ਹਰਿਆਵਲ ਲਹਿਰ ਤਹਿਤ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਨੇ ਲਗਾਏ ਬੂਟੇ ਆਪਣੇ ਜੀਵਨ ਵਿਚ ਵੱਧ ਤੋ ਵੱਧ ਬੂਟੇ ਲਗਾ ਕੇ ਉਨ੍ਹਾਂ ਦਾ ਰੱਖ ਰਖਾਓ ਕੀਤਾ ਜਾਵੇ-ਈਸ਼ਾਨ ਚੋਧਰੀ

0
18
ਹਰਿਆਵਲ ਲਹਿਰ ਤਹਿਤ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਨੇ ਲਗਾਏ ਬੂਟੇ ਆਪਣੇ ਜੀਵਨ ਵਿਚ ਵੱਧ ਤੋ ਵੱਧ ਬੂਟੇ ਲਗਾ ਕੇ ਉਨ੍ਹਾਂ ਦਾ ਰੱਖ ਰਖਾਓ ਕੀਤਾ ਜਾਵੇ-ਈਸ਼ਾਨ ਚੋਧਰੀ

SADA CHANNEL:-

ਸ੍ਰੀ ਅਨੰਦਪੁਰ ਸਾਹਿਬ 30 ਅਗਸਤ (SADA CHANNEL):- ਹਰਿਆਵਲ ਲਹਿਰ ਦਾ ਮਨੋਰਥ ਪਿੰਡਾਂ ਦੇ ਵਾਤਾਵਰਣ ਨੂੰ ਹਰਿਆ ਭਰਿਆ ਬਣਾਉਣਾ ਹੈ। ਇਸ ਲਹਿਰ ਵਿਚ ਹਰ ਨਾਗਰਿਕ ਨੂੰ ਆਪਣਾ ਸਹਿਯੋਗ ਦੇਣਾ ਚਾਹੀਦਾ ਹੈ, ਆਪਣੇ ਜੀਵਨ ਵਿਚ ਹਰ ਕਿਸੇ ਨੂੰ ਵੱਧ ਤੋ ਵੱਧ ਬੂਟੇ ਲਗਾਉਣੇ ਚਾਹੀਦੇ ਹਨ,ਇਹ ਪ੍ਰਗਟਾਵਾ ਈਸ਼ਾਨ ਚੋਧਰੀ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਸ੍ਰੀ ਅਨੰਦਪੁਰ ਸਾਹਿਬ ਨੇ ਸਹੋਟਾ ਵਿਚ ਪਰਿਆਸ ਕਲਾ ਮੰਚ ਵੱਲੋਂ ਬੂਟੇ ਲਗਾਉਣ ਦੀ ਮੁਹਿੰਮ ਤਹਿਤ ਪੋਦਾ ਲਗਾਉਣ ਮੌਕੇ ਕੀਤਾ। ਉਨ੍ਹਾਂ ਨੇ ਕਿਹਾ ਕਿ ਅੱਜ ਜਿਹੜੇ ਰੁੱਖਾਂ ਦੀ ਛਾਂ ਦਾ ਅਨੰਦ ਅਸੀ ਮਾਣ ਰਹੇ ਹਾਂ ਅਤੇ ਜਿਹੜੇ ਰੁੱਖ ਸਾਨੂੰ ਫਲ ਤੇ ਆਕਸੀਜਨ ਦੇ ਰਹੇ ਹਨ, ਉਹ ਸਾਡੇ ਬਜੁਰਗਾਂ ਅਤੇ ਵੱਡੀਆਂ ਨੇ ਲਗਾਏ ਸਨ।

