ਗ੍ਰੰਥੀ ਕਤਲ ਕੇਸ,ਦਿਓਰ ਨਾਲ ਹੀ ਸਨ ਪਤਨੀ ਦੇ ਨਾਜਾਇਜ਼ ਸਬੰਧ,ਦੋਵੇਂ ਲਏ ਗਏ Police Remand ‘ਤੇ

0
303
ਗ੍ਰੰਥੀ ਕਤਲ ਕੇਸ,ਦਿਓਰ ਨਾਲ ਹੀ ਸਨ ਪਤਨੀ ਦੇ ਨਾਜਾਇਜ਼ ਸਬੰਧ,ਦੋਵੇਂ ਲਏ ਗਏ Police Remand ‘ਤੇ

SADA CHANNEL:-

Jagraon,(SADA CHANNEL):-  ਜਗਰਾਓਂ (Jagraon) ਦੀ ਥਾਣਾ ਹਠੂਰ (Police Station Hathur) ਅਧੀਨ ਆਉਂਦੇ ਪਿੰਡ ਝੋਰੜਾਂ (Village Jhordar) ਵਿਖੇ ਬੀਤੀ 7 ਸਤੰਬਰ ਨੂੰ ਇਕ ਗ੍ਰੰਥੀ ਇੰਦਰਜੀਤ ਸਿੰਘ (Granthi Inderjit Singh) ਦੀ ਭੇਦਭਰੇ ਹਾਲਾਤ ਵਿਚ ਮੌਤ ਹੋ ਜਾਣ ਤੋਂ ਬਾਅਦ ਪੁਲਿਸ ਜਾਂਚ ਦੇ ਚਲਦੇ ਅੱਜ ਪੁਲਿਸ ਨੇ ਉਸ ਗ੍ਰੰਥੀ ਇੰਦਰਜੀਤ ਸਿੰਘ ਦੇ ਕਤਲ ਕਰਨ ਦੇ ਇਲਜਾਮ ਵਿਚ ਉਸਦੀ ਪਤਨੀ ਤੇ ਗ੍ਰੰਥੀ ਇੰਦਰਜੀਤ ਸਿੰਘ (Granthi Inderjit Singh) ਦੇ ਮਾਮੇ ਦੇ ਮੁੰਡੇ ਨੂੰ ਕਾਬੂ ਕਰ ਲਿਆ ਹੈ,ਹੁਣ ਉਨ੍ਹਾਂ ਨੂੰ ਕੋਰਟ ਵਿੱਚ ਪੇਸ਼ ਕਰਕੇ ਇਨ੍ਹਾਂ ਨੂੰ 3 ਦਿਨਾਂ ਦੇ ਰਿਮਾਂਡ ‘ਤੇ ਲਿਆ ਗਿਆ ਹੈ ਤਾਂ ਜੋਂ ਅਗਲੀ ਪੁਛਗਿੱਛ ਚੰਗੀ ਤਰ੍ਹਾਂ ਕੀਤੀ ਜਾ ਸਕੇ।

ਪਿੰਡ ਝੋਰੜਾਂ (Village Jhordar) ਵਿਖੇ ਮ੍ਰਿਤਕ ਗ੍ਰੰਥੀ ਇੰਦਰਜੀਤ ਸਿੰਘ (Granthi Inderjit Singh) ਦੇ ਘਰ ਲੋਕਾਂ ਦਾ ਅਫ਼ਸੋਸ ਲਈ ਆਣਾ-ਜਾਣਾ ਲੱਗਿਆ ਹੋਇਆ ਹੈ,ਪਰ ਹਰ ਕੋਈ ਹੈਰਾਨ ਹੈ ਕਿ ਕਿਵੇਂ ਇਕ ਪਤਨੀ ਦੀ ਆਪਣੇ ਪਤੀ ਨੂੰ ਉਸਦੇ ਹੀ ਘਰ ਵਿਚ ਮਾਰਨ ਦੀ ਹਿੰਮਤ ਪੈ ਗਈ ਤੇ ਇਸ ਘਿਣੌਨੀ ਹਰਕਤ ਵਿੱਚ ਉਸਨੇ ਆਪਣੇ ਪ੍ਰੇਮੀ ਹਰਦੀਪ ਸਿੰਘ,ਜੋ ਮ੍ਰਿਤਕ ਗ੍ਰੰਥੀ ਇੰਦਰਜੀਤ ਸਿੰਘ (Granthi Inderjit Singh) ਦੇ ਮਾਮੇ ਦਾ ਹੀ ਮੁੰਡਾ ਹੈ,ਉਸਦੀ ਮਦਦ ਨਾਲ ਆਪਣੇ ਪਤੀ ਦਾ ਗਲਾ ਦਬਾ ਕੇ ਕਤਲ ਕਰ ਦਿੱਤਾ,ਤਾਂ ਜੋਂ ਓਹ ਆਪਣੇ ਪ੍ਰੇਮੀ ਹਰਦੀਪ ਸਿੰਘ ਨਾਲ ਖੁਸ਼ ਰਹਿ ਸਕੇ।

