ਚੰਗਰ ਇਲਾਕੇ ਦੇ ਹਰ ਖੇਤ,ਹਰ ਘਰ ਤੱਕ ਸਿੰਚਾਈ ਅਤੇ ਪੀਣ ਵਾਲਾ ਪਾਣੀ ਪਹੁੰਚਾਵਾਗੇ-ਹਰਜੋਤ ਬੈਂਸ

0
212
ਚੰਗਰ ਇਲਾਕੇ ਦੇ ਹਰ ਖੇਤ,ਹਰ ਘਰ ਤੱਕ ਸਿੰਚਾਈ ਅਤੇ ਪੀਣ ਵਾਲਾ ਪਾਣੀ ਪਹੁੰਚਾਵਾਗੇ-ਹਰਜੋਤ ਬੈਂਸ

SADA CHANNEL:-

ਚੰਗਰ ਇਲਾਕੇ ਦੇ ਹਰ ਖੇਤ, ਹਰ ਘਰ ਤੱਕ ਸਿੰਚਾਈ ਅਤੇ ਪੀਣ ਵਾਲਾ ਪਾਣੀ ਪਹੁੰਚਾਵਾਗੇ-ਹਰਜੋਤ ਬੈਂਸ
ਮਿਆਰੀ ਸਿੱਖਿਆ ਦੇਣ ਲਈ ਮੱਸੇਵਾਲ ਸਰਕਾਰੀ ਸਕੂਲ ਵਿਚ ਹਰ ਸਹੂਲਤ ਹੋਵੇਗੀ ਉਪਲੱਬਧ-ਕੈਬਨਿਟ ਮੰਤਰੀ
ਦੂਰ ਦੂਰਾਡੇ ਪੇਂਡੂ ਖੇਤਰਾਂ ਤੱਕ ਬਿਹਤਰ ਸਿਹਤ ਸਹੂਲਤਾ ਲਈ ਖੋਲੇ ਜਾਣਗੇ ਆਮ ਆਦਮੀ ਕਲੀਨਿਕ
ਨੀਮ ਪਹਾੜੀ ਖੇਤਰ ਵਿਚ ਸੈਰ ਸਪਾਟਾ ਦੀਆਂ ਸੰਭਾਵਨਾਵਾਂ ਨੂੰ ਤਲਾਸ਼ ਕਰਕੇ ਵਪਾਰ ਕਾਰੋਬਾਰ ਪ੍ਰਫੁੱਲਤ ਹੋਵੇਗਾ


ਕੀਰਤਪੁਰ ਸਾਹਿਬ 27 ਅਗਸਤ (SADA CHANNEL):- ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਜਲ ਸਰੋਤ, ਖਾਣਾਂ ਅਤੇ ਭੂ-ਵਿਗਿਆਨ, ਜੇਲਾਂ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਨੇ ਕਿਹਾ ਕਿ ਪੰਜਾਬ ਹਿਮਾਚਲ ਪ੍ਰਦੇਸ਼ ਦੀ ਹੱਦ ਨਾਲ ਲੱਗਦੇ ਨੀਮ ਪਹਾੜੀ ਖੇਤਰ ਵਿਚ ਸੈਰ ਸਪਾਟਾ ਸੰਨਤ ਨੂੰ ਪ੍ਰਫੁੱਲਤ ਕਰਨ ਲਈ ਸੰਭਾਵਨਾਵਾ ਤਲਾਸ਼ ਕੀਤੀਆ ਜਾ ਰਹੀਆਂ ਹਨ। ਇਸ ਨਾਲ ਇਲਾਕੇ ਦਾ ਵਪਾਰ ਕਾਰੋਬਾਰ ਹੋਰ ਵਧੇਗਾ ਤੇ ਚੰਗਰ ਇਲਾਕੇ ਦੇ ਲੋਕਾਂ ਦੀ ਆਰਥਿਕਤਾ ਮਜਬੂਤ ਹੋਵੇਗੀ,ਅੱਜ ਪੰਜਾਬ ਹਿਮਾਚਲ ਪ੍ਰਦੇਸ਼ ਹੱਦ ਨਾਲ ਲੱਗਦੇ ਚੰਗਰ ਇਲਾਕੇ ਦੇ ਪਿੰਡਾਂ ਦੇ ਦੌਰੇ ਦੌਰਾਨ ਪਹਾੜਪੁਰ ਵਿਚ ਚੰਗਰ ਗੁੱਜਰ ਵੈਲਫੇਅਰ ਸਭਾ(ਰਜਿ)ਵੱਲੋਂ ਦਸਵੀ ਅਤੇ ਬਾਹਰਵੀਂ ਦੇ ਵਿਦਿਆਰਥੀਆਂ ਦੇ ਸਨਮਾਨ ਵਿਚ ਰੱਖੇ ਵਿਸੇਸ਼ ਸਮਾਗਮ ਮੌਕੇ ਬੋਲਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਸਿੱਖਿਆ ਸੁਧਾਰ ਲਈ ਜਿਕਰਯੋਗ ਉਪਰਾਲੇ ਕਰ ਰਹੀ ਹੈ।