ਉਨ੍ਹਾਂ ਕਿਹਾ ਕਿ ਇਸ ਲਈ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀ ਆਪਣੀ ਅਉਣ ਵਾਲੀ ਪੀੜੀ ਨੂੰ ਸਾਫ ਸੁਥਰੇ ਵਾਤਾਵਰਣ ਤੇ ਪਾਉਣ ਪਾਣੀ ਦੀ ਸੋਗਾਂਤ ਦਈਏ। ਉਨ੍ਹਾਂ ਕਿਹਾ ਕਿ ਲਗਾਤਾਰ ਹੋ ਰਹੀ ਰੁੱਖਾਂ ਦੀ ਕਟਾਈ ਨੇ ਵਾਤਾਵਰਣ ਦਾ ਸੰਤੁਲਨ ਵਿਗਾੜ ਦਿੱਤਾ ਹੈ, ਹੁਣ ਸਮਾਜ ਵਿਚ ਮੁੜ ਨਵੀ ਚੇਤਨਾ ਆਈ ਹੈ। ਹਰ ਕਿਸੇ ਨੂੰ ਵੱਧ ਤੋ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਉਨ੍ਹਾਂ ਨੇ ਕਿਹਾ ਕਿ ਜਿਹੜੀਆ ਸੰਸਥਾਵਾ ਇਹ ਉਪਰਾਲੇ ਕਰ ਰਹੀਆਂ ਹਨ, ਉਨ੍ਹਾਂ ਦੀ ਸਮਾਜ ਨੂੰ ਬਹੁਤ ਵੱਡੀ ਦੇਣ ਹੈ।


ਪੰਜਾਬ ਸਰਕਾਰ ਵੱਲੋਂ ਹਰਿਆਵਲ ਲਹਿਰ ਤਹਿਤ ਪੌਦੇ ਲਗਾਉਣ ਦੀ ਮੁਹਿੰਮ ਬਾਰੇ ਈਸ਼ਾਨ ਚੋਧਰੀ ਨੇ ਕਿਹਾ ਕਿ ਪਿੰਡਾਂ ਵਿਚ ਇਸ ਬਾਰੇ ਜਾਗਰੂਕਤਾ ਲਹਿਰ ਚਲਾਈ ਜਾਵੇਗੀ। ਸਾਝੀਆ ਥਾਵਾਂ ਉਤੇ ਵੱਧ ਤੋ ਵੱਧ ਬੂਟੇ ਲਗਾ ਕੇ ਉਨ੍ਹਾਂ ਨੂੰ ਰੁੱਖਾਂ ਦੇ ਰੂਪ ਵਿਚ ਪਾਲਣ ਲਈ ਪ੍ਰੇਰਿਤ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਦਿਨ ਪ੍ਰਤੀ ਦਿਨ ਗਦਲੇ ਹੋ ਰਹੇ ਵਾਤਾਵਰਣ ਦੀ ਸਾਂਭ ਸੰਭਾਲ ਰੁੱਖ ਲਗਾ ਕੇ ਹੀ ਹੋ ਸਕਦੀ ਹੈ। ਉਨ੍ਹਾਂ ਨੇ ਗ੍ਰਾਮ ਪੰਚਾਇਤਾ, ਪੰਚਾ, ਸਰਪੰਚਾ, ਪਿੰਡਾਂ ਵਿਚ ਕੰਮ ਕਰ ਰਹੇ ਸੰਗਠਨ ਅਤੇ ਸੰਸਥਾਵਾ ਨੂੰ ਅਪੀਲ ਕੀਤੀ ਕਿ ਉਹ ਨਿਰਧਾਰਤ ਟੀਚਾ ਮਿੱਥ ਕੇ ਬੂਟੇ ਲਗਾਉਣ। ਉਨ੍ਹਾਂ ਨੇ ਪਰਿਆਸ ਕਲਾ ਮੰਚ ਦੀ ਬੂਟੇ ਲਗਾਉਣ ਦੀ ਮੁਹਿੰਮ ਤਹਿਤ ਸਹੋਟਾ ਵਿਚ ਬੂਟੇ ਲਗਾਏ। ਇਸ ਮੋਕੇ ਨਿਰੰਜਣ ਸਿੰਘ ਰਾਣਾ, ਸਕੱਤਰ ਰਾਜ ਘਈ, ਅਮਿਤੋਜ ਸਿੰਘ ਡਾਇਰੈਕਟਰ ਮਾਈਟੀ ਖ਼ਾਲਸਾ ਇੰਟਰਨੈਸ਼ਨਲ ਪਬਲਿਕ ਸਕੂਲ,ਰਣਜੀਤ ਸਿੰਘ ਐਨਸੀਸੀ ਅਫ਼ਸਰ ਤੇ ਹੋਰ ਪਿੰਡ ਵਾਸੀ ਹਾਜਰ ਸਨ।

LEAVE A REPLY

Please enter your comment!
Please enter your name here