Flood In Pakistan: ਪਾਕਿਸਤਾਨ ‘ਚ ਹੜ੍ਹ ਕਾਰਨ 1000 ਤੋਂ ਵਧੇਰੇ ਲੋਕਾਂ ਦੀ ਮੌਤ,110 ਜ਼ਿਲ੍ਹੇ ਪ੍ਰਭਾਵਿਤ

0
248
Flood In Pakistan: ਪਾਕਿਸਤਾਨ 'ਚ ਹੜ੍ਹ ਕਾਰਨ 1000 ਤੋਂ ਵਧੇਰੇ ਲੋਕਾਂ ਦੀ ਮੌਤ,110 ਜ਼ਿਲ੍ਹੇ ਪ੍ਰਭਾਵਿਤ

SADA CHANNEL:-

SADA CHANNEL NEWS:- Flood In Pakistan: ਪਾਕਿਸਤਾਨ (Pakistan) ‘ਚ ਇਨ੍ਹੀਂ ਦਿਨੀਂ ਹੜ੍ਹਾਂ ਕਾਰਨ ਹਾਹਾਕਾਰ ਮਚੀ ਹੋਈ ਹੈ,ਪਾਕਿਸਤਾਨ (Pakistan) ਵਿੱਚ ਹੜ੍ਹ ਕਾਰਨ ਲੱਖਾਂ ਲੋਕ ਪ੍ਰਭਾਵਿਤ ਹੋਏ ਹਨ,ਸਥਿਤੀ ਇਹ ਹੈ ਕਿ ਦੇਸ਼ ਵਿੱਚ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੀ ਵੱਧ ਰਹੀ ਹੈ,ਜਾਣਕਾਰੀ ਮੁਤਾਬਕ ਪਾਕਿਸਤਾਨ ‘ਚ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ 1000 ਨੂੰ ਪਾਰ ਕਰ ਗਈ ਹੈ,ਇਸ ਤੋਂ ਇਲਾਵਾ  3 ਕਰੋੜ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ ਅਤੇ 10 ਲੱਖ ਤੋਂ ਵੱਧ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ।

ਮਿਲੀ ਜਾਣਤਾਰੀ ਮੁਤਾਬਿਕ 14 ਜੂਨ 2022 ਤੋਂ ਹੋ ਰਹੀ ਬਾਰਸ਼ ਕਾਰਨ ਕਈ ਜ਼ਿਲ੍ਹਿਆਂ ਵਿੱਚ ਹੜ੍ਹ ਆ ਗਏ ਸਨ,ਇਸ ਕਾਰਨ ਹੁਣ ਤੱਕ ਕਰੀਬ 1,033 ਲੋਕਾਂ ਦੀ ਮੌਤ ਹੋ ਚੁੱਕੀ ਹੈ,ਇਨ੍ਹਾਂ ਵਿੱਚ 207 ਔਰਤਾਂ ਅਤੇ 348 ਬੱਚੇ ਸ਼ਾਮਲ ਹਨ,ਹੁਣ ਤੱਕ 1500 ਤੋਂ ਵੱਧ ਲੋਕ ਜ਼ਖਮੀ ਹੋ ਚੁੱਕੇ ਹਨ,ਜੇਕਰ ਪਿਛਲੇ 24 ਘੰਟਿਆਂ ਦੀ ਗੱਲ ਕਰੀਏ ਤਾਂ 119 ਲੋਕਾਂ ਦੀ ਜਾਨ ਚਲੀ ਗਈ ਹੈ,ਜਦਕਿ 71 ਲੋਕ ਜ਼ਖਮੀ ਦੱਸੇ ਜਾ ਰਹੇ ਹਨ,24 ਘੰਟਿਆਂ ਦੇ ਇਸ ਅੰਕੜੇ ਵਿੱਚ ਸਭ ਤੋਂ ਵੱਧ ਮੌਤਾਂ ਸਿੰਧ ਸੂਬੇ ਵਿੱਚ ਹੋਈਆਂ ਹਨ।

ਦੇਸ਼ ਭਰ ਵਿੱਚ ਘੱਟੋ-ਘੱਟ 3,451.5 ਕਿਲੋਮੀਟਰ ਸੜਕਾਂ ਅਤੇ 149 ਪੁਲ ਤਬਾਹ ਹੋ ਗਏ ਹਨ,ਇਸ ਤੋਂ ਇਲਾਵਾ 6 ਡੈਮਾਂ ਦੇ ਟੁੱਟਣ ਦੀ ਵੀ ਸੂਚਨਾ ਹੈ,ਰਿਪੋਰਟ ਮੁਤਾਬਕ ਪਾਕਿਸਤਾਨ (Pakistan) ਦੇ ਕਰੀਬ 110 ਜ਼ਿਲ੍ਹੇ ਇਸ ਤਬਾਹੀ ਦੀ ਲਪੇਟ ਵਿੱਚ ਹਨ,ਇਨ੍ਹਾਂ ਵਿੱਚੋਂ 72 ਜ਼ਿਲ੍ਹਿਆਂ ਨੂੰ ਆਫ਼ਤ ਪ੍ਰਭਾਵਿਤ ਐਲਾਨਿਆ ਗਿਆ ਹੈ,ਸਭ ਤੋਂ ਗੰਭੀਰ ਸਥਿਤੀ Sindh, Karachi, Punjab, Khyber Pakhtunkhwa, Balochistan Provinces ਵਿੱਚ ਬਣੀ ਹੋਈ ਹੈ।

ਇੱਥੇ ਹੀ ਸਭ ਤੋਂ ਵੱਧ ਤਬਾਹੀ ਦੇਖਣ ਨੂੰ ਮਿਲ ਰਹੀ ਹੈ,ਜੇਕਰ ਸਿੰਧ (Sindh) ਦੀ ਗੱਲ ਕਰੀਏ ਤਾਂ 23 ਜ਼ਿਲ੍ਹੇ ਹੜ੍ਹ ਦੀ ਲਪੇਟ ‘ਚ ਹਨ ਅਤੇ ਲਗਭਗ 1.45 ਕਰੋੜ ਆਬਾਦੀ (Population) ਇਸ ਨਾਲ ਪ੍ਰਭਾਵਿਤ ਹੈ,ਬਲੋਚਿਸਤਾਨ (Balochistan) ਦੇ 34 ਜ਼ਿਲ੍ਹਿਆਂ ਵਿੱਚ ਹੜ੍ਹ ਨਾਲ 91 ਲੱਖ ਤੋਂ ਵੱਧ ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹਨ,ਪਾਕਿਸਤਾਨ (Pakistan) ਵਿੱਚ ਹੜ੍ਹ ਆਉਣ ਕਾਰਨ ਦੇਸ਼ ਨੂੰ ਅਰਬਾਂ ਰੁਪਏ ਦਾ ਨੁਕਸਾਨ ਹੋਇਆ ਹੈ।

LEAVE A REPLY

Please enter your comment!
Please enter your name here