ਡਿਗਰੀ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਨੂੰ ਦਿੱਤੀ ਭਾਰਤ ਦੇ ਵਿਕਾਸ ਬਾਰੇ ਜਾਣਕਾਰੀ

0
43
ਡਿਗਰੀ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਨੂੰ ਦਿੱਤੀ ਭਾਰਤ ਦੇ ਵਿਕਾਸ ਬਾਰੇ ਜਾਣਕਾਰੀ

SADA CHANNEL:-


ਢੇਰ/ਸ੍ਰੀ ਅਨੰਦਪੁਰ ਸਾਹਿਬ 11 ਅਗਸਤ (SADA CHANNEL):- ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਜਿਕਰਯੋਗ ਉਪਰਾਲੇ ਕੀਤੇ ਜਾ ਰਹੇ ਹਨ। ਸਿੱਖਿਆ ਵਿਭਾਗ ਅਤੇ ਉਚੇਰੀ ਸਿੱਖਿਆ ਵਿਭਾਗ ਵੱਲੋਂ ਸੰਸਾਰ ਭਰ ਵਿਚ ਚੱਲ ਰਹੇ ਮੁਕਾਬਲੇਬਾਜੀ ਦੇ ਦੌਰ ਵਿਚ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਜਾਣਕਾਰੀ ਭਰਪੂਰ ਸੈਮੀਨਾਰ ਆਯੋਜਿਤ ਕੀਤੇ ਜਾ ਰਹੇ ਹਨ। 75ਵੀ ਅਜਾਦੀ ਦਿਹਾੜੇ ਦੀ ਵਰੇਗੰਢ ਮੌਕੇ ਮਨਾਏ ਜਾ ਰਹੇ ਅਜਾਦੀ ਦੇ ਅਮ੍ਰਿਤ ਮਹਾਂਉਤਸਵ ਦੌਰਾਨ ਵਿਗਿਆਨਕ ਤੌਰ ਤੇ ਸਾਡੇ ਦੇਸ਼ ਨੇ ਕੀਤੀਆਂ ਤਰੱਕੀਆਂ ਦਾ ਵਿਸਲੇਸ਼ਣ ਕੀਤਾ ਜਾ ਰਿਹਾ ਹੈ। ਪੰਜਾਬ ਵਿਚ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਅਗਾਹਵਧੂ ਸੋਚ ਨਾਲ ਜੋੜਿਆ ਜਾ ਰਿਹਾ ਹੈ। ਅਜਿਹੇ ਸੈਮੀਨਾਰ ਸਾਡੇ ਦੇਸ਼ ਦੀ ਤਰੱਕੀ, ਵਿਕਾਸ ਅਤੇ ਸੂਬੇ ਦੀ ਸਰਕਾਰ ਦੀ ਗਤੀਸ਼ੀਲ ਅਗਵਾਈ ਬਾਰੇ ਜਾਣਕਾਰੀ ਦੇ ਕੇ ਵਿਦਿਆਰਥੀਆਂ ਦਾ ਮਨੋਬਲ ਵਧਾ ਰਹੇ ਹਨ।


ਸਰਕਾਰੀ ਡਿਗਰੀ ਕਾਲਜ ਮਹੈਣ ਵੱਲੋਂ ਦੂਰ ਦੁਰਾਂਡੇ ਦੇ ਪੇਂਡੂ ਖੇਤਰਾਂ ਵਿਚ ਰਹਿ ਰਹੇ ਵਿਦਿਆਰਥੀਆ ਤੇ ਵਿਦਿਆਰਥਣਾਂ ਨੂੰ ਸਮੇ ਦੇ ਹਾਣੀ ਬਣਾਉਣ ਦੇ ਨਾਲ ਨਾਲ ਦੇਸ਼ ਦੀ ਤਰੱਕੀ ਬਾਰੇ ਜਾਣਕਾਰੀ ਦੇਣਾ ਹੈ। ਪ੍ਰਿੰ.ਸੀਮਾਂ ਦੀ ਅਗਵਾਈ ਵਿਚ ਡਿਗਰੀ ਕਾਲਜ ਮਹੈਣ ਨੇ ਵਿਦਿਆਰਥੀਆਂ ਨੂੰ ਵਿਗਿਆਨਕ ਵਿਸ਼ਿਆ ਬਾਰੇ ਜਾਣਕਾਰੀ ਰੋਚਕ ਤੱਤਾਂ ਨਾਲ ਦੇਣ ਦੀ ਸੁਰੂਆਤ ਕੀਤੀ ਹੈ।ਪ੍ਰਿੰ.ਸੀਮਾ ਨੇ ਦੱਸਿਆ ਕਿ ਸਾਡੇ ਪੰਜਾਬ ਰਾਜ ਨੇ ਪਿਛਲੇ ਚਾਰ ਮਹੀਨੇ ਵਿਚ ਅਜਿਹੇ ਪ੍ਰੋਗਰਾਮ ਉਲੀਕੇ ਹਨ ਤੇ ਜਲਦੀ ਹੀ ਸਾਡਾ ਸੂਬਾ ਦੇਸ਼ ਭਰ ਵਿਚ ਨੰ:1 ਦਾ ਸੂਬਾ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸਿੱਖਿਆ ਅਤੇ ਸਿਹਤ ਸੁਧਾਰ ਲਈ ਹੁਣ ਵੱਡੇ ਬਦਲਾਅ ਆ ਰਹੇ ਹਨ। ਵਿਦਿਆਰਥੀਆਂ ਵਿਚ ਵੀ ਸੁਨਹਿਰੇ ਭਵਿੱਖ ਤੇ ਰੰਗਲੇ ਪੰਜਾਬ ਦੀ ਆਸ ਬੱਧੀ ਹੈ।

