ਧਰਮ ਤੇ ਸੰਸਕ੍ਰਿਤੀ ਨਾਲ ਜੁੜ ਕੇ ਜੀਵਨ ਦਾ ਸਹੀ ਮਾਰਗ ਦਰਸ਼ਨ ਹੁੰਦਾ ਹੈ-ਹਰਜੋਤ ਬੈਂਸ

0
203
ਧਰਮ ਤੇ ਸੰਸਕ੍ਰਿਤੀ ਨਾਲ ਜੁੜ ਕੇ ਜੀਵਨ ਦਾ ਸਹੀ ਮਾਰਗ ਦਰਸ਼ਨ ਹੁੰਦਾ ਹੈ- ਹਰਜੋਤ ਬੈਂਸ

SADA CHANNEL:-

ਧਰਮ ਤੇ ਸੰਸਕ੍ਰਿਤੀ ਨਾਲ ਜੁੜ ਕੇ ਜੀਵਨ ਦਾ ਸਹੀ ਮਾਰਗ ਦਰਸ਼ਨ ਹੁੰਦਾ ਹੈ- ਹਰਜੋਤ ਬੈਂਸ
ਕੈਬਨਿਟ ਮੰਤਰੀ ਨੇ ਨੰਗਲ ਵਿਚ ਸ੍ਰੀ ਸ਼ਾਮ ਬੰਦਨਾ ਮਹਾਉਤਸਵ ਵਿਚ ਕੀਤੀ ਸਮੂਲੀਅਤ
ਨੋਜਵਾਨਾਂ ਅਤੇ ਬੱਚਿਆ ਵਿਚ ਧਾਰਮਿਕ ਸਮਾਗਮ ਮੌਕੇ ਰਿਹਾ ਭਰਪੂਰ ਉਤਸ਼ਾਹ
ਕੈਬਨਿਟ ਮੰਤਰੀ ਨੇ ਆਮ ਸ਼ਰਧਾਲੂਆਂ ਦੀ ਤਰਾਂ ਸੰਗਤਾਂ ਵਿਚ ਬੈਠ ਕੇ ਕੀਰਤਨ ਸਰਵਣ ਕੀਤਾ

ਨੰਗਲ 26 ਅਗਸਤ (SADA CHANNEL):- ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਜਲ ਸਰੋਤ, ਖਾਣਾਂ ਅਤੇ ਭੂ-ਵਿਗਿਆਨ, ਜੇਲਾਂ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਨੇ ਕਿਹਾ ਹੈ ਕਿ ਧਾਰਮਿਕ ਸਮਾਗਮਾ ਦਾ ਆਯੋਜਨ ਸਾਨੂੰ ਸਾਡੀ ਸੰਸਕ੍ਰਿਤੀ ਨਾਲ ਜੋੜਦਾ ਹੈ। ਜੀਵਨ ਨੂੰ ਸੁਚੱਜਾ ਤੇ ਆਦਰਸ਼ ਬਣਾਉਣ ਲਈ ਧਾਰਮਿਕ ਸਮਾਗਮਾਂ ਵਿਚ ਭਾਗ ਲੈਣਾ ਚਾਹੀਦਾ ਹੈ। ਅਜਿਹੇ ਵਿਸ਼ਾਲ ਤੇ ਪ੍ਰਭਾਵਸ਼ਾਲੀ ਧਾਰਮਿਕ ਸਮਾਗਮਾਂ ਦਾ ਆਯੋਜਨ ਕਰਨ ਵਾਲਿਆ ਸੰਸਥਾਵਾ ਦੀ ਅਜੋਕੇ ਸਮਾਜ ਨੂੰ ਬਹੁਤ ਵੱਡੀ ਦੇਣ ਹੈ।
ਕੈਬਨਿਟ ਮੰਤਰੀ ਅੱਜ ਨੰਗਲ ਵਿਚ ਧਾਰਮਿਕ ਸਮਾਗਮ ਸ਼ਾਮ ਮਿੱਤਰ ਮੰਡਲ ਵੱਲੋ ਆਯੋਜਿਤ ਸ੍ਰੀ ਸ਼ਾਮ ਬੰਦਨਾ ਮਹਾਉਤਸਵ ਦੇ ਪ੍ਰਭਾਵਸ਼ਾਲੀ ਸਮਾਗਮ ਵਿਚ ਸਿਕਰਤ ਕਰਨ ਲਈ ਇੱਥੇ ਵਿਸੇਸ ਤੌਰ ਤੇ ਪੁੱਜੇ ਸਨ।

