ਅਧਿਆਪਕ ਰਾਜ ਪੁਰਸਕਾਰ ਵੰਡ ਸਮਾਰੋਹ ਦੀਆ ਤਿਆਰੀਆਂ ਦਾ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਲਿਆ ਜਾਇਜਾ ਅਧਿਆਪਕਾ ਦੀ ਸਮਾਜ ਨੂੰ ਵਡਮੁੱਲੀ ਦੇਣ-ਹਰਜੋਤ ਬੈਂਸ

0
186
ਅਧਿਆਪਕ ਰਾਜ ਪੁਰਸਕਾਰ ਵੰਡ ਸਮਾਰੋਹ ਦੀਆ ਤਿਆਰੀਆਂ ਦਾ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਲਿਆ ਜਾਇਜਾ ਅਧਿਆਪਕਾ ਦੀ ਸਮਾਜ ਨੂੰ ਵਡਮੁੱਲੀ ਦੇਣ-ਹਰਜੋਤ ਬੈਂਸ

SADA CHANNEL:-

ਅਧਿਆਪਕ ਰਾਜ ਪੁਰਸਕਾਰ ਵੰਡ ਸਮਾਰੋਹ ਦੀਆ ਤਿਆਰੀਆਂ ਦਾ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਲਿਆ ਜਾਇਜਾ
ਅਧਿਆਪਕਾ ਦੀ ਸਮਾਜ ਨੂੰ ਵਡਮੁੱਲੀ ਦੇਣ-ਹਰਜੋਤ ਬੈਂਸ
ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਰਾਸਤ ਏ ਖਾਲਸਾ ਦੇ ਆਡੀਟਾਰੀਅਮ ਵਿਚ ਹੋਵੇਗਾ ਸਮਾਰੋਹ


ਸ੍ਰੀ ਅਨੰਦਪੁਰ ਸਾਹਬਿ 3 ਸਤੰਬਰ (SADA CHANNEL):- ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਜਲ ਸਰੋਤ, ਖਾਣਾਂ ਅਤੇ ਭੂ-ਵਿਗਿਆਨ, ਜੇਲਾਂ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਨੇ ਬੀਤੀ ਸ਼ਾਮ ਵਿਰਾਸਤ ਏ ਖਾਲਸਾ ਸ੍ਰੀ ਅਨੰਦਪੁਰ ਸਾਹਿਬ ਦੇ ਵਿਚ ਹੋਣ ਵਾਲੇ ਅਧਿਆਪਕ ਰਾਜ ਪੁਰਸਕਾਰ ਵੰਡ ਸਮਾਰੋਹ ਦੀਆ ਚੱਲ ਰਹੀਆਂ ਤਿਆਰੀਆਂ ਦਾ ਜਾਇਜਾ ਲਿਆ। ਇਸ ਸਮਾਰੋਹ 5 ਸਤੰਬਰ ਸੋਮਵਾਰ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਚ ਵਿਰਾਸਤ ਏ ਖਾਲਸਾ ਦੇ ਆਡੀਟਾਰੀਅਮ ਵਿਚ ਹੋਵੇਗਾ। ਜਿਸ ਵਿਚ ਪੰਜਾਬ ਦੇ ਮੁੱਖ ਮੰਤਰੀ ਸ.ਭਗਵੰਤ ਮਾਨ ਦੇ ਪਹੁੰਚਣ ਦੀ ਸੰਭਾਵਨਾ ਹੈ।


ਇਸ ਮੌਕੇ ਕੈਬਨਿਟ ਮੰਤਰੀ ਨੇ ਸਮੁੱਚੇ ਪ੍ਰਬੰਧਾਂ ਦੀ ਸਮੀਖਿਆ ਕੀਤੀ, ਉਨ੍ਹਾਂ ਦੇ ਨਾਲ ਡਿਪਟੀ ਕਮਿਸ਼ਨਰ ਡਾ.ਪ੍ਰੀਤੀ ਯਾਦਵ ਆਈ.ਏ.ਐਸ, ਐਸ.ਡੀ.ਐਮ ਮਨੀਸ਼ਾ ਰਾਣਾ ਆਈ.ਏ.ਐਸ ਅਤੇ ਹੋਰ ਵੱਖ ਵੱਖ ਵਿਭਾਗਾ ਦੇ ਅਧਿਕਾਰੀ ਵੀ ਮੋਜੂਦ ਸਨ। ਕੈਬਨਿਟ ਮੰਤਰੀ ਨੇ ਕਿਹਾ ਕਿ ਅਧਿਆਪਕਾ ਦਾ ਸਾਡੇ ਸਮਾਜ ਵਿਚ ਬਹੁਤ ਹੀ ਸਤਿਕਾਰ ਹੈ, ਵਿਲੱਖਣ ਪ੍ਰਾਪਤੀਆਂ ਵਾਲੇ ਅਧਿਆਪਕਾਂ ਦਾ ਸਨਮਾਨ ਕਰਨਾ ਸਾਡਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਹਰ ਸਾਲ ਇਸ ਸਮਾਰੋਹ ਦਾ ਆਯੋਜਨ ਕਰਨ ਦਾ ਮਨੋਰਥ ਹੈ ਕਿ ਸਟੇਟ ਅਵਾਰਡ ਪ੍ਰਾਪਤ ਕਰਨ ਵਾਲੇ ਅਧਿਆਪਕ ਹੋਰ ਅਧਿਆਪਕਾ ਲਈ ਰਾਹ ਦਸੇਰਾ ਬਣਨ।

