ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ

0
452
ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ

SADA CHANNEL:-

ਨੰਗਲ,(SADA CHANNEL):- ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ 50 ਸਾਲਾ ਸਥਾਪਨਾ ਵਰ੍ਹੇ (1972-2022) ਦੀ ਸੰਪੂਰਨਤਾ ਦੇ ਸਬੰਧ ਵਿਚ ਸ਼ੁਕਰਾਨੇ ਵਜੋਂ ਅਤੇ ਅਗਲੇਰੇ ਸਮੇਂ ਲਈ ਜਥੇਬੰਦੀ ਦੀ ਚੜ੍ਹਦੀ ਕਲਾ ਲਈ ਅੱਜ ਮਿਤੀ 30 ਅਗਸਤ, 2022 ਨੂੰ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ।

ਇਸ ਸਬੰਧੀ ਜਾਣਕਾਰੀ ਦਿੰਦਿਆ ਸ੍ਰ. ਹਰਮੋਹਿੰਦਰ ਸਿੰਘ ਨੰਗਲ ਚੀਫ਼ ਸਕੱਤਰ ਹੋਰਾਂ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਖੇ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਵਿਖੇ ਸਵੇਰੇ 8:00 ਵਜੇ ਆਰੰਭ ਹੋਏ ਸ੍ਰੀ ਅਖੰਡ ਪਾਠ ਸਾਹਿਬ ਦੀ ਸਮਾਪਤੀ 1 ਸਤੰਬਰ, 2022 ਦਿਨ ਵੀਰਵਾਰ ਨੂੰ ਸਵੇਰੇ 6:30 ਵਜੇ ਕੀਤੀ ਜਾਵੇਗੀ। ਇਸ ਸਮੇਂ 8:00 ਵਜੇ ਤੱਕ ਹੋਣ ਵਾਲੇ ਸਮਾਗਮ ਦੌਰਾਨ ਕੀਰਤਨ ਅਤੇ ਸ਼ੁਕਰਾਨੇ ਦੀ ਅਰਦਾਸ ਉਪਰੰਤ ਸਿੰਘ ਸਾਹਿਬਾਨ ਜਥੇਬੰਦੀ ਦੀ ਸਮੁੱਚੀ ਲੀਡਰਸ਼ਿਪ ਅਤੇ ਕਾਰਜਕਰਤਾਵਾਂ ਨੂੰ ਸੰਦੇਸ਼ ਦੇਣਗੇ ਅਤੇ ਸ੍ਰ. ਜਤਿੰਦਰਪਾਲ ਸਿੰਘ ਚੇਅਰਮੈਨ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਧੰਨਵਾਦ ਦੇ ਸ਼ਬਦ ਕਹਿਣਗੇ।

ਉਨ੍ਹਾਂ ਹੋਰ ਦੱਸਿਆ ਕਿ ਅੱਜ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਮੌਕੇ ਸ੍ਰ. ਗੁਰਮੀਤ ਸਿੰਘ ਫਾਊਂਡਰ ਮੈਂਬਰ, ਭਾਈ ਬਲਜੀਤ ਸਿੰਘ ਵਾਈਸ ਚੇਅਰਮੈਨ, ਸ੍ਰ. ਗੁਰਚਰਨ ਸਿੰਘ ਚੀਫ਼ ਆਰਗੇਨਾਈਜ਼ਰ, ਸ੍ਰ. ਪਰਮਜੀਤ ਸਿੰਘ ਜ਼ੋਨਲ ਪ੍ਰਧਾਨ, ਸ੍ਰ. ਗੁਰਜੋਤ ਸਿੰਘ ਦਫ਼ਤਰ ਸਕੱਤਰ ਜ਼ੋਨਲ ਦਫ਼ਤਰ ਅੰਮ੍ਰਿਤਸਰ-ਤਰਨ ਤਾਰਨ ਜ਼ੋਨ ਅਤੇ ਹੋਰ ਹਾਜ਼ਰ ਸਨ।

LEAVE A REPLY

Please enter your comment!
Please enter your name here