ਹਜਾਰਾ ਦੇਸ਼ ਭਗਤਾਂ ਦੀਆ ਕੁਰਬਾਨੀਆਂ ਨਾਲ ਮਿਲੀ ਅਜ਼ਾਦੀ, ਤਿਰੰਗਾ ਸਾਡੀ ਆਨ,ਬਾਨ ਤੇ ਸ਼ਾਨ-ਮਨੀਸ਼ਾ ਰਾਣਾ

0
309
ਹਜਾਰਾ ਦੇਸ਼ ਭਗਤਾਂ ਦੀਆ ਕੁਰਬਾਨੀਆਂ ਨਾਲ ਮਿਲੀ ਅਜ਼ਾਦੀ, ਤਿਰੰਗਾ ਸਾਡੀ ਆਨ,ਬਾਨ ਤੇ ਸ਼ਾਨ-ਮਨੀਸ਼ਾ ਰਾਣਾ

SADA CHANNEL:-

ਮਨੀਸ਼ਾ ਰਾਣਾ ਆਈ.ਏ.ਐਸ ਨੇ ਸ੍ਰੀ ਅਨੰਦਪੁਰ ਸਾਹਿਬ ਵਿਚ ਰਾਸ਼ਟਰੀ ਝੰਡਾ ਲਹਿਰਾਈਆਂ
ਸਮਾਜਿਕ ਬੁਰਾਈਆਂ/ਨਸ਼ਿਆ ਵਿਰੁੱਧ ਰਲ ਕੇ ਮੁਕਾਬਲਾ ਕਰਨ ਦਾ ਦਿੱਤਾ ਸੱਦਾ

ਸ੍ਰੀ ਅਨੰਦਪੁਰ ਸਾਹਿਬ 15 ਅਗਸਤ (SADA CHANNEL):- ਉਪ ਮੰਡਲ ਦਾ ਅਜਾਦੀ ਦਿਵਸ ਸਮਾਰੋਹ ਅੱਜ 15 ਅਗਸਤ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਐਸ.ਜੀ.ਐਸ.ਖਾਲਸਾ.ਸੀਨੀ.ਸੈਕੰ.ਸਕੂਲ ਵਿਚ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਮਨੀਸ਼ਾ ਰਾਣਾ ਆਈ.ਏ.ਐਸ ਨੇ ਕੌਮੀ ਝੰਡਾ ਲਹਿਰਾਈਆਂ। ਅਜਾਦੀ ਦਿਹਾੜੇ ਦੀ 75ਵੀ ਵਰੇਗੰਢ ਮੌਕੇ ਦੇਸ਼ ਭਗਤੀ ਅਤੇ ਪੰਜਾਬੀ ਸੱਭਿਆਚਾਰ ਨੂੰ ਦਰਸਾਉਦੀਆ ਪੇਸ਼ਕਾਰੀਆਂ ਨੇ ਹਾਜਰ ਸ਼ਹਿਰ ਦੇ ਪਤਵੰਤਿਆਂ, ਵਿਦਿਆਥੀਆ ਤੇ ਉਨ੍ਹਾਂ ਦੇ ਮਾਪਿਆਂ ਦਾ ਮਨ ਮੋਹ ਲਿਆ। ਗਿੱਧੇ ਅਤੇ ਭੰਗੜੇ ਨੇ ਸਮਾਰੋਹ ਵਿਚ ਰੰਗ ਬੰਨਿਆ। ਸਮਾਰੋਹ ਦਾ ਅਰੰਭ ਸਬਦ ਗਾਈਨ ਅਤੇ ਸਮਾਪਤੀ ਰਾਸ਼ਟਰੀ ਗੀਤ ਨਾਲ ਹੋਈ। ਪਰੇਡ, ਪੀ.ਟੀ.ਸ਼ੋਅ, ਮਾਰਚ ਪਾਸਟ ਸਮਾਰੋਹ ਵਿਚ ਖਿੱਚ ਦਾ ਕੇਂਦਰ ਰਹੇ।


