ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ Mohali ਵਿਚ Homi Bhabha Cancer Hospital ਅਤੇ ਖੋਜ ਕੇਂਦਰ ਦਾ ਉਦਘਾਟਨ ਕੀਤਾ

0
230

SADA CHANNEL:-

NEW CAHNDIGARH,(SADA CHANNEL):-  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮੁਹਾਲੀ (Mohali) ਵਿਚ ਹੋਮੀ ਭਾਭਾ ਕੈਂਸਰ ਹਸਪਤਾਲ (Homi Bhabha Cancer Hospital) ਅਤੇ ਖੋਜ ਕੇਂਦਰ (Research Center) ਦਾ ਉਦਘਾਟਨ ਕੀਤਾ,ਇਸ ਮੌਕੇ ਉਹਨਾਂ ਦੇ ਨਾਲ ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਅਤੇ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਵੀ ਮੌਜੂਦ ਸਨ,ਇਸ ਤੋਂ ਬਾਅਦ ਉਹਨਾਂ ਨੇ ਕੈਂਸਰ ਹਸਪਤਾਲ (Cancer Hospital) ਦਾ ਜਾਇਜ਼ਾ ਲਿਆ ਅਤੇ ਉਥੇ ਕੰਮ ਕਰਦੇ ਡਾਕਟਰਾਂ ਅਤੇ ਸਟਾਫ ਨਾਲ ਗੱਲਬਾਤ ਕੀਤੀ,ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ (Punjab And Haryana) ਦੇ ਨਾਲ-ਨਾਲ ਹਿਮਾਚਲ ਪ੍ਰਦੇਸ਼ (Himachal Pradesh) ਦੇ ਲੋਕਾਂ ਨੂੰ ਵੀ ਇਸ ਹਸਪਤਾਲ ਅਤੇ ਖੋਜ ਕੇਂਦਰ (Hospitals And Research Centers) ਦਾ ਲਾਭ ਮਿਲੇਗਾ।

ਉਹਨਾਂ ਕਿਹਾ ਕਿ ਪੰਜਾਬ ਆਜ਼ਾਦੀ ਘੁਲਾਟੀਆਂ,ਕ੍ਰਾਂਤੀਕਾਰੀਆਂ (Punjab Freedom Fighters,Revolutionaries) ਅਤੇ ਦੇਸ਼ ਭਗਤੀ ਨਾਲ ਭਰੀ ਪਰੰਪਰਾ ਦੀ ਧਰਤੀ ਹੈ,ਪੰਜਾਬ ਨੇ ਹਰ ਘਰ ਤਿਰੰਗਾ ਮੁਹਿੰਮ ਦੌਰਾਨ ਵੀ ਇਸ ਪਰੰਪਰਾ ਨੂੰ ਕਾਇਮ ਰੱਖਿਆ,ਪੀਐਮ ਨੇ ਕਿਹਾ ਕਿ ਦੂਰ-ਦੁਰਾਡੇ ਦੇ ਲੋਕ ਕੈਂਸਰ ਸਮੇਤ ਹੋਰ ਗੰਭੀਰ ਬਿਮਾਰੀਆਂ ਦੇ ਇਲਾਜ ਲਈ ਚੰਡੀਗੜ੍ਹ ਪੀਜੀਆਈ (Chandigarh PGI) ਵਿਚ ਆਉਂਦੇ ਹਨ,ਪੀਜੀਆਈ (PGI) ਵਿਚ ਜ਼ਿਆਦਾ ਭੀੜ ਹੋਣ ਕਾਰਨ ਮਰੀਜ਼ ਅਤੇ ਪਰਿਵਾਰਕ ਮੈਂਬਰਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ,ਟਾਟਾ ਹਸਪਤਾਲ (Tata Hospital) ਕੋਲ ਹਰ ਸਾਲ ਡੇਢ ਲੱਖ ਕੈਂਸਰ ਦੇ ਮਰੀਜ਼ਾਂ ਦਾ ਇਲਾਜ ਕਰਵਾਉਣ ਦਾ ਪ੍ਰਬੰਧ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਵਿਚ ਸਿਹਤ ਦੇ ਖੇਤਰ ‘ਚ ਜਿੰਨ੍ਹਾ ਕੰਮ ਪਿਛਲੇ 7-8 ਸਾਲ ‘ਚ ਹੋਇਆ, ਓਨਾ ਕੰਮ ਪਿਛਲੇ 70 ਸਾਲ ‘ਚ ਨਹੀਂ ਹੋਇਆ,ਉਹਨਾਂ ਕਿਹਾ ਕਿ ਲੰਬੇ ਸਮੇਂ ਤੋਂ ਦੇਸ਼ ਵਿਚ ਅਜਿਹੀ ਸਿਹਤ ਸੰਭਾਲ ਪ੍ਰਣਾਲੀ ਦੀ ਲੋੜ ਸੀ, ਜੋ ਗਰੀਬ ਲੋਕਾਂ ਦਾ ਧਿਆਨ ਰੱਖ ਸਕੇ,ਇਕ ਚੰਗੀ ਸਿਹਤ ਸੰਭਾਲ ਪ੍ਰਣਾਲੀ ਸਿਰਫ਼ ਇਕ ਚਾਰਦੀਵਾਰੀ ਬਣਾਉਣ ਤੱਕ ਸੀਮਤ ਨਹੀਂ ਹੈ,ਸਿਹਤ ਸੰਭਾਲ ਕੇਂਦਰ ਸਰਕਾਰ (Health Care Central Govt) ਦੀ ਸਭ ਤੋਂ ਵੱਡੀ ਤਰਜੀਹ ਹੈ।

