
ਲੋਕਾਂ ਦੀਆਂ ਮੁਸ਼ਕਿਲਾਂ ਤੇ ਸਮੱਸਿਆਵਾ ਦਾ ਹੱਲ ਕਰਨ ਲਈ ਲਗਾਏ ਜਨ ਸੁਣਵਾਈ ਕੈਂਪ-ਮਨੀਸ਼ਾ ਰਾਣਾ
ਆਮ ਲੋਕਾਂ ਨੂੰ ਸਾਫ ਸੁਥਰਾ ਪ੍ਰਸਾਸ਼ਨ ਦੇਣਾ ਸਾਡੀ ਜਿੰਮੇਵਾਰੀ-ਐਸ.ਡੀ.ਐਮ
ਜਨ ਸੁਣਵਾਈ ਦੌਰਾਨ ਪਹਾੜਪੁਰ ਅਤੇ ਸਮਲਾਹ ਵਿਚ ਪ੍ਰਸਾਸ਼ਨ ਨੇ ਲੋਕਾਂ ਦੀਆਂ ਸਮੱਸਿਆਵਾ ਕੀਤੀਆਂ ਹੱਲ
ਕੀਰਤਪੁਰ ਸਾਹਿਬ 26 ਅਗਸਤ (SADA CHANNEL):- ਆਮ ਲੋਕਾਂ ਨੂੰ ਸਾਫ ਸੁਥਰਾ ਪ੍ਰਸਾਸ਼ਨ ਦੇਣਾ ਸਾਡੀ ਜਿੰਮੇਵਾਰੀ ਹੈ। ਲੋਕਾਂ ਦੀਆਂ ਸਮੱਸਿਆਵਾ/ਮੁਸ਼ਕਿਲਾਂ ਦਾ ਹੱਲ ਕਰਨ ਲਈ ਉਨ੍ਹਾਂ ਦੇ ਘਰਾਂ ਨੇੜੇ ਸਾਝੀ ਥਾਂ ਉਤੇ ਜਨ ਸੁਣਵਾਈ ਕੈਂਪ ਲਗਾਏ ਗਏ ਹਨ। ਜਿਨ੍ਹਾਂ ਦਾ ਮਨੋਰਥ ਲੋਕਾਂ ਨੂੰ ਆਪਣੀਆ ਮੁਸ਼ਕਿਲਾ ਹੱਲ ਕਰਵਾਉਣ ਲਈ ਦਫਤਰਾ ਤੱਕ ਪਹੁੰਚ ਕਰਨ ਦੀ ਬੇਲੋੜੀ ਖੱਜਲ ਖੁਆਰੀ ਖਤਮ ਕਰਨਾ ਹੈ।ਇਹ ਪ੍ਰਗਟਾਵਾ ਮਨੀਸ਼ਾ ਰਾਣਾ ਆਈ.ਏ.ਐਸ ਉਪ ਮੰਡਲ ਮੈਜਿਸਟ੍ਰੇਟ ਸ੍ਰੀ ਅਨੰਦਪੁਰ ਸਾਹਿਬ ਨੇ ਅੱਜ ਸਮਲਾਹ ਅਤੇ ਪਹਾੜਪੁਰ ਵਿਚ ਲਗਾਏ ਜਨ ਸੁਣਵਾਈ ਕੈਂਪ ਦੌਰਾਨ ਇਲਾਕੇ ਦੇ ਲੋਕਾਂ ਨਾਲ ਵਿਸੇਸ ਗੱਲਬਾਤ ਕਰਦੇ ਹੋਏ ਕੀਤਾ। ਉਨ੍ਹਾਂ ਨੇ ਕਿਹਾ ਕਿ ਆਮ ਤੌਰ ਤੇ ਦੂਰ ਦੁਰਾਡੇ ਪਿੰਡਾਂ ਵਿਚ ਰਹਿ ਰਹੇ ਲੋਕ ਸਮੇ ਦੀ ਘਾਟ ਕਾਰਨ ਵੱਖ ਵੱਖ ਵਿਭਾਗਾ ਦੇ ਦਫਤਰਾਂ ਤੱਕ ਪਹੁੰਚ ਕਰਕੇ ਆਪਣੀਆ ਸਮੱਸਿਆਵਾ ਦਾ ਹੱਲ ਕਰਵਾਉਣ ਤੋਂ ਵਾਝੇ ਰਹਿ ਜਾਂਦੇ ਹਨ।
