ਪੰਜਾਬ ਦੇ ਪ੍ਰਸਿੱਧ ਗਾਇਕ Daler Mehndi ਛੇਤੀ ਹੀ ਜੇਲ੍ਹ ਵਿਚੋਂ ਬਾਹਰ ਆਉਣਗੇ

0
5
ਪੰਜਾਬ ਦੇ ਪ੍ਰਸਿੱਧ ਗਾਇਕ Daler Mehndi ਛੇਤੀ ਹੀ ਜੇਲ੍ਹ ਵਿਚੋਂ ਬਾਹਰ ਆਉਣਗੇ

SADA CHANNEL:-

PATIALA,(SADA CHANNEL):- Daler Mehndi Relief From High Court in Human Trafficking Case: ਪੰਜਾਬ ਦੇ ਪ੍ਰਸਿੱਧ ਗਾਇਕ ਦਲੇਰ ਮਹਿੰਗੀ ਨੂੰ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ,19 ਸਾਲ ਪੁਰਾਣੇ ਮਨੁੱਖੀ ਤਸਕਰੀ (ਕਬੂਤਰਬਾਜ਼ੀ) ਮਾਮਲੇ ਵਿੱਚ ਹਾਈਕੋਰਟ (High Court) ਨੇ ਅਰਜ਼ੀ ਮਨਜੂਰ ਕਰ ਲਈ ਹੈ ਅਤੇ ਹੁਣ ਦਲੇਰ ਮਹਿੰਦੀ (Daler Mehndi) ਛੇਤੀ ਹੀ ਜੇਲ੍ਹ ਵਿਚੋਂ ਬਾਹਰ ਆਉਣਗੇ।

ਦੱਸ ਦੇਈਏ ਕਿ ਪੁਲੀਸ (Police) ਨੇ ਬਖਸ਼ੀਸ਼ ਸਿੰਘ ਨਾਂ ਦੇ ਵਿਅਕਤੀ ਦੀ ਸ਼ਿਕਾਇਤ ’ਤੇ 2003 ਵਿੱਚ ਦਲੇਰ ਖ਼ਿਲਾਫ਼ ਕੇਸ ਦਰਜ ਕੀਤਾ ਸੀ,ਹੇਠਲੀ ਅਦਾਲਤ ਨੇ ਦਲੇਰ ਮਹਿੰਦੀ ਨੂੰ ਦੋ ਸਾਲ ਦੀ ਸਜ਼ਾ ਸੁਣਾਈ ਸੀ,ਉਦੋਂ ਤੋਂ ਹੀ ਦਲੇਰ ਮਹਿੰਦੀ ਪਟਿਆਲਾ ਜੇਲ੍ਹ (Daler Mehndi Patiala Jail) ਵਿੱਚ ਹੈ,ਦਲੇਰ ਮਹਿੰਦੀ (Daler Mehndi) ਦਾ ਭਰਾ ਸ਼ਮਸ਼ੇਰ ਸਿੰਘ (Brother Shamsher Singh) ਵੀ ਇਸ ਮਾਮਲੇ ਵਿੱਚ ਸਹਿ ਮੁਲਜ਼ਮ ਸੀ ਪਰ ਉਸ ਦੀ 2017 ਵਿੱਚ ਮੌਤ ਹੋ ਗਈ ਸੀ।

ਦਲੇਰ ਮਹਿੰਦੀ (Daler Mehndi) ਦੇ ਵਕੀਲ ਸੁਮਨਜੀਤ ਕੌਰ ਨੇ ਦਲੇਰ ਦੀ ਸਜ਼ਾ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ,ਉਹ ਜੇਲ੍ਹ ਤੋਂ ਬਾਹਰ ਆਉਣਗੇ,ਅਸੀਂ ਸਜ਼ਾ ਦੇ ਖਿਲਾਫ ਹਾਈਕੋਰਟ (High Court) ‘ਚ ਅਪੀਲ ਦਾਇਰ ਕੀਤੀ ਸੀ,ਹਾਈਕੋਰਟ (High Court) ਨੇ ਅਪੀਲ ਸਵੀਕਾਰ ਕਰਦੇ ਹੋਏ ਸਜ਼ਾ ਮੁਅੱਤਲ ਕਰ ਦਿੱਤੀ,ਐਡਵੋਕੇਟ ਸੁਮਨ ਜੀਤ ਕੌਰ (Advocate Suman Jeet Kaur) ਨੇ ਕਿਹਾ ਕਿ ਦਲੇਰ ਮਹਿੰਦੀ (Daler Mehndi) ‘ਤੇ ਬੇਬੁਨਿਆਦ ਦੋਸ਼ ਲਾਏ ਗਏ ਹਨ,ਸ਼ਿਕਾਇਤਕਰਤਾ ਬਖਸ਼ੀਸ਼ ਸਿੰਘ ਦੇ ਦੋਸ਼ ਝੂਠੇ ਹਨ।

LEAVE A REPLY

Please enter your comment!
Please enter your name here