ਇਸ ਮੌਕੇ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਮਨੀਸ਼ਾ ਰਾਣਾ ਨੇ ਕਿਹਾ ਕਿ ਅੱਜ ਅਸੀ ਆਪਣੇ ਦੇਸ਼ ਦਾ ਸਭ ਤੋ ਵੱਡਾ ਤਿਉਹਾਰ ਮਨਾ ਰਹੇ ਹਾਂ, ਸਾਂਨੂੰ ਇਹ ਅਜ਼ਾਦੀ ਦੇਸ਼ ਭਗਤਾਂ ਦੀਆ ਕੁਰਬਾਨੀਆਂ ਨਾਲ ਮਿਲੀ ਹੈ। ਉਨ੍ਹਾਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ,ਰਾਜਗੁਰੂ, ਸੁਖਦੇਵ, ਸਹੀਦ ਉਧਮ ਸਿੰਘ, ਕਰਤਾਰ ਸਿੰਘ ਸਰਾਭਾ, ਮਦਨ ਲਾਲ ਢੀਗਰਾ, ਲਾਲਾ ਲਾਜਪਤ ਰਾਏ ਸਮੇਤ ਹਜਾਰਾ ਦੇਸ਼ ਵਾਸੀਆ ਨੇ ਕੁਰਬਾਨੀਆ ਦੇ ਕੇ ਸਾਨੂੰ ਅੰਗਰੇਜੀ ਸ਼ਾਮਰਾਜ ਤੋ ਅਜਾਦੀ ਦਵਾਈ ਅਤੇ ਅੱਜ ਜਿਸ ਤਿਰੰਗੇ ਨੁੰ ਅਸੀ ਸ਼ਾਨ ਨਾਲ ਲਹਿਰਾ ਰਹੇ ਹਾਂ, ਇਹ ਮਾਣ ਇਨ੍ਹਾਂ ਅਜਾਦੀ ਦੇ ਪਰਵਾਨਿਆਂ ਦੀਆ ਕੁਰਬਾਨੀਆਂ ਕਾਰਨ ਮਿਲਿਆ ਹੈ।

ਉਨ੍ਹਾ ਨੇ ਕਿਹਾ ਕਿ ਇਹ ਤਿਉਹਾਰ ਸਭ ਨੂੰ ਰਲ ਮਿਲ ਕੇ ਮਨਾਉਣਾ ਚਾਹੀਦਾ ਹੈ। ਉਨ੍ਹਾਂ ਨੇ ਇਸ ਸਮਾਰੋਹ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਪਿਛਲੇ ਕਈ ਦਿਨਾਂ ਤੋ ਇਨ੍ਹਾਂ ਵਿਦਿਆਰਥੀਆਂ ਨੇ ਪੂਰੀ ਮਿਹਨਤ ਕੀਤੀ ਹੈ, ਸੱਭਿਆਚਾਰਕ ਤੇ ਦੇਸ਼ ਭਗਤੀ ਦੀਆਂ ਪੇਸ਼ਕਾਰੀਆਂ ਨੇ ਉਤਸ਼ਾਹ ਭਰ ਦਿੱਤਾ ਹੈ। ਉਨ੍ਹਾਂ ਨੇ ਵੱਖ ਵੱਖ ਪੇਸ਼ਕਾਰੀਆ ਦੇਣ ਵਾਲੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਅਧਿਆਪਕਾਂ, ਟ੍ਰੇਨਰਾਂ ਦਾ ਸਨਮਾਨ ਕਰਦੇ ਹੋਏ ਕਿਹਾ ਕਿ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਸਾਡੇ ਨੋਜਵਾਨ ਅਜਿਹੇ ਤਿਉਹਾਰ ਰਲ ਮਿਲ ਕੇ ਮਨਾਉਦੇ ਹਨ।ਉਨ੍ਹਾਂ ਨੇ ਨੋਜਵਾਨਾ ਵਿਦਿਆਰਥੀਆਂ ਨੂੰ ਸਮਾਜਿਕ ਬੁਰਾਈਆਂ ਅਤੇ ਨਸ਼ਿਆ ਦਾ ਡਟ ਕੇ ਮੁਕਾਬਲਾ ਕਰਨ ਦੀ ਅਪੀਲ ਕੀਤੀ।

ਉਨ੍ਹਾਂ ਨੇ ਪੰਜਾਬ ਸਰਕਾਰ ਵੱਲੋ ਚਲਾਈਆ ਜਾ ਰਹੀਆਂ ਲੋਕ ਭਲਾਈ ਸਕੀਮਾਂ ਅਤੇ ਜਿਲ੍ਹਾ ਪ੍ਰਸਾਸ਼ਨ ਵੱਲੋਂ ਆਮ ਲੋਕਾਂ ਤੱਕ ਇਹ ਸੁਵਿਧਾਵਾ ਪਹੁੰਚਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਵੀ ਜਾਣਕਾਰੀ ਦਿੱਤੀ। ਸਮਾਰੋਹ ਮੌਕੇ ਐਸ.ਡੀ.ਐਮ ਨੇ ਸਭ ਤੋ ਪਹਿਲਾ ਕੌਮੀ ਝੰਡਾ ਲਹਿਰਾਈਆਂ, ਉਨ੍ਹਾਂ ਨੇ ਨਾਲ ਡੀ.ਐਸ.ਪੀ ਸ੍ਰੀ ਅਨੰਦਪੁਰ ਸਾਹਿਬ ਅਜੇ ਸਿੰਘ ਵੀ ਮੋਜੂਦ ਸਨ।ਸਮਾਰੋਹ ਦਾ ਮੰਚ ਸੰਚਾਲਨ ਰਣਜੀਤ ਸਿੰਘ ਐਨ.ਸੀ.ਸੀ ਅਫਸਰ ਨੇ ਕੀਤਾ ਅਤੇ ਮਾਰਚ ਪਾਸਟ ਦੀ ਅਗਵਾਈ ਸੰਦੀਪ ਸਿੰਘ ਨੇ ਕੀਤੀ। ਪੀ.ਟੀ.ਸ਼ੋਅ ਦੀਆਂ ਤਿਆਰੀਆਂ ਸਤੀਸ਼ ਕੁਮਾਰ ਤੇ ਇਕਬਾਲ ਸਿੰਘ ਵੱਲੋਂ ਦਸ਼ਮੇਸ ਅਕੈਡਮੀ ਦੇ ਬੈਂਡ ਦੀ ਅਗਵਾਈ ਬਲਜਿੰਦਰ ਸਿੰਘ ਨੇ ਕੀਤੀ।