ਇਸ ਲਈ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ.ਪ੍ਰੀਤੀ ਯਾਦਵ ਦੀ ਅਗਵਾਈ ਵਿਚ ਇਹ ਫੈਸਲਾ ਲਿਆ ਗਿਆ ਹੈ ਕਿ ਇਨ੍ਹਾਂ ਪੇਂਡੂ ਖੇਤਰਾਂ ਤੱਕ ਪਹੁੰਚ ਕਰਕੇ ਸਾਝੀਆਂ ਥਾਵਾਂ ਉਤੇ ਜਨ ਸੁਣਵਾਈ ਕੈਂਪ ਲਗਾਏ ਜਾਣ। ਇਸ ਲਈ ਪਹਿਲੇ ਪੜਾਅ ਵਿਚ ਅੱਜ ਸਮਲਾਹ ਅਤੇ ਪਹਾੜਪੁਰ ਵਿਚ ਇਹ ਕੈਂਪ ਲਗਾਏ ਗਏ ਹਨ, ਜਿਨ੍ਹਾਂ ਵਿਚ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ, ਪੁਲਿਸ ਮਹਿਕਮਾ, ਮਾਲ ਮਹਿਕਮਾ, ਜਲ ਸਪਲਾਂਈ ਅਤੇ ਸੈਨੀਟੇਂਸ਼ਨ, ਡਰੇਨੇਜ,ਮਾਈਨਿੰਗ ਆਦਿ ਵਿਭਾਗਾ ਦੇ ਅਧਿਕਾਰੀ ਵੀ ਮੌਕੇ ਤੇ ਆਪਣੇ ਵਿਭਾਗ ਦੇ ਕਰਮਚਾਰੀਆਂ ਨਾਲ ਹਾਜਰ ਰਹੇ। ਉਨ੍ਹਾਂ ਕਿਹਾ ਕਿ ਇਲਾਕੇ ਦੇ ਵੱਖ ਵੱਖ ਪਿੰਡਾਂ ਤੋ ਆਏ ਲੋਕਾਂ ਨੇ ਆਪਣੀਆ ਸਮੱਸਿਆਵਾ ਦੱਸੀਆਂ ਅਤੇ ਯੋਗ ਸਮੱਸਿਆਵਾ ਦਾ ਮੌਕੇ ਤੇ ਹੀ ਹੱਲ ਕੀਤਾ ਗਿਆ। ਜਿਹੜੇ ਮਾਮਲੇ ਕਿਸੇ ਕਾਰਨ ਬਕਾਇਆ ਰਹੇ ਉਨ੍ਹਾਂ ਨੂੰ ਸਮਾਬੱਧ ਹੱਲ ਕਰਨ ਦੇ ਨਿਰਦੇ਼ਸ ਦਿੱਤੇ ਗਏ।
ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਮੁਸ਼ਕਿਲਾ ਹੱਲ ਕਰਨ ਲਈ ਹਰ ਵਿਭਾਗ ਪੂਰੀ ਤਰਾਂ ਬਚਨਬੱਧ ਹੈ ਅਤੇ ਸਰਕਾਰੀ ਵਿਭਾਗਾਂ ਦੇ ਵਿਚ ਕੰਮ ਕਰਦੇ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਇਹ ਫਰਜ਼ ਹੈ ਕਿ ਉਹ ਲੋਕਾਂ ਪ੍ਰਤੀ ਜਵਾਬਦੇਹ ਹੋਵੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦੀ ਅਗਵਾਈ ਵਿਚ ਸੂਬਾ ਸਰਕਾਰ ਲੋਕਾਂ ਨੂੰ ਸਾਫ ਸੁਥਰਾ ਪ੍ਰਸਾਸ਼ਨ ਦੇਣ ਲਈ ਪੂਰੀ ਤਰਾਂ ਬਚਨਬੱਧ ਹੈ। ਕੈਬਨਿਟ ਮੰਤਰੀ ਹਰਜੋਤ ਬੈਸ ਆਪਣੇ ਵਿਧਾਨ ਸਭਾ ਹਲਕੇ ਵਿਚ ਸਾਝੀ ਸੱਥ ਵਿਚ ਬੈਠ ਕੇ ਅਜਿਹੇ ਮਸਲੇ ਹੱਲ ਕਰਦੇ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਰਹਿ ਰਹੇ ਲੋਕਾਂ ਦੀਆਂ ਮੁਸ਼ਕਿਲਾਂ ਆਮ ਤੌਰ ਤੇ ਬਹੁਤ ਵੱਡੀਆ ਨਹੀ ਹੁੰਦੀਆ ਪ੍ਰੰਤੂ ਉਨ੍ਹਾਂ ਨੂੰ ਸਮੇ ਸਿਰ ਹੱਲ ਕਰਨ ਨਾਲ ਸਮੱਸਿਆਵਾ ਹੱਲ ਹੋ ਜਾਂਦੀਆਂ ਹਨ।
ਐਸ.ਡੀ.ਐਮ ਨੇ ਕਿਹਾ ਕਿ ਭਵਿੱਖ ਵਿਚ ਵੀ ਅਜਿਹੇ ਕੈਂਪ ਲੱਗਦੇ ਰਹਿਣਗੇ। ਜਿਕਰਯੋਗ ਹੈ ਕਿ ਹਿਮਾਚਲ ਪ੍ਰਦੇਸ਼ ਦੀ ਹੱਦ ਨਾਲ ਲੱਗਦੇ ਪੰਜਾਬ ਦੇ ਜਿਲ੍ਹਾ ਰੂਪਨਗਰ ਦੇ ਉਪ ਮੰਡਲ ਸ੍ਰੀ ਅਨੰਦਪੁਰ ਸਾਹਿਬ ਦੇ ਇਨ੍ਹਾਂ ਪਿੰਡਾਂ ਤੱਕ ਪ੍ਰਸਾਸਨ ਵੱਲੋ ਮੁਸਕਿਲਾ ਦੇ ਹੱਲ ਲਈ ਲਗਾਏ ਜਨ ਸੁਵਿਧਾ ਕੈਪ ਵਿਚ ਇਲਾਕੇ ਦੇ ਵੱਡੀ ਗਿਣਤੀ ਲੋਕ ਪੁੱਜੇ, ਇਲਾਕੇ ਦੇ ਪਤਵੰਤੇ ਲੋਕਾਂ ਨੈ ਸੜਕਾ ਦੀ ਮੁਰੰਮਤ, ਪਿੰਡਾਂ ਵਿਚ ਜਲ ਸਪਲਾਈ ਵਿਚ ਸੁਧਾਰ, ਡਰੇਨਾ ਦੀ ਸਫਾਈ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋ ਪ੍ਰਮੁੱਖਤਾ ਨਾਲ ਕਰਵਾਏ ਜਾਣ ਵਾਲੇ ਵਿਕਾਸ ਦੇ ਕੰਮਾਂ ਦੇ ਮਸਲੇ ਐਸ.ਡੀ.ਐਮ ਕੋਲ ਚੁੱਕੇ ਜ਼ਿਨ੍ਹਾਂ ਬਾਰੇ ਮੌਕੇ ਤੇ ਹਾਜਰ ਅਧਿਕਾਰੀਆਂ ਬਾਰੇ ਸਮਾਬੱਧ ਹੱਲ ਕਰਨ ਦੇ ਨਿਰਦੇ਼ਸ ਦਿੱਤੇ ਗਏ, ਇਸ ਨਾਲ ਇਸ ਇਲਾਕੇ ਦੇ ਲੋਕਾਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ, ਜ਼ਿਨ੍ਹਾਂ ਦੇ ਘਰਾਂ ਦੇ ਨੇੜੇ ਅੱਜ ਪ੍ਰਸਾਸ਼ਨ ਨੇ ਪਹੁੰਚ ਕਰਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਨ ਨੂੰ ਤਰਜੀਹ ਦਿੱਤੀ ਹੈ। ਇਸ ਮੌਕੇ ਤਹਿਸੀਲਦਾਰ ਅਮ੍ਰਿਤਵੀਰ ਸਿੰਘ, ਬੀ.ਡੀ.ਪੀ.ਓ ਈ਼ਸਾ਼ਨ ਚੋਧਰੀ, ਐਸ.ਐਚ.ਓ ਗੁਰਵਿੰਦਰ ਸਿੰਘ ਆਦਿ ਹਾਜਰ ਸਨ।
