ਕੀਰਤਪੁਰ ਸਾਹਿਬ ਸੈਟਰ ਦੀਆਂ ਦੋ ਰੋਜ਼ਾ ਖੇਡਾਂ ਸਮਾਪਤ ਕਬੱਡੀ,ਖੋ-ਖੋ ,ਬੈਡਮਿੰਟਨ,ਕੁਸ਼ਤੀ ਅਤੇ ਅਥਲੈਟਿਕ ਵਿਚ ਦਿਖਾਏ ਬੱਚਿਆਂ ਨੇ ਜ਼ੋਹਰ

0
20
ਕੀਰਤਪੁਰ ਸਾਹਿਬ ਸੈਟਰ ਦੀਆਂ ਦੋ ਰੋਜ਼ਾ ਖੇਡਾਂ ਸਮਾਪਤ ਕਬੱਡੀ,ਖੋ-ਖੋ ,ਬੈਡਮਿੰਟਨ,ਕੁਸ਼ਤੀ ਅਤੇ ਅਥਲੈਟਿਕ ਵਿਚ ਦਿਖਾਏ ਬੱਚਿਆਂ ਨੇ ਜ਼ੋਹਰ

SADA CHANNEL:-

ਕੀਰਤਪੁਰ ਸਾਹਿਬ ਸੈਟਰ ਦੀਆਂ ਦੋ ਰੋਜ਼ਾ ਖੇਡਾਂ ਸਮਾਪਤ
ਕਬੱਡੀ, ਖੋ-ਖੋ ,ਬੈਡਮਿੰਟਨ ,ਕੁਸ਼ਤੀ ਅਤੇ ਅਥਲੈਟਿਕ ਵਿਚ ਦਿਖਾਏ ਬੱਚਿਆਂ ਨੇ ਜ਼ੋਹਰ

ਕੀਰਤਪੁਰ ਸਾਹਿਬ 27 ਅਗਸਤ,(SADA CHANNEL):- ਕੀਰਤਪੁਰ ਸਾਹਿਬ ਸੈਂਟਰ ਅਧੀਨ ਆਉਂਦੇ ਪ੍ਰਾਇਮਰੀ ਸਕੂਲਾਂ ਦੀਆਂ ਦੋ ਰੋਜ਼ਾ ਖੇਡਾਂ ਸਮਾਪਤ ਹੋ ਗਈਆਂ। ਜਿਸ ਵਿੱਚ ਬੱਚਿਆਂ ਨੇ ਕਬੱਡੀ, ਖੋ-ਖੋ ,ਬੈਡਮਿੰਟਨ ,ਕੁਸ਼ਤੀ, ਅਥਲੈਟਿਕ, ਟੈਨਿਸ ਆਦਿ ਵਿਚ ਬੱਚਿਆਂ ਨੇ ਜੌਹਰ ਦਿਖਾਏ! ਸੈਂਟਰ ਹੈਡ ਟੀਚਰ ਸੁਰਿੰਦਰ ਕੌਰ ਦੀ ਅਗਵਾਈ ਵਿਚ ਸਰਕਾਰੀ ਹਾਈ ਸਕੂਲ/ਸਰਕਾਰੀ ਪ੍ਰਾਇਮਰੀ ਸਕੂਲ ਚੰਦਪੁਰ ਦੇ ਗਰਾਊਂਡ ਵਿਚ ਖੇਡਾ ਕਰਵਾਈਆ ਗਈਆਂ। ਸੁਰਿੰਦਰ ਕੌਰ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਵਿੱਚ ਨੰਨ੍ਹੇ-ਮੁੰਨ੍ਹੇ ਬੱਚਿਆਂ ਨੇ ਆਪਣੇ-ਆਪਣੇ ਜੌਹਰ ਦਿਖਾਏ ਕਬੱਡੀ ਮੁੰਡਿਆਂ ਵਿੱਚ ਗੱਜਪੁਰ ਪਹਿਲੇ, ਜਦ ਕਿ ਚੰਦਪੁਰ ਦੂਸਰੇ ਨੰਬਰ ਤੇ,ਕਬੱਡੀ ਕੁੜੀਆਂ ਚ ਕਲਿਆਣਪੁਰ ਪਹਿਲੇ,ਚੰਦਪੁਰ ਦੂਸਰੇ ,ਬੈਡਮਿੰਟਨ ਸਾਹਪੁਰ ਪਹਿਲੇ, ਚੰਦਪੁਰ ਦੂਸਰੇ ,ਕੁੜੀਆਂ ਚ ਸਾਹਪੁਰ ਪਹਿਲੇ , ਚੰਦਪੁਰ ਦੂਸਰੇ ,ਖੋ-ਖੋ ਮੁੱਡੇ ਕਲਿਆਣਪੁਰ ਪਹਿਲੇ, ਚੰਦਪੁਰ ਦੂਸਰੇ ,ਕੁੜੀਆਂ ਚ ਗੱਜਪੁਰ ਪਹਿਲੇ, ਚੰਦਪੁਰ ਦੂਸਰੇ ,ਜਿਮਨਾਸਟਿਕ ਚ ਨੱਕੀਆ ਪਹਿਲੇ, ਕਲਿਆਣਪੁਰ ਦੂਸਰੇ ਸਥਾਨ ਤੇ ਰਿਹਾ।

