

New Delhi, 10 September 2022, (Sada Channel):- ਤਖਤ ਸ਼੍ਰੀ ਪਟਨਾ ਸਾਹਿਬ ਮੈਨੇਜਮੈਂਟ ਬੋਰਡ (Takht Sri Patna Sahib Management Board) ਦੇ ਪ੍ਧਾਨ ਜਥੇਦਾਰ ਅਵਤਾਰ ਸਿੰਘ ਹਿੱਤ (Jathedar Avtar Singh Hit) ਦਾ ਦੇਹਾਂਤ ਹੋ ਗਿਆ ਹੈ,ਉਨ੍ਹਾਂ ਨੇ ਲੰਬਾ ਸਮਾਂ ਸਿੱਖ ਪੰਥ ਦੀ ਸੇਵਾ ਕੀਤੀ ਅਤੇ ਦਿੱਲੀ (Delhi) ਦੀ ਸਿੱਖ ਸਿਆਸਤ ਵਿਚ ਸਰਗਰਮ ਰਹੇ,ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (Delhi Sikh Gurdwara Management Committee) ਦੇ ਸਾਬਕਾ ਪ੍ਧਾਨ ਅਤੇ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੀ ਕੋਰ ਕਮੇਟੀ ਦੇ ਮੈਂਬਰ ਵੀ ਸਨ।