ਭੰਗੜਾ ਦੀਦਾਰ ਸਿੰਘ ਕੋਚ ਤੇ ਗਿੱਧਾ ਬਲਜੀਤ ਕੌਰ ਵੱਲੋ ਤਿਆਰ ਕੀਤਾ ਗਿਆ। ਸੱਭਿਆਚਾਰਕ ਪ੍ਰੋਗਰਾਮ ਦੀ ਤਿਆਰੀ ਤਹਿਸੀਲਦਾਰ ਅਮ੍ਰਿਤਵੀਰ ਸਿੰਘ ਚੇਅਰਮੈਨ ਦੀ ਅਗਵਾਈ ਵਿਚ, ਪ੍ਰਿੰ.ਸੁਖਪਾਲ ਕੌਰ ਵਾਲੀਆਂ, ਬਲਦੇਵ ਬੈਂਸ ਰਿਟ.ਲੈਕਚਰਾਰ ਅਤੇ ਅਜੇ ਬੈਂਸ ਵੱਲੋ ਕਰਵਾਈ ਗਈ। ਸੁਰੱਖਿਆ ਪ੍ਬੰਧਾ ਦੀ ਨਿਗਰਾਨੀ ਐਸ.ਐਚ.ਓ ਹਰਸਿਮਰਤ ਸਿੰਘ ਅਤੇ ਚੋਕੀ ਇੰਚਾਰਜ ਸਵਾਤੀ ਧੀਮਾਨ ਕਰ ਰਹੇ ਸਨ। ਸਮਾਰੋਹ ਵਾਲੇ ਸਥਾਨ ਨੂੰ ਦੇਸ਼ ਭਗਤੀ ਦੇ ਰੰਗ ਵਿਚ ਰੰਗਿਆ ਹੋਇਆ ਸੀ।


ਇਸ ਸਮਾਰੋਹ ਮੌਕੇ ਜੱਜ ਗੁਰਪ੍ਰੀਤ ਸਿੰਘ, ਜੱਜ ਗਰਿਮਾ ਗੁਪਤਾ, ਜੱਜ ਜਗਮਿਲਾਪ ਸਿੰਘ ਖੁਸ਼ਦਿਲ, ਕਰਨਲ ਰਾਜਵੀਰ ਸਿੰਘ ਰਾਣਾ, ਕ੍ਰਿਸ਼ਨਾ ਰਾਣਾ, ਦਿਵਿਆ ਰਾਣਾ, ਦਿਕਸ਼ਾ ਰਾਣਾਂ, ਨਾਇਬ ਤਹਿਸੀਲਦਾਰ ਵਿਵੇਕ ਨਿਰਮੋਹੀ, ਰਿਤੂ ਕਪੂਰ, ਹਰਜੀਤ ਸਿੰਘ ਜੀਤਾ ਪ੍ਰਧਾਨ ਨਗਰ ਕੋਂਸਲ ਅਤੇ ਕੋਸਲਰ, ਈਸ਼ਾਨ ਚੋਧਰੀ ਬੀ.ਡੀ.ਪੀ.ਓ, ਡਾ.ਚਰਨਜੀਤ ਕੁਮਾਰ ਐਸ.ਐਮ.ਓ, ਜਗਮੋਹਣ ਕੌਰ ਸੀ.ਡੀ.ਪੀ.ਓ, ਮੇਜਰ ਸਿੰਘ, ਪਾਲੀ, ਦਇਆ ਸਿੰਘ, ਬਰਜਿੰਦਰ ਸਿੰਘ, ਸਰਬਜੀਤ ਸਿੰਘ, ਹਰਪ੍ਰੀਤ ਸਿੰਘ, ਸੁਮਨ ਚਾਂਦਲਾ, ਇਕਬਾਲ ਸਿੰਘ, ਪੁਨੀਤ ਲਾਲ, ਸੇਵਾ ਸਿੰਘ, ਅਸ਼ੋਕ ਕੁਮਾਰ ਅਤੇ ਪਤਵੰਤੇ ਹਾਜਰ ਸਨ।

LEAVE A REPLY

Please enter your comment!
Please enter your name here