ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਔਰਤਾਂ ਨੂੰ ਅਨੋਖਾ ਆਫ਼ਰ, ’10 ਤੋਂ ਵੱਧ ਬੱਚੇ ਪੈਦਾ ਕਰੋ,ਮਿਲਣਗੇ 13 ਲੱਖ’ 

0
196
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਔਰਤਾਂ ਨੂੰ ਅਨੋਖਾ ਆਫ਼ਰ, '10 ਤੋਂ ਵੱਧ ਬੱਚੇ ਪੈਦਾ ਕਰੋ, ਮਿਲਣਗੇ 13 ਲੱਖ' 

SADA CHANNEL:-

MOSCOW,(SADA CHANNEL):- ਰੂਸ (Russia) ਦੀ ਘਟਦੀ ਅਬਾਦੀ ਨੂੰ ਲੈ ਕੇ ਚਿੰਤਤ ਰਾਸ਼ਟਰਪਤੀ ਵਲਾਦੀਮੀਰ ਪੁਤਿਨ (President Vladimir Putin) ਨੇ ਔਰਤਾਂ ਨੂੰ ਇਕ ਵੱਖਰਾ ਹੀ ਆਫਰ ਦਿੱਤਾ ਹੈ,ਵਲਾਦੀਮੀਰ ਨੇ ਔਰਤਾਂ ਨੂੰ ਦਸ ਜਾਂ ਇਸ ਤੋਂ ਵੱਧ ਬੱਚੇ ਪੈਦਾ ਕਰਨ ਲਈ ਕਿਹਾ ਹੈ,ਰਾਸ਼ਟਰਪਤੀ ਵਲਾਦੀਮੀਰ ਪੁਤਿਨ (President Vladimir Putin) ਨੇ ਕਿਹਾ ਹੈ ਕਿ ਦਸ ਬੱਚਿਆਂ ਨੂੰ ਜਨਮ ਦੇਣ ਅਤੇ ਉਹਨਾਂ ਨੂੰ ਜ਼ਿੰਦਾ ਰੱਖਣ ਦੇ ਬਦਲੇ ਔਰਤਾਂ ਨੂੰ ਹਰ ਮਹੀਨੇ ਕਰੀਬ 13 ਲੱਖ ਰੁਪਏ (13,500 ਪੌਂਡ) ਦਿੱਤੇ ਜਾਣਗੇ,ਹਾਲਾਂਕਿ ਮਾਹਰਾਂ ਨੇ ਇਸ ਨੂੰ ਨਿਰਾਸ਼ਾ ਵਿਚ ਲਿਆ ਗਿਆ ਫ਼ੈਸਲਾ ਦੱਸਿਆ ਹੈ,ਜ਼ਿਕਰਯੋਗ ਹੈ ਕਿ ਕੋਰੋਨਾ ਮਹਾਮਾਰੀ ਸੰਕਟ ਅਤੇ ਯੂਕ੍ਰੇਨ (Corona Epidemic Crisis And Ukraine) ਨਾਲ ਜੰਗ ਦੇ ਤੁਰੰਤ ਬਾਅਦ ਰੂਸ (Russia) ਵਿਚ ਆਬਾਦੀ ਸੰਕਟ ਪੈਦਾ ਹੋ ਗਿਆ ਹੈ,ਇਸ ਨਾਲ ਨਜਿੱਠਣ ਲਈ ਰੂਸ (Russia) ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ (President Vladimir Putin) ਨੇ ਦੇਸ਼ ਦੀਆਂ ਔਰਤਾਂ ਨੂੰ ਇਹ ਅਨੋਖੀ ਪੇਸ਼ਕਸ਼ ਕਰਦੇ ਹੋਏ ਕਿਹਾ ਕਿ ਜੇਕਰ ਹਰ ਔਰਤ 10 ਜਾਂ ਇਸ ਤੋਂ ਵੱਧ ਬੱਚਿਆਂ ਨੂੰ ਜਨਮ ਦਿੰਦੀ ਹੈ,ਅਤੇ ਉਨ੍ਹਾਂ ਨੂੰ ਜ਼ਿੰਦਾ ਰੱਖ ਪਾਉਂਦੀ ਹੈ ਤਾਂ ਸਰਕਾਰ ਬਦਲੇ ਵਿਚ 13 ਲੱਖ ਰੁਪਏ ਦੇਵੇਗੀ।  

LEAVE A REPLY

Please enter your comment!
Please enter your name here