

ਨੰਗਲ 29 ਅਗਸਤ (SADA CHANNEL):- ਨੰਗਲ ਵਿਖੇ ਉਸਾਰੀ ਅਧੀਨ ਰੇਲਵੇ ਓਵਰ ਬ੍ਰਿਜ 88-ਸੀ ਅਤੇ 92-ਸੀ ਦੇ ਚੱਲ ਰਹੇ ਕੰਮ ਦਾ ਜਾਇਜਾ ਲੈਣ ਲਈ ਐਸ.ਡੀ.ਐਮ ਨੰਗਲ ਕਿਰਨ ਸ਼ਰਮਾ ਪੀ.ਸੀ.ਐਸ ਅੱਜ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨਾਲ ਪਹੁੰਚੇ,ਉਨ੍ਹਾਂ ਨੇ ਐਨ.ਐਫ.ਐਲ. ਦੇ ਏਰੀਏ ਵਿਚੋ ਡਾਈਵਰਟ ਰੂਟ ਦੀਆਂ ਸੜਕਾਂ ਤੇ ਪਏ ਟੋਏ ਤੁਰੰਤ ਭਰਨ ਦੇ ਨਿਰਦੇਸ਼ ਦਿੱਤੇ,ਉਨ੍ਹਾਂ ਨੇ ਕਿਹਾ ਕਿ ਸੁਚਾਰੂ ਆਵਾਜਾਈ ਲਈ ਸੜਕਾਂ ਦੀ ਤੁਰੰਤ ਮੁਰੰਮਤ ਕੀਤੀ ਜਾਵੇ,ਉਨ੍ਹਾਂ ਨੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆ ਨੂੰ ਹਦਾਇਤ ਕੀਤੀ ਕਿ ਨੰਗਲ ਸ਼ਹਿਰ ਵਿੱਚ ਬਣਾਏ ਗਏ ਡਾਈਵਰਜਨ ਰੂਟਸ ਦੀ ਮੁਰੰਮਤ ਕਰਕੇ ਇਨ੍ਹਾਂ ਸੜਕਾਂ ਨੂੰ ਆਵਾਜਾਈ ਯੋਗ ਬਣਾਇਆ ਜਾਵੇ, ਇਸ ਬਾਰੇ ਹੋਰ ਨਿਰਦੇਸ਼ ਦਿੰਦੇ ਹੋਏ ਐਸ.ਡੀ.ਐਮ ਨੇ ਕਿਹਾ ਕਿ ਲੋਕਾਂ ਨੂੰ ਲੋੜੀਦੀਆ ਸਹੂਲਤਾ ਉਪਲੱਬਧ ਕਰਵਾਉਣਾ ਸਾਡੀ ਜਿੰਮੇਵਾਰੀ ਹੈ,ਉਨ੍ਹਾਂ ਕਿਹਾ ਕਿ ਨਿਰਮਾਣ ਕਾਰਜਾਂ ਵਿਚ ਤੇਜੀ ਲਿਆਦੀ ਜਾਵੇ।
