ਭਾਜਪਾ ਨੇ ਪੰਜਾਬ ‘ਚ ‘ਆਪ’ ਦੇ 10 ਦੇ ਕਰੀਬ ਵਿਧਾਇਕਾਂ ਤੱਕ ਕੀਤੀ ਪਹੁੰਚ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ

0
319
ਭਾਜਪਾ ਨੇ ਪੰਜਾਬ ‘ਚ ‘ਆਪ’ ਦੇ 10 ਦੇ ਕਰੀਬ ਵਿਧਾਇਕਾਂ ਤੱਕ ਕੀਤੀ ਪਹੁੰਚ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ

SADA CHANNEL:-

NEW DELHI,(SADA CHANNEL):- ਗੋਆ (GOA) ‘ਚ ਕਾਂਗਰਸ ਵਿਧਾਇਕਾਂ ਦੇ ਭਾਜਪਾ ‘ਚ ਸ਼ਾਮਲ ਹੋਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਬਿਆਨ ਸਾਹਮਣੇ ਆਇਆ ਹੈ,ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਜਪਾ ਉਤੇ ਦੋਸ਼ ਲਗਾਇਆ ਹੈ ਕਿ ਈਡੀ,ਸੀਬੀਆਈ (ED, CBI) ਦਾ ਡਰ ਦਿਖਾ ਕੇ ਵਿਧਾਇਕਾਂ ਨੂੰ ਖਰੀਦ ਰਹੀ ਹੈ,ਉਨ੍ਹਾਂ ਨੇ ਕਿਹਾ ਕਿ ਅਸੀਂ ਕਹਿੰਦੇ ਰਹੇ ਹਾਂ ਕਿ ਇਹ ਲੋਕ ‘ਅਪਰੇਸ਼ਨ ਲੋਟਸ’ (“Operation Lotus”) ਚਲਾ ਰਹੇ ਹਨ,ਇਹ ਹਜ਼ਾਰਾਂ ਕਰੋੜ ਕਿੱਥੋਂ ਆ ਰਹੇ ਹਨ? ਜ਼ਾਹਿਰ ਹੈ ਕਿ ਸਰਕਾਰੀ ਪੈਸਾ ਹੈ, ਇਸ ਲਈ ਮਹਿੰਗਾਈ ਵਧ ਰਹੀ ਹੈ,ਅਰਵਿੰਦ ਕੇਜਰੀਵਾਲ (Arvind Kejriwal) ਨੇ ਕਿਹਾ ਕਿ ਪੰਜਾਬ, ਦਿੱਲੀ ‘ਚ ਸਾਡੇ ਵਿਧਾਇਕਾਂ ਨੂੰ ਵੀ ਖਰੀਦਣ ਦੀ ਕੋਸ਼ਿਸ਼ ਕੀਤੀ ਗਈ,ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Delhi Chief Minister Arvind Kejriwal) ਦਾ ਦਾਅਵਾ ਹੈ ਕਿ ‘ਭਾਜਪਾ ਨੇ ਪੰਜਾਬ ‘ਚ ‘ਆਪ’ ਦੇ 10 ਦੇ ਕਰੀਬ ਵਿਧਾਇਕਾਂ ਤੱਕ ਪਹੁੰਚ ਕੀਤੀ ਹੈ,ਦੂਜੇ ਰਾਜਾਂ ਵਿੱਚ ਵੀ ਅਜਿਹਾ ਹੀ ਕੀਤਾ ਗਿਆ ਸੀ,ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Delhi Chief Minister Arvind Kejriwal) ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਦਿੱਲੀ ਵਿੱਚ ਇੱਕ ਚਮਤਕਾਰ ਹੋ ਗਿਆ ਹੈ,ਦਿੱਲੀ (Delhi) ਦੇ ਲੋਕਾਂ ਨੇ ਇਮਾਨਦਾਰ ਸਰਕਾਰ ਬਣਾਈ ਹੈ,ਪਹਿਲਾਂ ਦਿੱਲੀ (Delhi) ਵਿੱਚ ਬਿਜਲੀ ਬਹੁਤ ਜਾਂਦੀ ਸੀ, ਹੁਣ 24 ਘੰਟੇ ਆਉਂਦੀ ਹੈ,ਭ੍ਰਿਸ਼ਟਾਚਾਰ ਨੂੰ ਖਤਮ ਕਰਕੇ ਪੈਸਾ ਬਚਾਇਆ ਅਤੇ ਦਿੱਲੀ ਦੇ ਲੋਕਾਂ ਨੂੰ 24 ਘੰਟੇ ਮੁਫਤ ਬਿਜਲੀ ਮਿਲਦੀ ਹੈ।

LEAVE A REPLY

Please enter your comment!
Please enter your name here