
NEW DELHI,(SADA CHANNEL NEWS):- ਤਿਉਹਾਰਾਂ ਦਾ ਸੀਜ਼ਨ ਆਉਣ ਦੇ ਨਾਲ ਹੀ ਆਮ ਲੋਕਾਂ ਲਈ ਬੁਰੀ ਖ਼ਬਰ ਸਾਹਮਣੇ ਆਈ ਹੈ,ਦਰਅਸਲ ਭਾਰਤੀ ਰਿਜ਼ਰਵ ਬੈਂਕ (Reserve Bank of India) ਨੇ ਲਗਾਤਾਰ ਚੌਥੀ ਵਾਰ Repo Rate ‘ਚ ਵਾਧਾ ਕੀਤਾ ਹੈ,ਇਸ ਵਾਰ Repo Rate ‘ਚ .50 ਫ਼ੀਸਦੀ ਦਾ ਵਾਧਾ ਕੀਤਾ ਗਿਆ ਹੈ,Repo Rate ‘ਚ ਕੀਤੇ ਗਏ ਇਸ ਵਾਧੇ ਦਾ ਸਿੱਧਾ ਅਸਰ ਲੋਕਾਂ ਦੀਆਂ ਜੇਬਾਂ ‘ਤੇ ਪਵੇਗਾ,ਇਸ ਨਾਲ ਕਰਜ਼ਾ ਲੈਣਾ ਹੁਣ ਮਹਿੰਗਾ ਹੋ ਗਿਆ ਹੈ,ਇੰਨਾ ਹੀ ਹੁਣ EMI ਵੀ ਪਹਿਲਾਂ ਨਾਲੋਂ ਵੱਧ ਆਵੇਗੀ।
RBI ਨੇ ਰੈਪੋ ਰੇਟ 5.40 ਫ਼ੀਸਦੀ ਤੋਂ ਵਧਾ ਕੇ 5.90 ਫ਼ੀਸਦੀ ਕਰ ਦਿੱਤਾ ਹੈ,ਜਿਸ ਨਾਲ Repo Rate ‘ਚ 50 ਆਧਾਰ ਅੰਕਾਂ ਦਾ ਵਾਧਾ ਕੀਤਾ ਗਿਆ ਹੈ,ਗਵਰਨਰ ਸ਼ਕਤੀਕਾਂਤ ਦਾਸ (Governor Shaktikanta Das) ਨੇ RBI ਦੀ ਮੁਦਰਾ ਨੀਤੀ ਮੀਟਿੰਗ (Monetary Policy Meeting) ਤੋਂ ਬਾਅਦ ਇਹ ਐਲਾਨ ਕੀਤਾ ਹੈ,RBI ਨੇ ਲਗਾਤਾਰ ਪੰਜਵੇਂ ਮਹੀਨੇ Repo Rate ‘ਚ ਵਾਧਾ ਕੀਤਾ ਹੈ,ਇਸ ਨਾਲ ਪੰਜ ਮਹੀਨਿਆਂ ‘ਚ 1.90 ਫ਼ੀਸਦੀ ਦਾ ਵਾਧਾ ਹੋਇਆ ਹੈ।
