ਸੁਤੰਤਰਤਾ ਦਿਵਸ ਸਮਾਰੋਹ ਲਈ ਸੱਭਿਆਚਾਰਕ ਪੇਸ਼ਕਾਰੀਆਂ ਦੀ ਹੋਈ ਚੋਣ ਉਤਸ਼ਾਹ ਨਾਲ ਮਨਾਂਈ ਜਾਵੇਗੀ ਅਜਾਦੀ ਦਿਹਾੜੇ ਦੀ 75ਵੀ ਵਰੇਗੰਢ

0
393
ਸੁਤੰਤਰਤਾ ਦਿਵਸ ਸਮਾਰੋਹ ਲਈ ਸੱਭਿਆਚਾਰਕ ਪੇਸ਼ਕਾਰੀਆਂ ਦੀ ਹੋਈ ਚੋਣ ਉਤਸ਼ਾਹ ਨਾਲ ਮਨਾਂਈ ਜਾਵੇਗੀ ਅਜਾਦੀ ਦਿਹਾੜੇ ਦੀ 75ਵੀ ਵਰੇਗੰਢ

SADA CHANNEL:-

ਨੰਗਲ 08 ਅਗਸਤ (SADA CHANNEL):- ਅਜਾਦੀ ਦਿਹਾੜੇ ਦੀ 75ਵੀ ਵਰੇਗੰਢ ਨੰਗਲ ਦੇ ਸਰਕਾਰੀ ਸੀਨੀ.ਸੈਕੰ.ਸਕੂਲ ਲੜਕੇ ਵਿਚ ਉਤਸ਼ਾਹ ਨਾਲ ਮਨਾਈ ਜਾਵੇਗੀ। ਇਸ ਸਮਾਰੋਹ ਵਿਚ 15 ਅਗਸਤ ਨੂੰ ਮੁੱਖ ਮਹਿਮਾਨ ਨੰਗਲ ਵਿਚ ਰਾਸ਼ਟਰੀ ਝੰਡਾ ਲਹਿਰਾਉਣਗੇ ਅਤੇ ਪਰੇਂਡ ਦਾ ਨਿਰੀਖਣ ਕਰਨਗੇ,ਅੱਜ ਸਥਾਨਕ ਸਰਕਾਰੀ ਸੀਨੀ.ਸੈਕੰ.ਸਕੂਲ ਲੜਕੇ ਵਿਚ ਦੇਸ਼ ਭਗਤੀ ਅਤੇ ਸੱਭਿਆਚਾਰਕ ਪੇਸ਼ਕਾਰੀਆਂ ਦੀ ਚੋਣ ਲਈ ਵੱਖ ਵੱਖ ਸਕੂਲਾ ਦੇ ਵਿਦਿਆਰਥੀਆਂ ਨੇ ਆਪਣੀਆ ਪੇਸ਼ਕਾਰੀਆ ਦਿੱਤੀਆ। ਸੱਭਿਆਚਾਰਕ ਅਤੇ ਦੇਸ਼ ਭਗਤੀ ਦੀਆਂ ਪੇਸ਼ਕਾਰੀਆਂ ਲਈ ਬਣਾਈ ਕਮੇਟੀ ਦੇ ਚੇਅਰਮੈਨ ਤਹਿਸੀਲਦਾਰ ਹਰਸਿਮਰਨ ਸਿੰਘ ਨੇ ਦੱਸਿਆ ਕਿ ਇਸ ਸਮਾਰੋਹ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਮਨਾਂਇਆ ਜਾਵੇਗਾ।

ਸੱਭਿਆਚਾਰਕ ਅਤੇ ਦੇਸ਼ ਭਗਤੀ ਦੀਆਂ ਪੇਸ਼ਕਾਰੀਆਂ ਦੀ ਚੋਣ ਕਰਨ ਲਈ ਬਣਾਈ ਕਮੇਟੀ ਕਿਰਨ ਸ਼ਰਮਾ, ਈ.ਓ ਭਜਨ ਸਿੰਘ, ਵਿਜੇ ਬੰਗਲਾ, ਪਰਮਿੰਦਰ ਕੌਰ ਦੁਆ, ਸੁਧੀਰ ਕੁਮਾਰ ਮੈਬਰਾ ਨੇ ਪੇਸ਼ਕਾਰੀਆਂ ਨੂੰ ਬੜੇ ਗਹੁ ਨਾਲ ਦੇਖਿਆ। ਉਨ੍ਹਾਂ ਕਿਹਾ ਕਿ ਮਹਾਂਮਾਰੀ ਵਿਚੋ ਲੰਘ ਕੇ ਹੁਣ ਅਸੀ ਆਮ ਵਰਗੇ ਵਾਤਾਵਰਣ ਵੱਲ ਆ ਰਹੇ ਹਾਂ। ਅਸੀ ਆਪਣੀ ਸੰਸਕ੍ਰਿਤੀ, ਸੱਭਿਆਚਾਰ ਨੂੰ ਵੀ ਯਾਦ ਰੱਖਣਾਂ ਹੈ, ਉਨ੍ਹਾਂ ਦੇਸ਼ ਭਗਤਾ ਨੂੰ ਵੀ ਯਾਦ ਕਰਨੇ ਰਹਿਣਾ ਹੈ, ਜਿਨ੍ਹਾਂ ਦੀ ਬਦੋਲਤ ਸਾਨੂੰ ਇਹ ਅਜ਼ਾਦੀ ਮਿਲੀ ਹੈ।

