
New Delhi, 9 September 2022, (SADA CHANNEL):- ਪੌਪ ਸਿੰਗਰ ਯੋ ਯੋ ਹਨੀ ਸਿੰਘ (Pop Singer Yo Yo Honey Singh) ਦੀ ਪਤਨੀ ਸ਼ਾਲਿਨੀ ਤਲਵਾਰ (Shalini Talwar) ਨੇ ਪਿਛਲੇ ਸਾਲ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ‘ਚ ਤਲਾਕ ਲਈ ਦਾਇਰ ਕੀਤੀ ਸੀ ਅਤੇ ਗਾਇਕ ‘ਤੇ ਘਰੇਲੂ ਹਿੰਸਾ ਅਤੇ ਹੋਰ ਔਰਤਾਂ ਨਾਲ ਸਰੀਰਕ ਸਬੰਧਾਂ ਸਮੇਤ ਕਈ ਗੰਭੀਰ ਦੋਸ਼ ਲਗਾਏ ਸਨ,ਖਬਰਾਂ ਦੀ ਮੰਨੀਏ ਤਾਂ ਸ਼ਾਲਿਨੀ ਤਲਵਾਰ (Shalini Talwar) ਨੇ ਪੌਪ ਸਿੰਗਰ ਯੋ ਯੋ ਹਨੀ ਸਿੰਘ (Pop singer Yo Yo Honey Singh) ਤੋਂ ਤਲਾਕ ਲਈ 10 ਕਰੋੜ ਰੁਪਏ ਦੀ ਭੱਤਾ ਮੰਗਿਆ ਸੀ,ਪਰ ਹੁਣ ਦੋਵਾਂ ਵਿਚਾਲੇ 1 ਕਰੋੜ ਰੁਪਏ ‘ਤੇ ਸਮਝੌਤਾ ਹੋ ਗਿਆ ਹੈ,ਪੌਪ ਸਿੰਗਰ ਯੋ ਯੋ ਹਨੀ ਸਿੰਘ (Pop singer Yo Yo Honey Singh) ਅਤੇ ਸ਼ਾਲਿਨੀ ਤਲਵਾਰ (Shalini Talwar) ਦਾ ਹੁਣ ਅਧਿਕਾਰਤ ਤੌਰ ‘ਤੇ ਤਲਾਕ ਹੋ ਗਿਆ ਹੈ,ਪੌਪ ਸਿੰਗਰ ਯੋ ਯੋ ਹਨੀ ਸਿੰਘ (Pop singer Yo Yo Honey Singh) ਨੇ ਵੀਰਵਾਰ ਨੂੰ ਦਿੱਲੀ (Delhi) ਦੀ ਸਾਕੇਤ ਜ਼ਿਲ੍ਹਾ ਅਦਾਲਤ ਦੀ ਫ਼ੈਮਲੀ ਅਦਾਲਤ ਵਿੱਚ ਇੱਕ ਸੀਲਬੰਦ ਲਿਫ਼ਾਫ਼ੇ ਵਿੱਚ ਸ਼ਾਲਿਨੀ ਤਲਵਾਰ (Shalini Talwar) ਨੂੰ ਗੁਜਾਰੇ ਭੱਤੇ ਵਜੋਂ 1 ਕਰੋੜ ਰੁਪਏ ਦਾ ਚੈੱਕ ਸੌਂਪਿਆ ਹੈ।
