ਬੀ,ਬੀ,ਐਮ,ਬੀ, ਨੰਗਲ ਦੇ ਰਿਹਾਇਸ਼ੀ ਕੁਆਰਟਰਾਂ ਵਿੱਚ ਚੋਰੀ ਦੀਆਂ ਵਾਰਦਾਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ

0
67
ਬੀ,ਬੀ,ਐਮ,ਬੀ, ਨੰਗਲ ਦੇ ਰਿਹਾਇਸ਼ੀ ਕੁਆਰਟਰਾਂ ਵਿੱਚ ਚੋਰੀ ਦੀਆਂ ਵਾਰਦਾਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ

SADA CHANNEL:-

NANGAL,(SADA CHANNEL):- ਬੀ,ਬੀ,ਐਮ,ਬੀ, ਨੰਗਲ ਦੇ ਰਿਹਾਇਸ਼ੀ ਕੁਆਰਟਰਾਂ ਵਿੱਚ ਚੋਰੀ ਦੀਆਂ ਵਾਰਦਾਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਅੱਜ ਰੱਖੜੀ ਵਾਲੇ ਦਿਨ ਚੋਰਾਂ ਨੇ ਸਥਾਨਕ ਜੀ ਬਲਾਕ ਦੇ ਕੁਆਰਟਰ ਨੰਬਰ 340/41 ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਚੋਰਾਂ ਨੇ ਘਰ ਦੀ ਕੰਧ ਟੱਪ ਕੇ ਘਰ ਦਰਵਾਜ਼ਾ ਤੋੜ ਕੇ ਸਟੀਲ ਦੀ ਅਲਮਾਰੀ ਅੰਦਰੋਂ ਵੀਹ ਹਜ਼ਾਰ ਦੀ ਨਗਦੀ ਸਮੇਤ ਰਸੋਈ ਗੈਸ ਸਿਲੰਡਰ, ਨਲਕਿਆਂ ਦੀਆਂ ਟੂਟੀਆਂ ਆਦਿ ਲੈ ਗਏ, ਪੀੜਤ ਪਰਿਵਾਰ ਨੇ ਦੱਸਿਆ ਕਿ ਬੀਬੀਐਮਬੀ ਟਾਊਨਸ਼ਿਪ ਵਿਚ ਨੌਕਰੀ ਕਰਨ ਵਾਲੀ ਹਰਵਿੰਦਰ ਕੋਰ ਆਪਣੇ ਪਿਤਾ ਹਜ਼ਾਰਾ ਸਿੰਘ ਨਾਲ ਆਪਣੀ ਸਿਹਤ ਜਾਂਚ ਕਰਵਾਉਣ ਲਈ ਕੁਝ ਦਿਨਾਂ ਲਈ ਸ਼ਹਿਰ ਤੋਂ ਬਾਹਰ ਗਈ ਹੋਈ ਸੀ, ਅਜ ਵਾਪਸ ਘਰ ਪਰਤਣ ਤੇ ਉਨ੍ਹਾਂ ਨੇ ਵੇਖਿਆ ਕਿ ਦਰਵਾਜ਼ਾ ਟੁਟਿਆ ਹੋਇਆ ਹੈ ਅਤੇ ਐਲ.ਪੀ.ਜੀ. ਸਿਲੰਡਰ , ਨਲਕਿਆਂ ਦੀਆਂ ਟੂਟੀਆਂ ਆਦਿ ਵੀ ਮੌਜੂਦ ਨਹੀਂ ਹਨ, ਉਨ੍ਹਾਂ ਦੱਸਿਆ ਕਿ ਇਸ ਘਟਨਾ ਦੀ ਸੂਚਨਾ ਥਾਣਾ ਨੰਗਲ ਵਿਖੇ ਦਰਜ ਕਰਵਾ ਦਿੱਤੀ ਗਈ ਹੈ।


