ਅਜਾਦੀ ਦੇ 75 ਵੇਂ ਅੰਮਿ੍ਰਤ ਮਹਾਂਉਤਸਵ ਦੇ ਸਬੰਧ ਚ ਕਰਵਾਏ ਗਏ ਪੋਸਟਰ ਮੁਕਾਬਲੇ

0
235
ਅਜਾਦੀ ਦੇ 75 ਵੇਂ ਅੰਮਿ੍ਰਤ ਮਹਾਂਉਤਸਵ ਦੇ ਸਬੰਧ ਚ ਕਰਵਾਏ ਗਏ ਪੋਸਟਰ ਮੁਕਾਬਲੇ

SADA CHANNEL:-

ਕੈਪਸ਼ਨ: ਆਈਟੀਆਈ ਨੰਗਲ ਵਿਖੇ ਅਜ਼ਾਦੀ ਦੇ 75 ਵੇਂ ਅੰਮਿ੍ਰਤ ਮਹਾਂਉਤਸਵ ਦੇ ਸਬੰਧ ਚ ਕਰਵਾਏ ਗਏ ਪੋਸਟਰ ਮੁਕਾਬਲੇ ਦੀ ਤਸਵੀਰ।

ਨੰਗਲ 11 ਅਗਸਤ Sada channel:- ਪੰਜਾਬ ਸਰਕਾਰ ਵਲੋਂ ਜਾਰੀ ਹੁਕਮਾਂ ਅਨੁਸਾਰ ਅਜਾਦੀ ਦੇ 75 ਵੇਂ ਅੰਮਿ੍ਰਤ ਮਹਾਂਉਤਸਵ ਦੇ ਸਬੰਧ ਵਿੱਚ ਅੱਜ ਸਥਾਨਕ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਂ ਵਿਖੇ ਪੋਸਟਰ ਮੁਕਾਬਲੇ ਕਰਵਾਏ ਗਏ।ਪ੍ਰਿੰਸੀਪਲ ਲਲਿਤ ਮੋਹਨ ਦੀ ਅਗਵਾਈ ਵਿੱਚ ਕਰਵਾਏ ਗਏ ਇਨਾ ਪੋਸਟਰ ਮੇਕਿੰਗ ਮੁੁਕਾਬਲਿਆਂ ਵਿੱਚ ਸੰਸਥਾ ਦੇ ਸਿੱਖਿਆਂਰਥੀਆਂ ਵਲੋਂ ਬਹੁਤ ਹੀ ੳਤਸ਼ਾਹ ਨਾਲ ਭਾਗ ਲਿਆ ਗਿਆ।ਇਸ ਮੌਕੇ ਹੱਥਾਂ ਵਿੱਚ ਤਿਰੰਗੇ ਝੰਡੇ ਦੇ ਪੋਸਟਰ ਫੜ ਕੇ ਦੇਸ ਦੀ ਏਕਤਾ ਅਤੇ ਅਖੰਡਤਾ ਨੂੰ ਬਣਾਈ ਰੱਖਣ ਦਾ ਸੱਦਾ ਦਿੱਤਾ।ਅਤੇ ਦੇਸ ਦੀ ਏਕਤਾ ਅਤੇ ਸਮਾਜਿਕ ਸਦਭਾਵਨਾ ਨੂੰ ਕਾਇਮ ਰੱਖਣ ਲਈ ਆਪਣੀ ਵਚਨਬੱਧਤਾ ਦੁਹਰਾਈ ਗਈ।ਇਸ ਮੌਕੇ ਤਿਰੰਗੇ ਝੰਡੇ ਦੇ ਇਤਹਾਸ ਸਬੰਧੀ ਜਾਣਕਾਰੀ ਦਿੰਦਿਆਂ ਹਮੇਸ਼ਾ ਹੀ ਰਾਸ਼ਟਰੀ ਝੰਡੇ ਦਾ ਸਨਮਾਨ ਕਰਨ ਵਾਰੇ ਪ੍ਰੇਰਿਤ ਕੀਤਾ ਗਿਆ।ਇਸ ਮੌਕੇ ਟਰੇਨਿੰਗ ਅਫਸਰ ਨਰੋਤਮ ਲਾਲ, ਟਰੇਨਿੰਗ ਅਫਸਰ ਗੁਰਨਾਮ ਸਿੰਘ ਭੱਲੜੀ,ਸੁਪਰਡੰਟ ਹਰਵਿੰਦਰ ਸਿੰਘ ,ਪਵਨ ਕੁਮਾਰ,ਹਰਮਿੰਦਰ ਸਿੰਘ,ਵਰਿੰਦਰ ਸਿੰਘ,ਮਨੋਜ ਕੁਮਾਰ,ਪੂਰਨ ਚੰਦ,ਅਭਿਸੇਕ ਕੁਮਾਰ ਆਦਿ ਤੋਂ ਇਲਾਵਾ ਸਮੂਹ ਸਟਾਫ ਮੈਂਬਰ ਹਾਜ਼ਰ ਸਨ।

LEAVE A REPLY

Please enter your comment!
Please enter your name here