ਸਕੂਲ ਆਫ ਐਮੀਨੈਂਸ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ਦਾ ਉਪਰਾਲਾ ਹੈ। ਉਨ੍ਹਾਂ ਨੇ ਕਿਹਾ ਕਿ ਸਮਲਾਹ ਦੇ ਸਰਕਾਰੀ ਸਕੂਲ ਨੂੰ ਇਲਾਕੇ ਦਾ ਨਮੂਨੇ ਦਾ ਸਕੂਲ ਬਣਾਇਆ ਜਾਵੇਗਾ, ਜਿੱਥੇ ਇਸ ਇਲਾਕੇ ਦੇ ਵਿਦਿਆਰਥੀ ਬਿਹਤਰੀਨ ਸਿੱਖਿਆ ਹਾਸਲ ਕਰਕੇ ਸੰਸਾਰ ਭਰ ਵਿਚ ਚੱਲ ਰਹੇ ਮੁਕਾਬਲੇਬਾਜੀ ਦੇ ਦੌਰ ਵਿਚ ਮੋਹਰਲੀ ਕਤਾਰ ਵਿਚ ਖੜਨ ਦੇ ਸਮਰੱਥ ਬਣਨਗੇ। ਉਨ੍ਹਾਂ ਨੇ ਦੂਰ ਦੂਰਾਂਡੇ ਪੇਂਡੂ ਖੇਤਰ ਵਿਚ ਰਹਿ ਰਹੇ ਵਿਦਿਆਰਥੀਆਂ ਦੇ 80 ਪ੍ਰਤੀਸ਼ਤ ਤੋ ਵੱਧ ਅੰਕ ਪ੍ਰਾਪਤ ਕਰਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਹੂਲਤਾ ਦੀ ਅਣਹੋਂਦ ਦੇ ਬਾਵਜੂਦ ਵੀ ਇਨ੍ਹਾਂ ਵਿਦਿਆਰਥੀਆਂ ਨੇ ਸ਼ਲਾਘਾਯੋਗ ਉਪਰਾਲਾ ਕੀਤਾ ਹੈ।


