ਸੁਰੇਸ਼ ਰੈਨਾ ਨੇ ਕ੍ਰਿਕਟ ਦੇ ਸਾਰੇ ਫਾਰਮੇਟਸ ਤੋਂ ਸੰਨਿਆਸ ਲੈ ਲਿਆ ਹੈ

0
11
ਸੁਰੇਸ਼ ਰੈਨਾ ਨੇ ਕ੍ਰਿਕਟ ਦੇ ਸਾਰੇ ਫਾਰਮੇਟਸ ਤੋਂ ਸੰਨਿਆਸ ਲੈ ਲਿਆ ਹੈ

SADA CHANNEL:-

NEW MUMBAI,(SADA CHANNEL):-  ਸੁਰੇਸ਼ ਰੈਨਾ (Suresh Raina) ਨੇ ਕ੍ਰਿਕਟ ਦੇ ਸਾਰੇ ਫਾਰਮੇਟਸ ਤੋਂ ਸੰਨਿਆਸ ਲੈ ਲਿਆ ਹੈ,ਸੁਰੇਸ਼ ਰੈਨਾ ਨੇ ਮੰਗਲਵਾਰ ਨੂੰ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ,ਸੁਰੇਸ਼ ਰੈਨਾ ਨੇ 15 ਅਗਸਤ 2020 ਨੂੰ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ,ਇਸੇ ਦਿਨ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ (Former Indian Captain Mahendra Singh Dhoni) ਨੇ ਵੀ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ।

ਸੁਰੇਸ਼ ਰੈਨਾ ਘਰੇਲੂ ਕ੍ਰਿਕਟ ਅਤੇ ਆਈਪੀਐਲ (IPL) ਵਿਚ ਵੀ ਨਹੀਂ ਖੇਡਣਗੇ,ਸੁਰੇਸ਼ ਰੈਨਾ (Suresh Raina) ਨੇ ਮੰਗਲਵਾਰ ਨੂੰ ਟਵੀਟ ਕਰ ਕੇ ਕਿਹਾ-ਦੇਸ਼ ਅਤੇ ਮੇਰੇ ਸੂਬੇ ਉੱਤਰ ਪ੍ਰਦੇਸ਼ ਲਈ ਖੇਡਣਾ ਮੇਰੇ ਲਈ ਸਨਮਾਨ ਦੀ ਗੱਲ ਹੈ,ਟਵੀਟ ਵਿਚ ਉਨ੍ਹਾਂ ਨੇ ਬੀਸੀਸੀਆਈ, ਯੂਪੀ ਕ੍ਰਿਕਟ ਐਸੋਸੀਏਸ਼ਨ, (BCCI, UP Cricket Association,) ਆਪਣੀ ਆਈਪੀਐਲ ਫਰੈਂਚਾਈਜ਼ੀ ਚੇਨਈ ਸੁਪਰ ਕਿੰਗਜ਼ (IPL Franchise Chennai Super Kings) ਦਾ ਧੰਨਵਾਦ ਵੀ ਕੀਤਾ ਹੈ। 

ਅੰਤਰਰਾਸ਼ਟਰੀ ਕ੍ਰਿਕਟ (International Cricket) ਵਿਚ ਸੰਨਿਆਸ ਲੈਣ ਤੋਂ ਬਾਅਦ,ਸੁਰੇਸ਼ ਰੈਨਾ (Suresh Raina) ਆਈਪੀਐਲ (IPL) ਅਤੇ ਵਿਦੇਸ਼ੀ ਲੀਗਾਂ ਵਿਚ ਖੇਡ ਰਿਹਾ ਸੀ,ਪਰ 2022 ਦੇ ਆਈਪੀਐਲ (IPL) ਵਿੱਚ, ਉਸ ਨੂੰ ਚੇਨਈ ਸਮੇਤ ਕਿਸੇ ਵੀ ਫਰੈਂਚਾਈਜ਼ੀ (Franchise) ਨੇ ਨਹੀਂ ਲਿਆ ਸੀ,ਹਾਲਾਂਕਿ, ਮੰਨਿਆ ਜਾ ਰਿਹਾ ਸੀ ਕਿ ਰੈਨਾ 2022 ਦੇ ਆਈਪੀਐਲ (IPL)  ਵਿਚ ਵਾਪਸੀ ਕਰ ਸਕਦੇ ਹਨ,ਪਰ ਅਜਿਹਾ ਨਹੀਂ ਹੋਇਆ,ਸੁਰੇਸ਼ ਰੈਨਾ (Suresh Raina) ਨੇ 2021 ਦਾ ਸੀਜ਼ਨ ਅੱਧ ਵਿਚਾਲੇ ਛੱਡ ਦਿੱਤਾ,ਇਸੇ ਸੀਜ਼ਨ ਵਿਚ ਉਹਨਾਂ ਨੇ ਅਪਣਾ ਆਖਰੀ ਆਈਪੀਐੱਲ (IPL) ਖੇਡਿਆ ਸੀ। 

LEAVE A REPLY

Please enter your comment!
Please enter your name here