

SADA CHANNEL:- ਕਾਂਗਰਸ ਨੂੰ ‘ਭਾਰਤ ਜੋੜੋ ਯਾਤਰਾ’ (‘Join India Yatra’) ਦੌਰਾਨ ਇੱਕ ਵੱਡਾ ਝਟਕਾ ਲੱਗਾ ਹੈ,ਭਾਰਤੀ ਜਨਤਾ ਪਾਰਟੀ ਨੇ ਗੋਆ ਵਿੱਚ ਕਾਂਗਰਸ ਨੂੰ ਵੱਡਾ ਝਟਕਾ ਦਿੰਦਿਆਂ 8 ਵਿਧਾਇਕਾਂ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕਰ ਲਿਆ ਹੈ,ਮੁੱਖ ਮੰਤਰੀ ਪ੍ਰਮੋਦ ਸਾਵੰਤ (Chief Minister Pramod Sawant) ਦੀ ਮੌਜੂਦਗੀ ਵਿੱਚ ਕਾਂਗਰਸ ਦੇ 8 ਵਿਧਾਇਕ ਭਾਜਪਾ ਵਿੱਚ ਸ਼ਾਮਲ ਹੋ ਗਏ,ਇਸ ਮੌਕੇ ਕਾਂਗਰਸ ਦੇ ਸਾਬਕਾ ਵਿਧਾਇਕ ਮਾਈਕਲ ਲੋਬੋ ਨੇ ਕਿਹਾ ਕਿ ਅਸੀਂ ਪੀਐਮ ਮੋਦੀ ਅਤੇ ਸੀਐਮ ਪ੍ਰਮੋਦ ਸਾਵੰਤ (PM Modi And CM Pramod Sawant) ਦੇ ਹੱਥ ਮਜ਼ਬੂਤ ਕਰਨ ਲਈ ਭਾਜਪਾ ਵਿੱਚ ਸ਼ਾਮਲ ਹੋਏ ਹਾਂ,ਉਨ੍ਹਾਂ ‘ਕਾਂਗਰਸ ਛੱਡੋ, ਭਾਜਪਾ ਜੋੜੋ’ ਦੇ ਨਾਅਰੇ ਦਾ ਵੀ ਜ਼ਿਕਰ ਕੀਤਾ।
ਦਰਅਸਲ ਇਸ ਤੋਂ ਪਹਿਲਾਂ ਬੁੱਧਵਾਰ ਨੂੰ ਗੋਆ ‘ਚ ਕਾਂਗਰਸ ਵਿਧਾਇਕ ਦਲ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ‘ਚ ਰਲੇਵੇਂ ਦਾ ਪ੍ਰਸਤਾਵ ਪੇਸ਼ ਕੀਤਾ ਸੀ,ਇਸ ਤੋਂ ਕੁਝ ਸਮਾਂ ਪਹਿਲਾਂ ਭਾਜਪਾ ਦੀ ਸੂਬਾ ਇਕਾਈ ਦੇ ਪ੍ਰਧਾਨ ਸਦਾਨੰਦ ਸ਼ੇਤ ਤਵਾਨਡੇ ਨੇ ਕਿਹਾ ਸੀ ਕਿ ਕਾਂਗਰਸ ਦੇ ਅੱਠ ਵਿਧਾਇਕ ਜਲਦੀ ਹੀ ਸੱਤਾਧਾਰੀ ਪਾਰਟੀ ਵਿਚ ਸ਼ਾਮਲ ਹੋਣਗੇ,ਇਸ ਘਟਨਾਕ੍ਰਮ ਤੋਂ ਪਹਿਲਾਂ 40 ਮੈਂਬਰੀ ਗੋਆ ਵਿਧਾਨ ਸਭਾ ਵਿੱਚ ਕਾਂਗਰਸ ਦੇ 11 ਮੈਂਬਰ ਸਨ ਜਦਕਿ ਭਾਜਪਾ ਦੇ 20 ਮੈਂਬਰ ਸਨ।
ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ (Goa Chief Minister Pramod Sawant) ਦੇ ਨਾਲ ਕਾਂਗਰਸੀ ਵਿਧਾਇਕਾਂ ਦੀ ਸਾਹਮਣੇ ਆਈ ਤਸਵੀਰ ਵਿੱਚ ਵਿਧਾਇਕ ਮਾਈਕਲ ਲੋਬੋ, ਦਿਗੰਬਰ ਕਾਮਤ, ਡੇਲੀਲਾ ਲੋਬੋ, ਰਾਜੇਸ਼ ਫਲਦੇਸਾਈ, ਕੇਦਾਰ ਨਾਇਕ, ਸੰਕਲਪ ਅਮੋਨਕਰ, ਅਲੈਕਸੀਓ ਸਿਕਵੇਰਾ ਅਤੇ ਰੂਡੋਲਫ ਫਰਨਾਂਡੀਜ਼ ਨਜ਼ਰ ਆਏ। ਦੱਸ ਦੇਈਏ ਕਿ ਸਾਲ 2019 ਵਿੱਚ ਵੀ ਇਸੇ ਤਰ੍ਹਾਂ ਕਾਂਗਰਸ ਦੇ 10 ਵਿਧਾਇਕ ਭਾਜਪਾ ਵਿੱਚ ਸ਼ਾਮਲ ਹੋਏ ਸਨ।
