
ਨੰਗਲ 10 ਅਗਸਤ (SADA CHANNEL):- ਅਜਾਦੀ ਦਿਹਾੜੇ ਮੋਕੇ ਉਪ ਮੰਡਲ ਪੱਧਰ ਦੇ ਸਮਾਰੋਹ ਲਈ ਦੇਸ਼ ਭਗਤੀ ਅਤੇ ਸੱਭਿਆਚਾਰਕ ਪੇਸ਼ਕਾਰੀਆ ਨੂੰ ਦਰਸਾਉਦੀ ਦੂਜੀ ਰਿਹਸਲ ਸਰਕਾਰੀ ਸੀਨੀ.ਸੈਕੰ.ਸਕੂਲ ਲੜਕੇ ਨੰਗਲ ਵਿਖੇ ਕਰਵਾਈ ਗਈ। ਰਿਹਸਲ ਕਰਵਾਉਣ ਤੋ ਪਹਿਲਾ ਤਹਿਸੀਲਦਾਰ ਨੰਗਲ ਹਰਸਿਮਰਨ ਸਿੰਘ ਦੀ ਅਗਵਾਈ ਵਿਚ ਰਵਿਊ ਮੀਟਿੰਗ ਕੀਤੀ ਗਈ, ਜਿਸ ਵਿਚ ਸੁਤੰਤਰਤਾ ਦਿਵਸ ਸਬੰਧੀ ਪ੍ਰਬੰਧਾਂ ਦਾ ਜਾਇਜਾ ਲਿਆ ਗਿਆ ਅਤੇ ਵੱਖ ਵੱਖ ਅਧਿਕਾਰੀਆਂ/ਕਰਮਚਾਰੀਆ ਨੂੰ ਹਦਾਇਤਾ ਜਾਰੀ ਕੀਤੀਆਂ ਗਈਆਂ।

ਅੱਜ ਪਰੇਡ, ਮਾਰਚ ਪਾਸਟ, ਪੀ.ਟੀ ਸ਼ੋਅ ਤੇ ਸੱਭਿਆਚਾਰਕ ਆਈਟਮਾ ਦੀ ਰਿਹਸਲ ਕਰਵਾਈ ਗਈ। ਇਸ ਮੌਕੇ ਪ੍ਰਿੰ.ਕਿਰਨ ਸ਼ਰਮਾ, ਪਰਵਿੰਦਰ ਕੌਰ ਦੁਆ, ਵਿਜੇ ਬੰਗਲਾ, ਸੁਧੀਰ ਕੁਮਾਰ, ਲੈਕ. ਸ.ਸ.ਸ.ਸਕੂਲ ਬਾਸੋਵਾਲ ਵਿਸੇਸ ਤੌਰ ਤੇ ਰਿਹਸਲ ਕਰਵਾਉਣ ਲਈ ਸੱਭਿਆਚਾਰਕ ਪੇਸ਼ਕਾਰੀਆਂ ਦੇ ਕਮੇਟੀ ਮੈਬਰ ਵਜੋ ਸਾਮਿਲ ਹੋਏ। ਇਸ ਮੌਕੇ ਖੁਰਾਕ ਤੇ ਸਪਲਾਈ ਇੰਸਪੈਕਟਰ ਨਿਸ਼ਾ ਜੈਨ, ਸੋਹਣ ਸਿੰਘ ਚਾਹਲ, ਗੁਰਨਾਮ ਸਿੰਘ ਭੱਲੜੀ, ਜਗਮੋਹਣ, ਸਰਿਤਾ, ਮਨੀਸ਼ਾ, ਹਰਪਾਲ, ਕੁਲਵਿੰਦਰ ਕੌਰ, ਜਗਪਾਲ ਸਿੰਘ, ਅਮਰੀਕ ਸਿੰਘ, ਰਾਜੇਸ ਕਟਾਰੀਆਂ, ਸੱਜਣ ਸਿੰਘ, ਭਾਰਤੀ ਦੇਵੀ, ਸ਼ਿਮਰਨ, ਆਸ਼ਾ ਕਾਲੀਆਂ, ਸੁਗਨ ਪਾਲ,ਸੋਮਨਾਥ, ਨੀਲਮ ਰਾਣੀ, ਹਿਮਾਨੀ, ਜੋਤੀ, ਸੁਦੇਸ, ਆਰਤੀ ਆਦਿ ਹਾਜਰ ਸਨ।
