ਆਸਟ੍ਰੇਲੀਆ ਖਿਲਾਫ ਤਿੰਨ ਮੈਚਾਂ ਦੀ T-20 Series ਅੱਜ ਤੋਂ ਸ਼ੁਰੂ ਹੋ ਰਹੀ ਹੈ,ਪਹਿਲਾ ਮੈਚ ਮੁਹਾਲੀ ‘ਚ ਖੇਡਿਆ ਜਾਵੇਗਾ

0
45
ਆਸਟ੍ਰੇਲੀਆ ਖਿਲਾਫ ਤਿੰਨ ਮੈਚਾਂ ਦੀ T-20 Series ਅੱਜ ਤੋਂ ਸ਼ੁਰੂ ਹੋ ਰਹੀ ਹੈ,ਪਹਿਲਾ ਮੈਚ ਮੁਹਾਲੀ 'ਚ ਖੇਡਿਆ ਜਾਵੇਗਾ

Sada Channel:-

Mohali,(Sada Channel):-  India vs Australia 1st T20: ਕਪਤਾਨ ਰੋਹਿਤ ਸ਼ਰਮਾ ਕੋਲ ਅਗਲੇ ਮਹੀਨੇ ਆਸਟ੍ਰੇਲੀਆ ਵਿੱਚ ਹੋਣ ਵਾਲੇ T20 ਵਿਸ਼ਵ ਕੱਪ (T20 World Cup) ਦੀਆਂ ਤਿਆਰੀਆਂ ਨੂੰ ਦੇਖਣ ਦਾ ਵੱਡਾ ਮੌਕਾ ਹੈ,ਆਸਟ੍ਰੇਲੀਆ ਖਿਲਾਫ ਤਿੰਨ ਮੈਚਾਂ ਦੀ ਟੀ-20 ਸੀਰੀਜ਼ (T-20 Series) ਅੱਜ ਤੋਂ ਸ਼ੁਰੂ ਹੋ ਰਹੀ ਹੈ ਜਿਸਦਾ ਪਹਿਲਾ ਮੈਚ ਮੁਹਾਲੀ (Mohali) ‘ਚ ਖੇਡਿਆ ਜਾਵੇਗਾ,ਇਹ ਮੈਚ ਮੁਹਾਲੀ ਦੇ ਪੀਸੀਏ ਸਟੇਡੀਅਮ (PCA Stadium) ਵਿੱਚ ਭਾਰਤੀ ਸਮੇਂ ਅਨੁਸਾਰ ਸ਼ਾਮ 7:30 ਵਜੇ ਸ਼ੁਰੂ ਹੋਵੇਗਾ।

ਉਸ ਤੋਂ ਪਹਿਲਾਂ ਸ਼ਾਮ 7 ਵਜੇ ਟਾਸ ਹੋਵੇਗਾ,ਕੋਰੋਨਾ ਮਹਾਮਾਰੀ (Corona Epidemic) ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਸਟੇਡੀਅਮ (Stadium) ‘ਚ ਪੂਰੀ ਸਮਰੱਥਾ ਨਾਲ ਦਰਸ਼ਕ ਮੌਜੂਦ ਹੋਣਗੇ,ਇਸ ਦੇ ਲਈ ਸੁਰੱਖਿਆ ਦੇ ਭਾਰੀ ਪ੍ਰਬੰਧ ਕੀਤੇ ਗਏ ਹਨ,ਮੁਹਾਲੀ (Mohali) ਦੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ (Punjab Cricket Association Stadium) ਵਿੱਚ ਕਰੀਬ 1500 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।

ਭਾਰਤ ਬਨਾਮ ਆਸਟ੍ਰੇਲੀਆ ਪਹਿਲੇ T20 ( India vs Australia 1st T20) ਲਈ ਚੁਣੀ ਗਈ ਟੀਮ

Indian Team: ਰੋਹਿਤ ਸ਼ਰਮਾ (ਕਪਤਾਨ), ਕੇਐਲ ਰਾਹੁਲ, ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ, ਰਿਸ਼ਭ ਪੰਤ (ਵਿਕੇਟ ਕੀਪਰ), ਹਾਰਦਿਕ ਪੰਡਯਾ, ਅਕਸ਼ਰ ਪਟੇਲ, ਭੁਵਨੇਸ਼ਵਰ ਕੁਮਾਰ, ਹਰਸ਼ਲ ਪਟੇਲ, ਯੁਜਵੇਂਦਰ ਚਾਹਲ, ਜਸਪ੍ਰੀਤ ਬੁਮਰਾਹ, ਦਿਨੇਸ਼ ਕਾਰਤਿਕ, ਰਵੀਚੰਦਰਨ ਅਸ਼ਵਿਨ, ਦੀਪਕ ਚਾਹਰ, ਦੀਪਕ ਹੁੱਡਾ, ਉਮੇਸ਼ ਯਾਦਵ

Australia Team: ਐਰੋਨ ਫਿੰਚ (ਕਪਤਾਨ), ਮੈਥਿਊ ਵੇਡ (ਵਿਕੇਟ ਕੀਪਰ), ਸਟੀਵਨ ਸਮਿਥ, ਗਲੇਨ ਮੈਕਸਵੈੱਲ, ਟਿਮ ਡੇਵਿਡ, ਕੈਮਰਨ ਗ੍ਰੀਨ, ਐਸ਼ਟਨ ਐਗਰ, ਪੈਟ ਕਮਿੰਸ, ਸੀਨ ਐਬੋਟ, ਐਡਮ ਜ਼ੈਂਪਾ, ਜੋਸ਼ ਹੇਜ਼ਲਵੁੱਡ, ਡੇਨੀਅਲ ਸੈਮਸ, ਕੇਨ ਰਿਚਰਡਸਨ, ਜੋਸ਼ ਇੰਗਲਿਸ , ਨਾਥਨ ਏਲੀਸੋ

LEAVE A REPLY

Please enter your comment!
Please enter your name here