ਇਸ ਸੈਮੀਨਾਰ ਦੇ ਮੁੱਖ ਬੁਲਾਰੇ ਪ੍ਰੋ.ਵਿਪਨ ਕੁਮਾਰ ਨੇ ਦੱਸਿਆ ਕਿ ਅਜਾਦੀ ਸਮੇਂ ਭਾਰਤ ਦਾ ਕੁੱਲ ਘਰੇਲੂ ਉਤਪਾਦਨ 2.7 ਲੱਖ ਕਰੌੜ ਰੁਪਏ ਸੀ, ਜੋ ਅੱਜ ਵੱਧ ਕੇ 254 ਲੱਖ ਕਰੌੜ ਰੁਪਏ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਭਾਰਤ ਨੇ ਮੰਗਲਯਾਨ ਨੂੰ ਆਪਣੇ ਪਹਿਲੇ ਹੀ ਯਤਨ ਵਿੱਚ ਮੰਗਲ ਗ੍ਰਹਿ ਉੱਤੇ ਸਥਾਪਿਤ ਕਰ ਲਿਆ ਸੀ ਜਿਸ ਦਾ ਖਰਚ ਸਿਰਫ 11.5 ਰੁਪਏ ਪ੍ਰਤੀ ਕਿਲੋਮੀਟਰ ਆਇਆ ਸੀ। ਭਾਰਤ ਨੇ 15 ਫਰਵਰੀ 2017 ਨੂੰ ਸਤੀਸ਼ ਧਵਨ ਪੁਲਾੜ ਕੇਂਦਰ ਸ੍ਰੀ ਹਰਿਕੋਟਾ ਆਂਧਰਾ ਪ੍ਰਦੇਸ਼ ਤੋਂ 104 ਸੈਟਲਾਈਟਾਂ ਇਕੱਠੀਆ ਪੁਲਾੜ ਵਿੱਚ ਸਥਾਪਿਤ ਕਰਕੇ ਵਿਸ਼ਵ ਭਰ ਦੇ ਪੁਲਾੜ ਵਿਗਿਆਨੀਆਂ ਨੂੰ ਹੈਰਾਨ ਕਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਭਾਰਤ ਵਿਸ਼ਵ ਵਿੱਚ ਡਿਜੀਟਲ ਟ੍ਰਾਂਜੈਕਸ਼ਨ ਕਰਨ ਵਾਲੇ ਪਹਿਲੇ ਪੰਜ ਦੇਸ਼ਾ ਵਿੱਚ ਆਉਂਦਾ ਹੈ।

ਭਾਰਤ ਵਿਸ਼ਵ ਵਿੱਚ ਸਟੀਲ ਦਾ ਸਭ ਤੋ ਵੱਡਾ ਉਤਪਾਦਕ ਦੇਸ਼ ਹੈ। ਉਨ੍ਹਾਂ ਦੱਸਿਆ ਕਿ ਆਜ਼ਾਦੀ ਦੇ 75 ਸਾਲਾਂ ਵਿਚ ਭਾਰਤ ਦੇ 97 ਫੀਸ਼ਦੀ ਘਰਾਂ ਤੱਕ ਬਿਜਲੀ ਪਹੁੰਚ ਚੁੱਕੀ ਹੈ। ਨਵਿਆਉਣ ਯੋਗ ਊਰਜਾ ਉਤਪਾਦਨ ਵਿੱਚ ਭਾਰਤ ਵਿਸ਼ਵ ਵਿੱਚ ਤੀਜੇ ਸਥਾਨ ਤੇ ਹੈ। ਉਨ੍ਹਾਂ ਕਿਹਾ ਕਿ ਅੱਜ ਭਾਰਤ ਵਿੱਚ 25 ਲੱਖ ਕੰਪਨੀਆਂ ਆਪਣਾ ਕਾਰੋਬਾਰ ਕਰ ਰਹੀਆਂ ਹਨ। ਆਜ਼ਾਦੀ ਤੋਂ ਹੁਣ ਤੱਕ 50 ਕਰੋੜ ਲੋਕਾਂ ਨੂੰ ਗਰੀਬੀ ਦੇ ਘੇਰੇ ਤੋ ਬਾਹਰ ਕੱਢਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਭਾਰਤ ਕੋਲ 45.5 ਲੱਖ ਕਰੋੜ ਰੁਪਏ ਦਾ ਵਿਦੇਸ਼ੀ ਭੰਡਾਰ ਹੈ। ਰੇਲਵੇ ਦੇ ਖੇਤਰ ਵਿੱਚ ਭਾਰਤ ਵਿਸ਼ਵ ਵਿੱਚ ਤੀਜੇ ਸਥਾਨ ਤੇ ਹੈ। ਲੈਕ.ਵਿਪਨ ਨੇ ਹੋਰ ਦੱਸਿਆ ਕਿ ਭਾਰਤ ਵਿੱਚ 52,247 ਕਿਲੋਮੀਟਰ ਰੇਲਵੇ ਲਾਈਨਾਂ ਨੂੰ ਬਿਜਲੀ ਨਾਲ ਜੋੜਿਆ ਜਾ ਚੁੱਕਾ ਹੈ।

