

NEW DELHI,(SADA CHANNEL):- ਪੁਲਾੜ ਵਿਗਿਆਨ (Space Science) ਸਬੰਧੀ ਦੇਸ਼ ਵਿਚ ਜਾਗਰੂਕਤਾ ਫੈਲਾਉਣ ਵਾਲੀ ਇਕ ਸੰਸਥਾ ਵਲੋਂ ਪੁਲਾੜ ਵਿਚ ਭੇਜੇ ਗਏ ਬੈਲੂਨਸੈਟ (Balloon Set) ਦੀ ਮਦਦ ਨਾਲ ਭਾਰਤੀ ਤਿਰੰਗਾ ਲਗਭਗ 30 ਕਿਲੋਮੀਟਰ ਦੀ ਉਚਾਈ ‘ਤੇ ਲਹਿਰਾਇਆ ਗਿਆ,ਚੇਨਈ ਸਥਿਤ ਸੰਸਥਾ ਸਪੇਸ ਕਿਡਜ਼ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ (Social Media Platform) ‘ਤੇ ਇਕ ਵੀਡੀਓ ਸ਼ੇਅਰ ਕੀਤੀ ਹੈ ਜਿਸ ‘ਚ ਤਿਰੰਗਾ ਲਹਿਰਾਉਂਦੇ ਦੇਖਿਆ ਜਾ ਸਕਦਾ ਹੈ,ਹੀਲੀਅਮ ਗੈਸ (Helium Gas )ਨਾਲ ਭਰੇ ਗੁਬਾਰੇ ਰਾਹੀਂ ਤਿਰੰਗਾ ਲਹਿਰਾਇਆ ਗਿਆ,ਸਪੇਸ ਕਿਡਜ਼ ਇੰਡੀਆ (Space Kids India )ਦੀ ਸੰਸਥਾਪਕ ਅਤੇ ਸੀਈਓ ਸ਼੍ਰੀਮਤੀ ਕੇਸਨ ਨੇ ਕਿਹਾ, “ਅਸੀਂ ਇਸ ਸਾਲ 27 ਜਨਵਰੀ ਨੂੰ ਚੇਨਈ ਤੋਂ ਬੈਲੂਨਸੈਟ (Balloonsat From Chennai )ਲਾਂਚ ਕੀਤਾ ਸੀ। ਇਸ ਨੇ ਲਗਭਗ 30 ਕਿਲੋਮੀਟਰ ਦੀ ਉਚਾਈ ‘ਤੇ ਭਾਰਤੀ ਤਿਰੰਗਾ ਲਹਿਰਾਇਆ ਸੀ,” ਉਨ੍ਹਾਂ ਕਿਹਾ ਕਿ ਇਹ ਵੀਡੀਓ ਸੋਮਵਾਰ ਨੂੰ ਆਜ਼ਾਦੀ ਦੇ 75 ਸਾਲਾਂ ਦੇ ਮੌਕੇ ‘ਤੇ ਜਾਰੀ ਕੀਤਾ ਗਿਆ ਹੈ,ਉਨ੍ਹਾਂ ਦੱਸਿਆ ਕਿ ਬੈਲੂਨਸੈਟ (Balloon Set) ਨਾਲ ਜੁੜੇ ਵਿਸ਼ੇਸ਼ ਕੈਮਰੇ ਦੀ ਮਦਦ ਨਾਲ ਪੁਲਾੜ ਵਿੱਚ ਉੱਡਦੇ ਤਿਰੰਗੇ ਦੀ ਵੀਡੀਓ ਬਣਾਈ ਗਈ ਹੈ।