ਮਾਰਚ ਪਾਸਟ ਵਿਚ ਐਨ.ਸੀ.ਸੀ ਕੈਡਿਟ ਉਤਸ਼ਾਹ ਨਾਲ ਭਾਗ ਲੈ ਰਹੇ ਹਨ, ਪੀ.ਟੀ.ਸ਼ੋਅ ਅਤੇ ਹੋਰ ਕਈ ਦੇਸ਼ ਭਗਤੀ ਨੂੰ ਦਰਸਾਉਦੀਆਂ ਗਤੀਵਿਧੀਆਂ ਵੀ ਸਮਾਰੋਹ ਦਾ ਆਕਰਸ਼ਨ ਹੋਣਗੀਆਂ। ਉਨ੍ਹਾਂ ਸਕੂਲਾ ਦੇ ਵਿਦਿਆਰਥੀਆਂ ਤੇ ਅਧਿਆਪਕਾ ਨੂੰ ਕਿਹਾ ਕਿ ਉਹ ਇਸ ਪ੍ਰੋਗਰਾਮ ਵਿਚ ਹੋਰ ਉਤਸ਼ਾਹ ਭਰਨ, ਇਹ ਸਾਡਾ ਸਭ ਤੋ ਵੱਡਾ ਤਿਉਹਾਰ ਹੈ, ਜੋ ਸਭ ਨੇ ਰਲ ਮਿਲ ਕੇ ਮਨਾਉਣਾ ਹੈ। ਇਸ ਮੌਕੇ ਸ਼੍ਰੀਮਤੀ ਕਿਰਨ ਸ਼ਰਮਾ,ਪਰਵਿੰਦਰ ਕੌਰ ਦੂਆ,ਮੁਕੇਸ਼ ਸ਼ਰਮਾ,ਰਾਕੇਸ਼ ਕੁਮਾਰ,ਰਾਜੇਸ਼ ਕਟਾਰੀਆ,ਨੀਲਮ ਰਾਣਾ,ਪ੍ਰੋ.ਜਗਪਾਲ ਸਿੰਘ, ਆਰਤੀ ਸ਼ਰਮਾ,ਸੁਦੇਸ਼,ਹਿਮਾਨੀ,ਅਮਰ ਜੀਤ ਸਿੰਘ,ਭਾਰਤੀ ,ਕੁਲਵਿੰਦਰ ਕੌਰ,ਜਗਮੋਹਨ ਭੱਲੜੀ ਆਦਿ ਹਾਜ਼ਰ ਸਨ।

ਅੱਜ ਸਿਵਾਲਿਕ ਕਾਲਜ ਨਯਾ ਨੰਗਲ, ਸਰਕਾਰੀ ਸੀ.ਸੈ.ਸਕੂਲ ਲੜਕੇ, ਸਰਕਾਰੀ ਸੀ.ਸੈ.ਕੰਨਿਆ ਸਕੂਲ, ਕਥੇੜਾ, ਬਿਭੋਰ ਸਾਹਿਬ, ਸੁਖਸਾਲ, ਡੀ.ਏ.ਵੀ ਸਕੂਲ ਨੰਗਲ, ਸਿਵਾਲਿਕ ਐਨਏਸੀ ਮੋਜੋਵਾਲ, ਐਸਐਸਡੀ ਹਾਈ ਸਕੂਲ ਮੇਨ ਮਾਰਕੀਟ ਨੰਗਲ, ਸੰਤ ਬਾਬਾ ਸੇਵਾ ਸਿੰਘ ਸਕੂਲ ਭੱਲੜੀ, ਸਰਕਾਰੀ ਪ੍ਰਾਇਮਰੀ ਸਕੂਲ ਸੁਖਸਾਲ, ਡੁਕਲੀ, ਸਰਕਾਰੀ ਸਕੂਲ ਨੰਗਲ ਰੇਲਵੇ ਰੋਡ ਸਕੂਲਾ ਦੇ ਵਿਦਿਆਰਥੀਆ ਨੇ ਆਪਣੀਆਂ ਸ਼ਾਨਦਾਰ ਪੇਸ਼ਕਾਰੀਆਂ ਦਿੱਤੀਆਂ।

LEAVE A REPLY

Please enter your comment!
Please enter your name here