ਹਰਜੋਤ ਬੈਂਸ ਨੇ ਕਿਹਾ ਕਿ ਚੰਗਰ ਦਾ ਇਲਾਕਾ ਅਜਿਹਾ ਨੀਮ ਪਹਾੜੀ ਇਲਾਕਾ ਹੈ ਜਿਨ੍ਹਾਂ ਲੋਕਾਂ ਨੇ ਅਜਾਦੀ ਤੋ ਬਾਅਦ ਸਿੰਚਾਈ ਅਤੇ ਪੀਣ ਵਾਲੇ ਪਾਣੀ ਦੀ ਕਮੀ ਨਾਲ ਜੂਝ ਕੇ ਆਪਣਾ ਵਖਤ ਲੰਘਾਇਆ ਹੈ, ਅੱਜ ਅਸੀ ਇਸ ਇਲਾਕੇ ਦੇ ਲੋਕਾਂ ਨਾਲ ਇਹ ਵਾਅਦਾ ਕਰ ਰਹੇ ਹਾਂ ਕਿ ਦੋ ਸਾਲ ਵਿਚ ਸਿੰਚਾਈ ਅਤੇ ਪੀਣ ਵਾਲਾ ਪਾਣੀ ਹਰ ਖੇਤ ਤੇ ਹਰ ਘਰ ਨੂੰ ਮਿਲੇਗਾ। ਮੋਹੀਵਾਲ ਤੋ ਇਸ ਦੀ ਸੁਰੂਆਤ ਕਰ ਦਿੱਤੀ ਹੈ, ਪੜਾਅਵਾਰ ਚੱਪੇ ਚੱਪੇ ਤੱਕ ਪਾਣੀ ਪਹੁੰਚਾਇਆ ਜਾਵੇਗਾ,ਕੈਬਨਿਟ ਮੰਤਰੀ ਨੇ ਕਿਹਾ ਕਿ ਸਿਹਤ ਸਹੂਲਤਾਂ ਮੁਹੱਇਆ ਕਰਵਾਉਣਾ ਸਰਕਾਰ ਦੀ ਜਿੰਮੇਵਾਰੀ ਹੈ, ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਸਾਡੀ ਸਰਕਾਰ ਨੇ ਲੋਕਾਂ ਨੂੰ ਮਿਆਰੀ ਸਿਹਤ ਸਹੂਲਤ ਦੇਣ ਲਈ ਆਮ ਆਦਮੀ ਕਲੀਨਿਕ ਖੋਲੇ ਹਨ। ਚੰਗਰ ਇਲਾਕੇ ਵਿਚ ਵੀ ਜਲਦੀ ਆਮ ਆਦਮੀ ਕਲੀਨਿਕ ਖੋਲਿਆ ਜਾਵੇਗਾ, ਜਿੱਥੇ ਲੋੜੀਦੀਆ ਸਿਹਤ ਸਹੂਲਤਾ, ਟੈਸਟ, ਦਵਾਈਆਂ ਮੁਫਤ ਮਿਲਣਗੀਆਂ ਅਤੇ ਸਿਹਤ ਦੇ ਇਲਾਜ ਦਾ ਰਿਕਾਰਡ ਵੀ ਰੱਖਿਆ ਜਾਵੇਗਾ।

ਉਨ੍ਹਾਂ ਨੇ ਕਿਹਾ ਕਿ ਅਸੀ ਇਸ ਕੁਦਰਤੀ ਸੁੰਦਰਤਾ ਨਾਲ ਭਰਪੂਰ ਮਨਮੋਹਕ ਵਾਤਾਵਰਣ ਵਾਲੇ ਖਿੱਤੇ ਨੂੰ ਸੰਸਾਰ ਦੇ ਨਕਸ਼ੇ ਉਤੇ ਲਿਆਉਣ ਲਈ ਉਪਰਾਲੇ ਕਰਾਂਗੇ। ਉਨ੍ਹਾਂ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਇਤਿਹਾਸਕ ਅਤੇ ਧਾਰਮਿਕ ਪੱਖ ਤੋ ਸੰਸਾਰ ਦੇ ਮਾਨਚਿੱਤਰ ਉਤੇ ਹੈ। ਸੈਲਾਨੀਆਂ ਤੇ ਸ਼ਰਧਾਲੂਆਂ ਦੀ ਹਰ ਦਿਨ ਭਾਰੀ ਆਮਦ ਰਹਿੰਦੀ ਹੈ, ਹਿਮਾਚਲ ਪ੍ਰਦੇਸ਼ ਨੂੰ ਜਾਣ ਲਈ ਲੋਕ ਇਥੋ ਹੀ ਗੁਜਰਦੇ ਹਨ, ਇਸ ਲਈ ਇਸ ਇਲਾਕੇ ਨੂੰ ਹੋਰ ਸੁੰਦਰ ਬਣਾਉਣ ਲਈ ਉਪਰਾਲੇ ਕਰਾਂਗੇ। ਉਨ੍ਹਾਂ ਨੇ ਵਿਦਿਆਰਥੀਆ ਦਾ ਵਿਸੇਸ ਸਨਮਾਨ ਕੀਤਾ ਅਤੇ ਹੋਰ ਤਰੱਕੀ ਕਰਨ ਦੀਆਂ ਸੁਭਕਾਮਨਾਵਾ ਦਿੱਤੀਆ।

