ਹਰ ਘਰ ਤਿਰੰਗਾ ਮੁਹਿੰਮ ਤਹਿਤ ਸ੍ਰੀ ਅਨੰਦਪੁਰ ਸਾਹਿਬ ਵਿਚ ਤਿਰੰਗਾ ਸਾਈਕਲ ਰੈਲੀ ਦਾ ਆਯੋਜਨ ਸਾਈਕਲਾਂ ਅਤੇ ਮੋਟਰਸਾਈਕਲਾਂ ਉਤੇ ਤਿਰੰਗਾ ਲਗਾ ਕੇ ਉਤਸ਼ਾਹ ਨਾਲ ਕੱਢੀ ਰੈਲੀ

0
290
ਹਰ ਘਰ ਤਿਰੰਗਾ ਮੁਹਿੰਮ ਤਹਿਤ ਸ੍ਰੀ ਅਨੰਦਪੁਰ ਸਾਹਿਬ ਵਿਚ ਤਿਰੰਗਾ ਸਾਈਕਲ ਰੈਲੀ ਦਾ ਆਯੋਜਨ ਸਾਈਕਲਾਂ ਅਤੇ ਮੋਟਰਸਾਈਕਲਾਂ ਉਤੇ ਤਿਰੰਗਾ ਲਗਾ ਕੇ ਉਤਸ਼ਾਹ ਨਾਲ ਕੱਢੀ ਰੈਲੀ

SADA CHANNEL:-

ਸ੍ਰੀ ਅਨੰਦਪੁਰ ਸਾਹਿਬ 14 ਅਗਸਤ (SADA CHANNEL):- ਹਰ ਘਰ ਤਿਰੰਗਾ ਮੁਹਿੰਮ ਤਹਿਤ ਜਿੱਥੇ ਇਮਾਰਤਾ ਉਤੇ ਹਰ ਪਾਸੇ ਤਿਰੰਗਾ ਬਹੁਤ ਹੀ ਸ਼ਾਨ ਨਾਲ ਲਹਿਰਾ ਰਿਹਾ ਹੈ, ਉਥੇ ਸ੍ਰੀ ਅਨੰਦਪੁਰ ਸਾਹਿਬ ਵਿਚ ਸਾਈਕਲ ਤੇ ਮੋਟਰਸਾਂਈਕਲਾਂ ਉਤੇ ਤਿਰੰਗਾ ਲਗਾ ਕੇ ਇੱਕ ਵਿਸੇਸ ਰੈਲੀ ਦਾ ਆਯੋਜਨ ਕੀਤਾ ਗਿਆ। ਸ੍ਰੀ ਅਨੰਦਪੁਰ ਸਾਹਿਬ ਨੱਕੀਆਂ ਟੋਲ ਪਲਾਜਾ ਤੋਂ ਤਹਿਸੀਲਦਾਰ ਅਮ੍ਰਿਤਵੀਰ ਸਿੰਘ ਨੇ ਸਾਈਕਲ ਤੇ ਮੋਟਰਸਾਈਕਲਾਂ ਉਤੇ ਤਿਰੰਗਾ ਲਗਾ ਕੇ ਸਵਾਰ ਹੋਏ ਲੋਕਾਂ ਨੂੰ ਝੰਡੀ ਦੇ ਕੇ ਰਵਾਨਾ ਕੀਤਾ। ਇਸ ਰੈਲੀ ਵਿਚ ਐਨ.ਸੀ.ਸੀ.ਅਫਸਰ ਰਣਜੀਤ ਸਿੰਘ ਦੀ ਅਗਵਾਈ ਵਿਚ ਸਾਈਕਲਿੰਗ ਐਸੋਸੀਏਸ਼ਨ ਸ੍ਰੀ ਅਨੰਦਪੁਰ ਸਾਹਿਬ ਦੇ ਮੈਬਰਾਂ ਵੱਲੋਂ ਵੀ ਆਪਣੇ ਸਾਈਕਲਾਂ ਉਤੇ ਤਿਰੰਗੇ ਲਗਾ ਕੇ ਰੈਲੀ ਵਿਚ ਭਾਗ ਲਿਆ ਗਿਆ। ਮੋਟਰਸਾਈਕਲ ਸਵਾਰਾਂ ਵੱਲੋ ਇਸ ਰੈਲੀ ਵਿਚ ਉਤਸ਼ਾਹ ਨਾਲ ਸਮੂਲੀਅਤ ਕੀਤੀ ਗਈ। ਇਹ ਤਿਰੰਗਾ ਰੈਲੀ ਐਸ.ਜੀ.ਐਸ ਖਾਲਸਾ ਸੀਨੀ.ਸੈਕੰ.ਸਕੂਲ ਵਿਖੇ ਸਮਾਪਤ ਹੋਈ, ਜਿੱਥੇ ਥਾਨਾ ਮੁਖੀ ਹਰਸਿਮਰਨ ਸਿੰਘ ਨੇ ਰੈਲੀ ਦਾ ਸਵਾਗਤ ਕੀਤਾ। ਇਸ ਰੈਲੀ ਵਿਚ ਅਜੇ ਬੈਂਸ, ਐਸ.ਐਮ ਦਲਜੀਤ ਸਿੰਘ, ਐਡਵੋ.ਸਾਹਿਲ ਪ੍ਰਾਸ਼ਰ, ਰਮਨਦੀਪ ਸਿੰਘ, ਜਗਜੀਤ ਸਿੰਘ ਕੰਦੋਲਾ, ਨਰਿੰਦਰ ਸਿੰਘ, ਮੈਨੇਜਰ ਜਸਪਾਲ ਸਿੰਘ ਅਤੇ ਹੋਰ ਬਹੁਤ ਸਾਰੇ ਪਤਵੰਤੇ ਸਾਮਲ ਹੋਏ। ਰੈਲੀ ਦੌਰਾਨ ਸਾਰੇ ਭਾਗ ਲੈਣ ਵਾਲੇ ਭਾਰਤ ਮਾਤਾ ਦੀ ਜੈ ਦੀ ਬਹੁਤ ਹੀ ਉਤਸ਼ਾਹ ਨਾਲ ਨਾਅਰੇ ਲਗਾ ਰਹੇ ਸਨ।

LEAVE A REPLY

Please enter your comment!
Please enter your name here