ਉਨ੍ਹਾਂ ਨੇ ਸਮਾਗਮ ਵਿਚ ਪਹੁੰਚ ਕੇ ਹਾਜਰੀ ਲਗਵਾਈ,ਮੱਥਾ ਟੇਕਿਆ ਅਤੇ ਆਮ ਸ਼ਰਧਾਲੂਆ ਦੀ ਤਰਾਂ ਸੰਗਤਾਂ ਵਿਚ ਬੈਠ ਕੇ ਕੀਰਤਨ ਸਰਵਣ ਕੀਤਾ। ਉਨ੍ਹਾਂ ਨੇ ਕਿਹਾ ਕਿ ਨੰਗਲ ਦੇ ਲੋਕ ਬਹੁਤ ਹੀ ਧਾਰਮਿਕ ਵਿਚਾਰਾ ਵਾਲੇ ਹਨ ਜੋ ਅਜਿਹੇ ਧਾਰਮਿਕ ਸਮਾਗਮਾਂ ਦਾ ਆਯੋਜਨ ਕਰਦੇ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਸਮਾਗਮ ਵਿਚ ਮਾਤਾਵਾ, ਭੈਣਾ ਤੋ ਇਲਾਵਾ ਨੌਜਵਾਨਾਂ ਤੇ ਬੱਚਿਆ ਦੀ ਵੱਡੀ ਗਿਣਤੀ ਵਿਚ ਸਮੂਲੀਅਤ ਤੋ ਇਹ ਪ੍ਰਭਾਵ ਜਾਂਦਾ ਹੈ ਕਿ ਸਾਡੀ ਨੋਜਵਾਨ ਪੀੜ੍ਹੀ ਅਤੇ ਬੱਚੇ ਸਾਡੇ ਧਰਮ, ਸੰਸਕ੍ਰਿਤੀ ਅਤੇ ਸੱਭਿਅਾਚਾਰ ਨਾਲ ਜੁੜ ਰਹੇ ਹਨ।

ਉਨ੍ਹਾਂ ਨੇ ਕਿਹਾ ਕਿ ਪ੍ਰਮਾਤਮਾ ਦੇ ਕਈ ਰੂਪ ਹਨ ਪਰ ਹਰ ਮਾਰਗ ਸੱਚਾਈ ਤੇ ਚੱਲਣ ਦਾ ਰਾਹ ਦੱਸਦਾ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਇਕਸੁਰਤਾ ਸੂਬੇ ਦੀ ਖੁਸ਼ਹਾਲੀ ਤੇ ਤਰੱਕੀ ਦਾ ਪ੍ਰਤੀਕ ਹੈ। ਸਾਡੇ ਪੰਜਾਬ ਵਿਚ ਹਰ ਵਰਗ ਧਰਮ ਅਤੇ ਜਾਤੀ ਦੇ ਲੋਕ ਸਾਰੇ ਤਿਉਹਾਰ ਰਲ ਮਿਲ ਕੇ ਮਨਾਉਦੇ ਹਨ। ਉਨ੍ਹਾਂ ਨੇ ਕਿਹਾ ਕਿ ਨੰਗਲ ਵਿਚ ਆਯੋਜਿਤ ਅੱਜ ਦਾ ਪ੍ਰਭਾਵਸ਼ਾਲੀ ਸਮਾਰੋਹ ਆਪਣੀ ਇੱਕ ਵੱਖਰੀ ਛਾਪ ਛੱਡ ਰਿਹਾ ਹੈ ਅਤੇ ਸਮੁੱਚਾ ਨਗਰ ਭਗਵਾਨ ਦੇ ਰੰਗ ਵਿਚ ਰੰਗਿਆ ਦਿਖਾਈ ਦੇ ਰਿਹਾ ਹੈ।

