Sidhu MooseWala ਦੇ ਦੋ ਗਾਣੇ ‘Forget About It’ ਅਤੇ ‘Outlaw’ ਹੋਏ You Tube ਤੋਂ Delete

0
149
Sidhu MooseWala ਦੇ ਦੋ ਗਾਣੇ 'Forget About It' ਅਤੇ 'Outlaw' ਹੋਏ You Tube ਤੋਂ Delete

SADA CHANNEL:-

CHANDIGARH,(SADA CHANNEL):-  Sidhu MooseWala ਦੇ ਦੋ ਵੱਡੇ ਗਾਣੇ You Tube ਤੋਂ ਡਿਲੀਟ (Delete) ਕਰ ਦਿਤੇ ਗਏ ਹਨ,ਇਹ ਕਾਰਵਾਈ ਮਰਹੂਮ ਗਾਇਕ ਦੇ ਗੀਤ ਫੋਰਗੇਟ ਅਬਾਊਟ ਇਟ (Forget About It) ਅਤੇ ਆਊਟਲਾਅ (Outlaw) ‘ਤੇ ਹੋਈ ਹੈ,ਜਾਣਕਾਰੀ ਅਨੁਸਾਰ ਸਿੱਧੂ ਮੂਸੇਵਾਲਾ (Sidhu MooseWala) ਦੀ ਟੀਮ ਵਲੋਂ ਕਾਪੀ ਰਾਈਟ ਕਲੇਮ (Copyright Claims) ਪਾਇਆ ਗਿਆ ਸੀ,ਜਿਸ ਤੋਂ ਬਾਅਦ ਇਨ੍ਹਾਂ ਦੋਵਾਂ ਗਾਣਿਆਂ ਨੂੰ You Tube ਤੋਂ ਹਟਾ ਦਿਤਾ ਗਿਆ ਹੈ,ਦੱਸ ਦੇਈਏ ਕਿ ਸਿੱਧੂ ਮੂਸੇਵਾਲਾ (Sidhu MooseWala) ਦੇ ਇਹ ਦੋਵੇਂ ਗਾਣੇ ਜੱਟ ਲਾਈਫ਼ ਸਟੂਡੀਓ (Jatt Life Studio) ‘ਤੇ ਰਿਲੀਜ਼ ਹੋਏ ਸਨ।

ਜੱਟ ਲਾਈਫ਼ ਸਟੂਡੀਓ (Jatt Life Studio) ਦੇ ਮਾਲਕ ਜੋਤੀ ਪੰਧੇਰ ਹਨ ਜੋ ਕਿ ਸਿੱਧੂ ਮੂਸੇਵਾਲਾ ਕੇਸ ਵਿਚ ਵੀ ਨਾਮਜ਼ਦ ਹਨ,ਸਿੱਧੂ ਮੂਸੇਵਾਲਾ ਦੀ ਕੰਪਨੀ ਵਲੋਂ ਉਨ੍ਹਾਂ ‘ਤੇ ਕਾਪੀਰਾਈਟ ਕਲੇਮ ਕੀਤਾ ਗਿਆ ਹੈ ਜਿਸ ਤੋਂ ਬਾਅਦ ਦੋਵੇਂ ਗੀਤ ਯੂ ਟਿਊਬ ਤੋਂ ਹਟਾ ਦਿਤੇ ਗਏ ਹਨ,ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਵੀ ਕਿਹਾ ਸੀ ਕਿ ਸਿੱਧੂ ਮੂਸੇਵਾਲਾ (Sidhu MooseWala) ਦੇ ਸਾਰੇ ਗੀਤ ਉਨ੍ਹਾਂ ਦੇ ਪਰਿਵਾਰ ਦੀ ਮਨਜ਼ੂਰੀ ਤੋਂ ਬਾਅਦ ਹੀ ਰਿਲੀਜ਼ ਕੀਤੇ ਜਾ ਸਕਦੇ ਹਨ,ਉਨ੍ਹਾਂ ਨੇ ਸਾਰਿਆਂ ਨੂੰ ਅਪੀਲ ਕੀਤੀ ਸੀ ਕਿ ਸਿੱਧੂ ਮੂਸੇਵਾਲਾ (Sidhu MooseWala) ਨਾਲ ਸਬੰਧਿਤ ਕੋਈ ਵੀ ਸਮੱਗਰੀ ਪੁਬਲਿਸ਼ ਜਾਂ ਰਿਲੀਜ਼ ਨਾ ਕੀਤੀ ਜਾਵੇ।

LEAVE A REPLY

Please enter your comment!
Please enter your name here