
Kabul,(Sada Channel):- ਅਫ਼ਗ਼ਾਨਿਸਤਾਨ (Afghanistan) ਦੀ ਰਾਜਧਾਨੀ ਕਾਬੁਲ (Kabul) ਵਿੱਚ ਸ਼ੁੱਕਰਵਾਰ ਤੜਕੇ ਸ਼ੀਆ ਭਾਈਚਾਰੇ ਦੀ ਬਹੁਤਾਤ ਵਾਲੇ ਇਲਾਕੇ ਵਿੱਚ ਇਕ ਬੰਬ ਧਮਾਕਾ ਹੋਇਆ,ਜਿਸ ‘ਚ 23 ਲੋਕਾਂ ਦੀ ਮੌਤ ਹੋ ਗਈ ਅਤੇ 27 ਜ਼ਖ਼ਮੀ ਹੋ ਗਏ,ਤਾਲਿਬਾਨ (Taliban) ਬੁਲਾਰੇ ਨੇ ਦੱਸਿਆ ਕਿ ਧਮਾਕਾ ਸ਼ੁੱਕਰਵਾਰ ਸਵੇਰੇ ਦਸ਼ਤੀ ਬਰਚੀ ਇਲਾਕੇ ‘ਚ ਹੋਇਆ,ਇਸ ਖੇਤਰ ਵਿੱਚ ਜ਼ਿਆਦਾਤਰ ਅਫ਼ਗ਼ਾਨਿਸਤਾਨ (Afghanistan) ਦੇ ਘੱਟ ਗਿਣਤੀ ਸ਼ੀਆ ਭਾਈਚਾਰੇ ਦੇ ਲੋਕ ਰਹਿੰਦੇ ਹਨ,ਧਮਾਕੇ ਦੀ ਫ਼ਿਲਹਾਲ ਤੁਰੰਤ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ ਹੈ।