ਉਨ੍ਹਾਂ ਨੈ ਕਿਹਾ ਕਿ ਹਰ ਅਧਿਆਪਕ ਦਾ ਅਸੀ ਬਰਾਬਰ ਸਨਮਾਨ ਕਰਦੇ ਹਾਂ, ਅੱਜ ਦੇ ਸਮੇ ਵਿਚ ਸੰਸਾਰ ਭਰ ਵਿਚ ਚੱਲ ਰਹੇ ਮੁਕਾਬਲੇਬਾਜੀ ਦੇ ਦੌਰ ਵਿਚ ਸਾਡੇ ਵਿਦਿਆਰਥੀਆ ਨੂੰ ਯੋਗ ਬਣਾਉਣ ਵਿਚ ਅਧਿਆਪਕਾ ਦੀ ਸਭ ਤੋ ਵੱਡੀ ਭੂਮਿਕਾ ਹੈ। ਉਨ੍ਹਾਂ ਕਿਹਾ ਕਿ ਸਮਾਰੋਹ ਵਿਚ ਆਉਣ ਵਾਲੇ ਅਧਿਆਪਕਾ ਦਾ ਪੂਰਾ ਮਾਨ ਸਨਮਾਨ ਕੀਤਾ ਜਾਵੇ ਅਤੇ ਸਮਾਰੋਹ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਜਾਵੇ। ਉਨ੍ਹਾਂ ਨੇ ਕਿਹਾ ਕਿ ਸਿੱਖਿਆ ਹੀ ਸਫਲਤਾ ਦਾ ਸਭ ਤੋ ਸਰਲ ਮਾਧਿਅਮ ਹੈ।

ਉਨ੍ਹਾਂ ਨੇ ਕਿਹਾ ਕਿ ਵਿੱਦਿਆ ਇੱਕ ਅਜਿਹਾ ਅਨਮੋਲ ਗਹਿਣਾ ਹੈ ਜਿਸ ਨੂੰ ਚੋਰੀ ਨਹੀ ਕੀਤਾ ਜਾ ਸਕਦਾ, ਇਹ ਇਨਸਾਨ ਦੇ ਹਮੇਸ਼ਾ ਕੰਮ ਆਉਦੀ ਹੈ। ਵਿੱਦਿਆ ਦਾ ਚਾਨਣ ਸਮਾਜ ਦੇ ਹਨੇਰੇ ਨੂੰ ਦੂਰ ਕਰਦਾ ਹੈ, ਉਨ੍ਹਾਂ ਨੇ ਸਮੁੱਚੇ ਪ੍ਰਬੰਧਾਂ ਦਾ ਜਾਇਜਾ ਲਿਆ ਅਤੇ ਜਰੂਰੀ ਦਿਸ਼ਾ ਨਿਰਦੇ਼ਸ ਜਾਰੀ ਕੀਤੇ।ਸਿੱਖਿਆ ਮੰਤਰੀ ਨੇ ਕਿਹਾ ਕਿ ਸਿੱਖਿਆ ਦੇ ਖੇਤਰ ਵਿਚ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਜਿਕਰਯੋਗ ਸੁਧਾਰ ਕਰਨ ਜਾ ਰਹੇ ਹਾਂ। ਸਕੂਲ ਆਫ ਐਮੀਨੈਂਸ ਕਾਨਵੈਟ ਅਤੇ ਮਾਡਲ ਸਕੂਲਾ ਤੋ ਵਧੀਆ ਸਿੱਖਿਆ ਪ੍ਰਦਾਨ ਕਰਨਗੇ।

ਉਨ੍ਹਾਂ ਨੇ ਕਿਹਾ ਕਿ ਮਾਪਿਆ ਤੇ ਅਧਿਆਪਕਾ ਵਿਚ ਹੋਰ ਬਿਹਤਰ ਨੇੜਤਾ ਲਿਆਉਣ ਲਈ ਮਾਪੇ ਅਧਿਆਪਕ ਮਿਲਣੀ ਨੂੰ ਹੋਰ ਚੰਗੇ ਢੰਗ ਨਾਲ ਸੁਰੂ ਕੀਤਾ ਜਾ ਰਿਹਾ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਡਾ.ਪ੍ਰੀਤੀ ਯਾਦਵ ਆਈ.ਏ.ਐਸ, ਐਸ.ਡੀ.ਐਮ ਮਨੀਸ਼ਾ ਰਾਣਾ, ਜਿਲ੍ਹਾ ਸਿਖਿਆ ਅਫਸਰ ਜਰਨੈਲ ਸਿੰਘ, ਉਪ ਜਿਲ੍ਹਾ ਸਿੱਖਿਆ ਅਫਸਰ ਸੁਰਿੰਦਰਪਾਲ ਸਿੰਘ, ਦੀਪਕ ਸੋਨੀ ਭਨੂਪਲੀ, ਜਸਪ੍ਰੀਤ ਜੇ.ਪੀ ਅਤੇ ਵੱਖ ਵੱਖ ਸਕੂਲਾ ਦੇ ਮੁਖੀ ਹਾਜ਼ਰ ਸਨ।

LEAVE A REPLY

Please enter your comment!
Please enter your name here