਨ ਸਿੰਘ ਅਟਾਰੀ, ਸੋਨੂੰ ਚੋਧਰੀ, ਬਲਵਿੰਦਰ ਸਿੰਘ, ਅਜਮੇਰ ਸਿੰਘ ਗਿੱਲ, ਰੋਹਿਤ,ਸੁਰਿੰਦਰ ਸਿੰਘ ਵਿੱਕੀ, ਦਵਿੰਦਰ ਸਿੰਘ ਸਿੰਦੂ,ਪਰਮਿੰਦਰ ਸਿੰਘ ਜਿੰਮੀ,ਸੁਪਰਵਾਈਜਰ ਸੁਰਿੰਦਰ ਕੌਰ, ਕੁਲਦੀਪ ਕੌਰ, ਪਰਮਜੀਤ ਕੌਰ, ਬਲਵਿੰਦਰ ਕੌਰ, ਪਰਮਜੀਤ ਕੌਰ ਬੱਢਲ, ਸੁਖਰਾਜ ਕੌਰ, ਅਰਮਿੰਦਰ ਕੌਰ ਆਦਿ ਹਾਜਰ ਸਨ।

LEAVE A REPLY

Please enter your comment!
Please enter your name here