

FATEHGARH SAHIB,(SADA CHANNEL):- ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (Shiromani Akali Dal Amritsar) ਜ਼ਿਲ੍ਹਾ ਜਥੇਬੰਦੀ ਸ਼੍ਰੀ ਫਤਹਿਗੜ੍ਹ ਸਾਹਿਬ (Organization Shri Fatehgarh Sahib) ਵੱਲੋਂ ਅੱਜ ਖਾਲਸਾਈ ਮਾਰਚ ਗੁਰਦੁਆਰਾ ਸ਼੍ਰੀ ਫਤਹਿਗੜ੍ਹ ਸਾਹਿਬ (Khalsai March Gurdwara Sri Fatehgarh Sahib) ਤੋਂ ਸ਼੍ਰੀ ਜੋਤੀ ਸਰੂਪ ਸਾਹਿਬ (Shri Jyoti Saroop Sahib) ਤੱਕ ਕੱਢਿਆ ਗਿਆ,ਇਸ ਮਾਰਚ ਵਿੱਚ ਵੱਡੀ ਗਿਣਤੀ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ,ਬੰਦੀ ਸਿੰਘ ਰਿਹਾਅ ਕਰੋ,ਐਸ ਜੀ ਪੀ ਸੀ (SGPC) ਦੀ ਜਮਹੂਰੀਅਤ ਬਹਾਲ ਕਰੋ, ਬਰਗਾੜੀ ਵਿੱਚ ਬੇ-ਅਦਬੀਆਂ ਕਰਨ ਵਾਲੇ ਦੋਸ਼ੀਆ ਨੂੰ ਗ੍ਰਿਫਤਾਰ ਕਰੋ,ਸੰਤ ਜਰਨੈਲ ਭਿੰਡਰਾਂਵਾਲੇ ਜਿੰਦਾਬਾਦ, ਦੀਪ ਸਿੱਧੂ ਜਿੰਦਾਬਾਦ, ਝੂਲਦੇ ਨਿਸ਼ਾਨ ਰਹੇ ਪੰਥ ਮਹਾਂਰਾਜ ਦੇ ਆਦਿ ਨਾਅਰਿਆਂ ਨਾਲ ਸੈਂਟਰ ਅਤੇ ਪੰਜਾਬ ਹਕੂਮਤ ਵੱਲੋ ਸਿੱਖ ਕੌਮ ਨਾਲ ਲਗਾਤਾਰ ਕੀਤੇ ਜਾ ਰਹੇ ਵਿਤਕਰਿਆਂ ਨੂੰ ਰੋਕਣ ਦੀ ਮੰਗ ਕੀਤੀ।