ਚੰਗਰ ਗੁੱਜਰ ਵੈਲਫੇਅਰ ਸਭਾ(ਰਜਿ) ਵੱਲੋ ਕੈਬਨਿਟ ਮੰਤਰੀ ਦਾ ਵਿਸੇਸ ਸਨਮਾਨ ਕੀਤਾ ਗਿਆ। ਇਸ ਮੌਕੇ ਯੂਥ ਪ੍ਰਧਾਨ ਕਮਿੱਕਰ ਸਿੰਘ ਡਾਢੀ, ਕੈਪਟਨ ਗੁਰਨਾਮ ਸਿੰਘ, ਪ੍ਰਧਾਨ ਸੁੱਚਾ ਸਿੰਘ,ਸਮਸ਼ੇਰ ਸਿੰਘ ਉਪ ਪ੍ਰਧਾਨ,ਸੂਬੇਦਾਰ ਲਾਲ ਸਿੰਘ ਸਕੱਤਰ,ਦੇਸ ਰਾਜ ਮੌੜਾ, ਡਾ.ਜਰਨੈਲ ਸਿੰਘ, ਕੁਲਦੀਪ ਚੰਦ ਬੀਡੀਸੀ ਸਮਲਾਹ,ਕਰਮ ਚੰਦ ਸਿੰਬਰਵਾਲ, ਗੁਲਜਾਰੀ ਲਾਲ ਬਲੋਲੀ,ਜਸਪ੍ਰੀਤ ਜੱਸੀ ਬਰੂਵਾਲ,ਦੇਸ ਰਾਜ ਵੈਲਡਰ ਸਿੰਬਰਵਾਲ, ਰਾਜਪਾਲ ਹਰੀਪੁਰ, ਰਾਜ ਪਾਲ ਮੋਹੀਵਾਲ, ਕੁਲਦੀਪ ਸਿੰਘ ਦੌਲੋਵਾਲ, ਇੰਦਰ ਸਿੰਘ ਏ.ਐਸ.ਆਈ., ਕ੍ਰਿਸ਼ਨ ਕੁਮਾਰ ਦਬੂੜ,ਰਾਮ ਲਾਲ ਭੋਲੂ ਮੱਸੇਵਾਲ,ਰਾਜ ਪਾਲ ਚੀਕਣਾ, ਡਾ.ਗੁਰਦੇਵ ਸਿੰਘ, ਦਾਤਾ ਰਾਮ, ਸੁੱਚਾ ਰਾਮ ਵੈਲਡਰ ਸਮਲਾਹ, ਰਾਮ ਦਾਸ ਮੀਢਵਾਂ,ਪਵਨ ਕੁਮਾਰ ਝਿੰਜੜੀ, ਮਲਕੀਤ ਸਿੰਘ ਦਬੂੜ, ਰਾਜ ਕੁਮਾਰ ਬਰਗੇਡੀਅਰ, ਧਰਮ ਪਾਲ,ਜਸਵੰਤ ਸਿੰਘ ਸਰਪੰਚ,ਨੰਦ ਲਾਲ ਸਰਪੰਚ, ਰਾਧੇ ਸ਼ਾਮ, ਵੀਰ ਚੰਦ ਮੱਸੇਵਾਲ, ਰਤਨ ਕੁਮਾਰ, ਮਿੰਦਰ ਸਿੰਘ ਸੂਬੇਦਾਰ, ਭਾਗ ਚੰਦ ਪੰਚ,ਸੋਹਣ ਲਾਲ ਮੋਹੀਵਾਲ,ਸੋਨੂੰ ਮੀਢਵਾਂ,ਗੁਰਦਿਆਲ ਸਿੰਘ ਸਾਬਕਾ ਸਰਪੰਚ, ਜੀਤ ਰਾਮ ਸਾਬਕਾ ਸਰਪੰਚ ਆਦਿ ਹਾਜਰ ਸਨ।

LEAVE A REPLY

Please enter your comment!
Please enter your name here