Granthi murder case ਮ੍ਰਿਤਕ ਗ੍ਰੰਥੀ ਇੰਦਰਜੀਤ ਸਿੰਘ

ਇਸ ਬਾਰੇ ਪੂਰੀ ਗੱਲਬਾਤ ਕਰਦਿਆਂ ਥਾਣਾ ਹਠੂਰ ਦੇ SHO ਹਰਦੀਪ ਸਿੰਘ ਨੇ ਕਿਹਾਕਿ ਬੀਤੀ 7 ਸਿਤੰਬਰ ਨੂੰ ਇਸ ਗ੍ਰੰਥੀ ਇੰਦਰਜੀਤ ਸਿੰਘ (Granthi Inderjit Singh) ਦੀ ਭੇਦਭਰੀ ਹਾਲਾਤ ਵਿਚ ਮੌਤ ਕਾਰਣ 174 ਦੀ ਕਾਰਵਾਈ ਕਰ ਦਿੱਤੀ ਗਈ ਸੀ,ਪਰ ਮ੍ਰਿਤਕ ਦੀ ਮਾਤਾ ਦੇ ਬਿਆਨਾਂ ਵਿਚ ਜਦੋਂ ਇਹ ਗੱਲ ਸਾਹਮਣੇ ਆਈ ਕਿ 6 ਸਿਤੰਬਰ ਦੀ ਰਾਤ ਨੂੰ ਉਨਾਂ ਦੇ ਘਰ ਵਿਚ ਲੱਗੇ CCTV ਕੈਮਰੇ (Cameras) ਰਾਤ 11 ਵਜੇ ਤੋਂ ਰਾਤ ਢਾਈ ਵਜੇ ਤਕ ਬੰਦ ਰਹੇ ਤੇ ਉਸ ਸਮੇਂ ਦੌਰਾਨ ਹੀ ਉਸਦੇ ਪੁੱਤਰ ਦੀ ਮੌਤ ਹੋਈ।

ਜਿਸਦੇ ਚਲਦਿਆਂ ਪੁਲਿਸ (Police) ਨੇ ਸਖਤੀ ਨਾਲ ਜਦੋਂ ਮ੍ਰਿਤਕ ਦੀ ਪਤਨੀ ਕਿਰਨਦੀਪ ਕੌਰ ਕੋਲੋਂ ਪੁਛਗਿੱਛ ਕੀਤੀ ਤਾਂ ਉਸ ਨੇ ਮੰਨਿਆ ਕਿ ਉਸ ਨੇ ਰਿਸ਼ਤੇਦਾਰੀ ਵਿਚ ਆਪਣੇ ਹੀ ਦਿਓਰ ਨਾਲ ਮਿਲਕੇ ਆਪਣੇ ਪਤੀ ਨੂੰ ਕਤਲ ਕੀਤਾ ਹੈ,ਕਿਉਂਕਿ ਉਸਦੇ ਆਪਣੇ ਦਿਓਰ ਨਾਲ ਨਾਜਾਇਜ਼ ਸੰਬੰਧ ਸਨ।

LEAVE A REPLY

Please enter your comment!
Please enter your name here