ਉਨ੍ਹਾਂ ਨੇ ਸ਼ਹਿਰ ਵਾਸੀਆ ਨੂੰ ਵਧਾਈ ਦਿੱਤੀ ਕਿ ਉਹ ਆਪਣੇ ਰੁਝੇਵਿਆ ਭਰੇ ਜੀਵਨ ਵਿਚੋ ਸਮਾ ਕੱਢ ਕੇ ਅਜਿਹੇ ਸਮਾਗਮਾਂ ਵਿਚ ਸਾਮਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਇਸ ਸ੍ਰੀ ਸ਼ਾਮ ਬੰਦਨਾ ਮਹਾਉਤਸਵ ਵਿਚ ਸਮੂਲੀਅਤ ਕਰਕੇ ਮਨ ਬਹੁਤ ਪ੍ਰਸੰਨ ਹੋਇਆ ਹੈ ਅਤੇ ਹਮੇਸ਼ਾ ਅਜਿਹੇ ਸਮਾਗਮਾਂ ਦੇ ਆਯੋਜਕਾ ਦਾ ਹੋਸਲਾ ਵਧਾਂਉਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਧਰਮ ਸਾਨੂੰ ਸਮਾਜ ਵਿਚ ਫੈਲੇ ਬੁਰੇ ਪ੍ਰਭਾਵਾ ਤੋਂ ਦੂਰ ਰਹਿਣ ਦਾ ਸੁਨੇਹਾ ਦਿੰਦਾ ਹੈ।ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਨੰਗਲ ਸਹਿਰ ਦੇ ਵਿਕਾਸ ਦਾ ਜਿਕਰ ਕਰਦੇ ਹੋਏ ਕਿਹਾ ਕਿ ਨੰਗਲ ਨੂੰ ਨਿਵੇਕਲਾ ਨੰਗਲ ਬਣਾਉਣ ਦੀ ਮੁਹਿੰਮ ਅਰੰਭ ਕੀਤੀ ਗਈ ਹੈ।

ਸੜਕਾਂ ਅਤੇ ਜਲ ਸਪਲਾਈ ਵਿਚ ਵੱਡੇ ਸੁਧਾਰ ਲਿਆ ਰਹੇ ਹਾਂ, ਸਿਹਤ ਸਹੂਲਤਾਂ ਨੂੰ ਵੀ ਬਿਹਤਰ ਬਣਾਇਆ ਜਾ ਰਿਹਾ ਹੈ, ਲੋਕਾਂ ਨੂੰ ਬਿਹਤਰ ਤੇ ਸਾਫ ਸੁਥਰਾ ਪ੍ਰਸਾਸ਼ਨ ਦੇਣ ਲਈ ਨਿਰੰਤਰ ਜਿਕਰਯੋਗ ਉਪਰਾਲੇ ਕੀਤੇ ਜਾ ਰਹੇ ਹਨ। ਸੈਰ ਸਪਾਟਾ ਸੰਨਤ ਨੂੰ ਹੋਰ ਪ੍ਰਫੁੱਲਤ ਕਰਕੇ ਵਪਾਰ ਤੇ ਕਾਰੋਬਾਰ ਵਿਚ ਜਿਕਰਯੋਗ ਸੁਧਾਰ ਲਿਆਦੇ ਜਾਣਗੇ। ਅੱਜ ਇਸ ਸਮਾਗਮ ਮੌਕੇ ਡਾ.ਸੰਜੀਵ ਗੌਤਮ, ਦੀਪਕ ਸੋਨੀ ਭਨੂਪਲੀ, ਸਤੀਸ ਚੋਪੜਾ ਬਲਾਕ ਪ੍ਰਧਾਨ, ਓਕਾਰ ਸਿੰਘ, ਜੱਗਿਆ ਦੱਤ ਸੈਣੀ, ਸੰਨੀ ਕੁਮਾਰ, ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here