ਵਿਦਿਆਰਥੀਆ ਦੇ ਸਵਾਲਾ ਦੇ ਜਵਾਬ ਦਿੰਦਿਆ ਦੱਸਿਆ ਕਿ ਬਿਜਲੀ ਉਤਪਾਦਨ ਦੇ ਖੇਤਰ ਵਿੱਚ ਵੀ ਭਾਰਤ ਤੀਜੇ ਸਥਾਨ ਤੇ ਹੈ। ਸਲਾਨਾ 403.76 ਗੀਗਾਵਾਟ ਬਿਜਲੀ ਉਤਪਾਦਨ ਹੰੁਦਾ ਹੈ। ਭਾਰਤ ਦਾਲਾਂ, ਮਸਾਲੇ, ਅੰਬ, ਕੇਲੇ ਦੁੱਧ, ਪਪੀਤਾ ਅਤੇ ਜੂਟ ਉਤਪਾਦਨ ਵਿੱਚ ਵਿਸ਼ਵ ਵਿੱਚ ਪਹਿਲੇ ਸਥਾਨ ਤੇ ਹੈ ਅਤੇ ਕਣਕ,ਚੋਲ,ਟਮਾਟਰ,ਆਲੂ,ਪਿਆਜ ਅਤੇ ਮੂੰਗਫਲੀ ਉਤਪਾਦਨ ਵਿੱਚ ਭਾਰਤ ਵਿਸ਼ਵ ਵਿਚ ਦੁਜੇ ਸਥਾਨ ਤੇ ਹੈ।ਇੱਕ ਸਵਾਲ ਦੇ ਜਵਾਬ ਦਿੰਦੇ ਹੌਏ ਪ੍ਰੋ.ਵਿਪਨ ਨੇ ਦੱਸਿਆ ਕਿ ਹਵਾਈ ਉਡਾਨਾਂ ਦੇ ਖੇਤਰ ਵਿੱਚ ਭਾਰਤ ਵਿਸ਼ਵ ਵਿੱਚ ਤੀਜੇ ਸਥਾਨ ਤੇ ਹੈ। ਵਿਸ਼ਵ ਦੇ ਇਕ ਚੋਥਾਈ ਪੇਂਟ ਉਦਯੋਗ ਤੇ ਭਾਰਤ ਦਾ ਕਬਜਾ ਹੈ ਅਤੇ ਮੋਬਾਈਲ ਉਤਪਾਦਨ ਵਿੱਚ ਵਿਸ਼ਵ ਵਿੱਚ ਦੂਜੇ ਸਥਾਨ ਤੇ ਹੈ। ਉਨ੍ਹਾਂ ਖੇਡਾਂ ਬਾਰੇ ਦੱਸਿਆ ਕਿ ਭਾਰਤ ਸਤਰੰਜ,ਕਬੱਡੀ,ਕ੍ਰਿਕਟ,ਹਾਕੀ ਅਤੇ ਬੈਡਮਿੰਟਨ ਖੇਡਾਂ ਵਿੱਚ ਵਿਸ਼ਵ ਚੈਂਪੀਅਨ ਬਣ ਚੁੱਕਾ ਹੈ। ਇਸ ਮੋਕੇ ਪ੍ਰੋ: ਦਿਲਰਾਜ ਕੋਰ, ਪ੍ਰੋ: ਬੋਬੀ ਅਤੇ ਲਾਇਬ੍ਰੇਰੀ ਅਟੈਡੇਂਟ ਸ਼੍ਰੀ ਅਸ਼ੋਕ ਕੁਮਾਰ ਵੀ ਹਾਜਰ ਸਨ।

LEAVE A REPLY

Please enter your comment!
Please enter your name here