2014 ਤੋਂ ਪਹਿਲਾਂ 400 ਤੋਂ ਘੱਟ ਮੈਡੀਕਲ ਕਾਲਜ (Medical College) ਸਨ,ਪਿਛਲੇ 8 ਸਾਲਾਂ ਵਿਚ 200 ਤੋਂ ਵੱਧ ਮੈਡੀਕਲ ਕਾਲਜ ਸਥਾਪਤ ਹੋ ਚੁੱਕੇ ਹਨ,ਪੀਐਮ ਨੇ ਕਿਹਾ ਕਿ ਪਿੰਡਾਂ ਵਿਚ ਹੈਲਥ ਅਤੇ ਵੈਲਨੈੱਸ ਕੇਂਦਰ (Health And Wellness Center) ਬਣਾਏ ਜਾ ਰਹੇ ਹਨ,ਕਰੀਬ 1.25 ਲੱਖ ਕੇਂਦਰਾਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ,ਪੰਜਾਬ ਵਿਚ ਵੀ 3 ਹਜ਼ਾਰ ਕੇਂਦਰ ਸੇਵਾ ਦੇ ਰਹੇ ਹਨ,ਇਹਨਾਂ ਵਿਚ 22 ਕਰੋੜ ਲੋਕਾਂ ਦੀ ਕੈਂਸਰ ਦੀ ਜਾਂਚ ਕੀਤੀ ਜਾ ਚੁੱਕੀ ਹੈ,ਜਿਸ ਵਿਚੋਂ 60 ਲੱਖ ਸਕ੍ਰੀਨਿੰਗ ਇਕੱਲੇ ਪੰਜਾਬ ਵਿਚ ਕੀਤੀ ਗਈ ਹੈ।

ਸੀਐਮ ਭਗਵੰਤ ਮਾਨ (CM Bhagwant Mann) ਨੇ ਕਿਹਾ ਕਿ ਰਸਾਇਣਕ ਖਾਦਾਂ ਕਾਰਨ ਕੈਂਸਰ ਫੈਲ ਰਿਹਾ ਹੈ,ਸੀਐਮ ਭਗਵੰਤ ਮਾਨ (CM Bhagwant Mann) ਨੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਕੈਂਸਰ ਤੋਂ ਡਰਦੇ ਹਨ,ਮਹਿੰਗਾ ਇਲਾਜ ਲੋਕਾਂ ਦੇ ਵੱਸ ਤੋਂ ਬਾਹਰ ਹੋ ਗਿਆ ਹੈ,ਇਸ ਤੋਂ ਪਹਿਲਾਂ ਭਗਵੰਤ ਮਾਨ ਨੇ ਸੁਰੱਖਿਆ ਕੁਤਾਹੀ ਦਾ ਮੁੱਦਾ ਉਠਾਉਂਦਿਆਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਪ੍ਰਧਾਨ ਮੰਤਰੀ ਨੂੰ ਵਾਪਸ ਪਰਤਣਾ ਪਿਆ,ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਹਨ,ਪੂਰਾ ਪ੍ਰਬੰਧ ਕਰਨਾ ਸਾਡਾ ਫਰਜ਼ ਹੈ,ਪੰਜਾਬ ਹਮੇਸ਼ਾ ਹੀ ਆਪਣੀ ਪ੍ਰਾਹੁਣਚਾਰੀ ਲਈ ਜਾਣਿਆ ਜਾਂਦਾ ਹੈ,ਸੀਐਮ ਭਗਵੰਤ ਮਾਨ (CM Bhagwant Mann) ਨੇ ਕਿਹਾ ਕਿ ਸਿਹਤ ਅਤੇ ਸਿੱਖਿਆ ਸਾਡੀ ਤਰਜੀਹ ਹੈ।

LEAVE A REPLY

Please enter your comment!
Please enter your name here