ਯੂਥ ਕਾਂਗਰਸ ਜ਼ਿਲ੍ਹਾ ਰੂਪਨਗਰ ਨੇ 62ਵਾਂ ਸਥਾਪਨਾ ਦਿਵਸ ਜ਼ਿੰਦਾ ਜੀਵ ਬੇਸਹਾਰਾ ਸੋਸਾਇਟੀ ਨੰਗਲ ਵਿੱਖੇ ਬੇਸਹਾਰਾ ਲੋਕਾਂ ਨਾਲ ਮਨਾਇਆ

0
277
ਯੂਥ ਕਾਂਗਰਸ ਜ਼ਿਲ੍ਹਾ ਰੂਪਨਗਰ ਨੇ 62ਵਾਂ ਸਥਾਪਨਾ ਦਿਵਸ ਜ਼ਿੰਦਾ ਜੀਵ ਬੇਸਹਾਰਾ ਸੋਸਾਇਟੀ ਨੰਗਲ ਵਿੱਖੇ ਬੇਸਹਾਰਾ ਲੋਕਾਂ ਨਾਲ ਮਨਾਇਆ

SADA CHANNEL:-

RUPNAGAR,(SADA CHANNEL):- ਯੂਥ ਕਾਂਗਰਸ ਜ਼ਿਲ੍ਹਾ ਰੂਪਨਗਰ (Youth Congress District Rupnagar) ਨੇ 62ਵਾਂ ਸਥਾਪਨਾ ਦਿਵਸ ਜ਼ਿੰਦਾ ਜੀਵ ਬੇਸਹਾਰਾ ਸੋਸਾਇਟੀ ਨੰਗਲ ਵਿੱਖੇ ਬੇਸਹਾਰਾ ਲੋਕਾਂ ਨਾਲ ਮਨਾਇਆ,ਇਸ ਮੌਕੇ ਯੂਥ ਕਾਂਗਰਸ ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ ਡਾ ਅੱਛਰ ਸ਼ਰਮਾ ਨੇ ਕਿਹਾ ਕਿ ਯੂਥ ਕਾਂਗਰਸ ਦੇਸ਼ ਦੀ ਆਜ਼ਾਦੀ ਲਈ ਅਤੇ ਉਸਤੋਂ ਬਾਅਦ ਦੇਸ਼ ਦੇ ਨਿਰਮਾਣ ਲਈ ਸੰਘਰਸ਼ ਅਤੇ ਮਿਹਨਤ ਕਰਨ ਵਾਲੀ ਕਾਂਗਰਸ ਪਾਰਟੀ ਦਾ ਹਰਿਆਵਲ ਦਸਤਾ ਹੈ। 2008 ਵਿੱਚ ਯੂਥ ਕਾਂਗਰਸ ਦੇ ਇੰਚਾਰਜ ਦੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਸ਼੍ਰੀ ਰਾਹੁਲ ਗਾਂਧੀ ਨੇ ਯੂਥ ਕਾਂਗਰਸ ਦੇ ਸੰਗਠਨ ਲਈ ਇਲੈਕਸ਼ਨ ਸਿਸਟਮ ਲੈ ਕੇ ਆਉਂਦਾ ਸੀ ਜਿਸ ਦੀ ਬਦੌਲਤ ਆਮ ਘਰਾਂ ਦੇ ਨੋਜਵਾਨ ਵੀ ਯੂਥ ਕਾਂਗਰਸ ਦੀ ਮੈਂਬਰ ਬਣ ਕੇ ਇਲੈਕਸ਼ਨ ਲੜ ਕੇ ਬਿਨਾਂ ਕਿਸੇ ਲੀਡਰ ਦੀ ਸਿਫਾਰਿਸ਼ ਤੋਂ ਅਹੁਦੇਦਾਰ ਬਣ ਸਕਦੇ ਹਨ । ਅੱਜ ਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਇਸੇ ਇਲੈਕਸ਼ਨ ਸਿਸਟਮ ਤੋਂ ਨਿਕਲੇ ਹਨ । ਅੱਜ ਸ਼੍ਰੀ ਰਾਹੁਲ ਗਾਂਧੀ ਦੀ ਬਦੋਲਤ ਦੇਸ਼ ਭਰ ਵਿੱਚ ਗੈਰ ਰਾਜਨੈਤਿਕ ਪਿਛੋਕੜ ਵਾਲੇ ਹਜ਼ਾਰਾਂ ਨੋਜਵਾਨਾਂ ਨੂੰ ਇਸ ਪ੍ਰਕਿਰਿਆ ਨੇ ਨੇਤਾ ਬਣਾਇਆ ਹੈ। ਯੂਥ ਕਾਂਗਰਸ ਨੇ ਪਿਛਲੇ 62 ਸਾਲਾਂ ਵਿੱਚ ਬਲਾਕ ਪੱਧਰ ਤੋਂ ਲੈਕੇ ਦੇਸ਼ ਪੱਧਰ ਤੱਕ ਸਮਾਜਿਕ ਮੁੱਦਿਆਂ ਲਈ ਅਤੇ ਦੇਸ਼ ਹਿੱਤ ਲਈ ਹਜ਼ਾਰਾਂ ਸੰਘਰਸ਼ ਕੀਤੇ ਹਨ ਅਤੇ ਅੱਜ ਵੀ ਕਰ ਰਹੀ ਹੈ । ਇਸ ਮੌਕੇ ਅਸ਼ਵਨੀ, ਅਨੂਪ ਆਸ਼ੂ, ਵਿਕੀ ਮਜਾਰਾ, ਨੀਰਜ, ਰਵੀ, ਆਤਿਸ਼, ਰਾਜਨ,ਤਰੁਣ, ਪੰਮੂ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here