
NEW DELHI,(SADA CHANNEL NEWS):- ਗੁਜਰਾਤ ਵਿਚ ਇਸ ਸਾਲ ਦੇ ਅਖੀਰ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ (Assembly Elections) ਨੂੰ ਲੈ ਕੇ ਜਾਰੀ ਸਿਆਸੀ ਗਹਿਮਾ-ਗਹਿਮੀ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Delhi Chief Minister Arvind Kejriwal) ਨੇ ਸਨਸਨੀਖੇਜ ਦਾਅਵਾ ਕੀਤਾ ਹੈ,ਆਮ ਆਦਮੀ ਪਾਰਟੀ (Aam Aadmi Party) ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਹੈ ਕਿ ਰਾਘਵ ਚੱਢਾ (Raghav Chadha) ਗ੍ਰਿਫਤਾਰ ਹੋ ਸਕਦੇ ਹਨ,ਉਨ੍ਹਾਂ ਟਵੀਟ ਕਰਕੇ ਇਸ ਦੀ ਸ਼ੰਕਾ ਪ੍ਰਗਟਾਈ ਹੈ,ਦੱਸ ਦੇਈਏ ਕਿ ਰਾਘਵ ਚੱਢਾ ਆਮ ਆਦਮੀ ਪਾਰਟੀ ਦੇ ਰਾਜ ਸਭਾ ਸਾਂਸਦ ਤੇ ਗੁਜਰਾਤ ਦੇ ਸਹਿ ਇੰਚਾਰਜ ਹਨ।

ਟਵੀਟ ਕਰਦਿਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Delhi Chief Minister Arvind Kejriwal) ਨੇ ਕਿਹਾ ਕਿ ‘ਜਦੋਂ ਤੋਂ ਰਾਘਵ ਚੱਢਾ (Raghav Chadha) ਨੂੰ ਗੁਜਰਾਤ ਦਾ ਸਹਿ-ਇੰਚਾਰਜ (Co-In-Charge Of Gujarat) ਨਿਯੁਕਤ ਕੀਤਾ ਹੈ ਤੇ ਉਨ੍ਹਾਂ ਨੂੰ ਗੁਜਰਾਤ ਵਿਚ ਚੋਣ ਪ੍ਰਚਾਰ ਲਈ ਜਾਣਾ ਸ਼ੁਰੂ ਕੀਤਾ ਹੈ, ਹੁਣ ਸੁਣ ਰਹੇ ਹਨ ਕਿ ਰਾਘਵ ਚੱਢਾ (Raghav Chadha) ਨੂੰ ਵੀ ਇਹ ਲੋਕ ਗ੍ਰਿਫਤਾਰ ਕਰਨਗੇ,ਕਿਸ ਕੇਸ ਵਿਚ ਕਰਨਗੇ ਅਤੇ ਕੀ ਦੋਸ਼ ਹੋਣਗੇ, ਇਹ ਅਜੇ ਇਹ ਲੋਕ ਬਣਾ ਰਹੇ ਹਨ’।