ਕੀਰਤਪੁਰ ਸਾਹਿਬ ਸੈਟਰ ਦੀਆਂ ਦੋ ਰੋਜ਼ਾ ਖੇਡਾਂ ਸਮਾਪਤ ਕਬੱਡੀ,ਖੋ-ਖੋ ,ਬੈਡਮਿੰਟਨ,ਕੁਸ਼ਤੀ ਅਤੇ ਅਥਲੈਟਿਕ ਵਿਚ ਦਿਖਾਏ ਬੱਚਿਆਂ ਨੇ ਜ਼ੋਹਰ
ਕੀਰਤਪੁਰ ਸਾਹਿਬ ਸੈਟਰ ਦੀਆਂ ਦੋ ਰੋਜ਼ਾ ਖੇਡਾਂ ਸਮਾਪਤ ਕਬੱਡੀ,ਖੋ-ਖੋ ,ਬੈਡਮਿੰਟਨ,ਕੁਸ਼ਤੀ ਅਤੇ ਅਥਲੈਟਿਕ ਵਿਚ ਦਿਖਾਏ ਬੱਚਿਆਂ ਨੇ ਜ਼ੋਹਰ

ਉਨ੍ਹਾਂ ਦੱਸਿਆ ਕਿ ਯੋਗਾ ਚ ਕਲਿਆਣਪੁਰ ਦਾ ਪ੍ਰਿਸ ਗਿਰੀ ਪਹਿਲੇ, ਨੱਕੀਆ ਤੋ ਹਾਰਦਿਕ ਸ਼ਰਮਾ ਦੂਸਰੇ ,ਕੁੜੀਆਂ ਚ ਕਲਿਆਣਪੁਰ ਤੋ ਸਿਮਰਨ ਪਹਿਲੇ,ਸੋਨਿਕਾ ਨੱਕੀਆ ਤੋ ਦੂਸਰੇ ਸਥਾਨ ਤੇ ਰਹੀ,ਇਸ ਮੌਕੇ ਬੱਚਿਆਂ ਨੂੰ ਜਿੱਥੇ ਬੱਚਿਆ ਦੀ ਹੋਸਲਾ ਅਫਜਾਈ ਕੀਤੀ ਗਈ, ਉਥੇ ਹੀ ਜੇਤੂ ਰਹੇ ਬੱਚਿਆਂ ਨੂੰ ਮੈਡਲ ਅਤੇ ਕਾਪੀਆਂ ਦੇ ਕੇ ਸਨਮਾਨਿਤ ਵੀ ਕੀਤਾ ਗਿਆ,ਇਸ ਮੌਕੇ ਹਾਈ ਸਕੂਲ ਤੋ ਮਲਕੀਤ ਸਿੰਘ ,ਪੰਕਜ ਕੁਮਾਰ , ਮਨਿੰਦਰ ਸਿੰਘ, ਪ੍ਰੇਮ ਸਿੰਘ ਠਾਕੁਰ, ਕਸ਼ਮੀਰ ਸਿੰਘ ,ਵਰਿੰਦਰ ਸਿੰਘ ,ਜਰਨੈਲ ਸਿੰਘ ਹਰੀਵਾਲ, ਬਲਵਿੰਦਰ ਸਿੰਘ, ਦੀਪਕ ਕੁਮਾਰ, ਗੁਰਪ੍ਰੀਤ ਸਿੰਘ,ਸੁਮਨ ਲਤਾ,ਸੀਮਾ ਬਾਲੀ,ਸੁਸਮਾ ਕੁਮਾਰੀ,ਸਵੇਤਾ ,ਅੰਜਲੀ ਰਾਣਾ ,ਮਨੀਸ਼ਾ ਦੇਵੀ ,ਕਮਲਜੀਤ ਕੌਰ ,ਮਨਿੰਦਰ ਕੌਰ , ਨੈਮਸੀ ,ਸੁਰੀਸ, ਕੁਮਾਰੀ ਆਦਿ ਹਾਜਰ ਸਨ ।

LEAVE A REPLY

Please enter your comment!
Please enter your name here