ਸਥਾਨਕ ਕਲੋਨੀ ਵਿੱਚ ਲਗਾਤਾਰ ਵਾਪਰ ਰਹੀਆਂ ਚੋਰੀ ਦੀਆਂ ਘਟਨਾਵਾਂ ਤੋਂ ਲੋਕ ਕਾਫੀ ਡਰੇ ਹੋਏ ਹਨ, ਕਿਉਂਕਿ ਹਰ ਰੋਜ਼ ਕੋਈ ਨਾ ਕੋਈ ਚੋਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਪ੍ਰਸ਼ਾਸਨ ਦੇ ਡਰ ਤੋਂ ਬੇਖੌਫ਼ ਹੋ ਕੇ ਸਮਾਜ ਵਿਰੋਧੀ ਅਨਸਰ ਲਗਾਤਾਰ ਚੋਰੀਆਂ ਅਤੇ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ , ਨੰਗਲ ਭਾਖੜਾ ਮਜ਼ਦੂਰ ਸੰਘ ( ਇੰਟਕ) ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸ਼ਹਿਰ ਵਿੱਚ ਪੁਲੀਸ ਦੀ ਗਸ਼ਤ ਨੂੰ ਲਗਾਤਾਰ ਯਕੀਨੀ ਬਣਾਇਆ ਜਾਵੇ, ਸ਼ਹਿਰ ਵਿੱਚ ਸੀਸੀਟੀਵੀ ਵੀ ਲਗਾਏ ਜਾਣ , ਅਤੇ ਬੀਬੀਐਮਬੀ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਖਾਲੀ ਪਏ ਕਵਾਟਰਾਂ ਨੂੰ ਨਸ਼ੇੜੀਆਂ ਦੇ ਅੱਡੇ ਨਾ ਬਨਣ ਦੇਣ ਇਨਾਂ ਕਵਾਟਰਾਂ ਨੂੰ ਨਾਲ ਲਗਦੇ ਕ੍ਵਾਰਟਰ ਵਿਚ ਮਰਜ ਕੀਤਾ ਜਾਵੇ ਤਾਂ ਜੋ ਸਮਾਜ ਵਿਰੋਧੀ ਅਨਸਰਾਂ ਅਤੇ ਚੋਰੀ ਦੀਆਂ ਘਟਨਾਵਾਂ ਤੋਂ ਬਚਣ ਲਈ ਉਪਰਾਲੇ ਕੀਤੇ ਜਾ ਸਕਣ, ਲੋਕਾਂ ਨੂੰ ਵੀ ਚੌਕਸ ਰਹਿਣ ਦੀ ਲੋੜ ਹੈ। ਕਾਲੋਨੀ ਵਿੱਚ ਆਉਣ ਵਾਲੇ ਹਰ ਸ਼ੱਕੀ ਵਿਅਕਤੀ ‘ਤੇ ਨਜ਼ਰ ਰੱਖੀ ਜਾਵੇ ਤਾਂ ਜੋ ਭਵਿੱਖ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਤੋਂ ਕੁਝ ਹੱਦ ਤੱਕ ਬਚਿਆ ਜਾ ਸਕੇ। ਇਸ ਮੌਕੇ ਤੇ ਨੰਗਲ ਭਾਖੜਾ ਮਜ਼ਦੂਰ ਸੰਘ ਇੰਟਕ ਦੇ ਪ੍ਰਧਾਨ ਸਤਨਾਮ ਸਿੰਘ ਲਾਦੀ , ਕਾਰਜਕਾਰੀ ਪ੍ਰਧਾਨ ਵਿਨੋਦ ਰਾਣਾ, ਚੰਦਰ ਮੋਹਨ ਕਪਿਲ, ਯਸ਼ਪਾਲ, ਅਸ਼ੋਕ ਅੰਗਰਿਸ਼, ਅਤੇ ਸਥਾਨਕ ਕਲੋਨੀ ਨਿਵਾਸੀ ਮੌਜੂਦ ਸਨ

LEAVE A REPLY

Please enter your comment!
Please enter your name here