ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਪੰਜਾਬ ‘ਚ ਕਾਰ ਦੀ ਪਿਛਲੀ ਸੀਟ ‘ਤੇ ਬੈਲਟ ਲਗਾਉਣਾ ਹੋਵੇਗਾ ਲਾਜ਼ਮੀ,ਜਲਦੀ ਹੀ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ

0
191
ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਪੰਜਾਬ ‘ਚ ਕਾਰ ਦੀ ਪਿਛਲੀ ਸੀਟ ‘ਤੇ ਬੈਲਟ ਲਗਾਉਣਾ ਹੋਵੇਗਾ ਲਾਜ਼ਮੀ,ਜਲਦੀ ਹੀ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ

SADA CHANNEL NEWS:-

CHANDIGARH,(SADA CHANNEL NEWS):- ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਪੰਜਾਬ ‘ਚ ਕਾਰ ਦੀ ਪਿਛਲੀ ਸੀਟ ‘ਤੇ ਬੈਲਟ ਲਾਜ਼ਮੀ (Belt Is Mandatory On The Back Seat) ਕਰ ਹੋ ਜਾਵੇਗਾ,ਇਸਨੂੰ ਲੈ ਕੇ ਜਲਦੀ ਹੀ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ,ਇਹ ਗੱਲ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ (Transport Minister Laljit Singh Bhullar) ਨੇ ਸੁਖਬੀਰ ਸਿੰਘ ਬਾਜਵਾ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕਹੀ,ਜਿੱਥੇ ਸਰਕਾਰ ਪੰਜਾਬ ਰੋਡਵੇਜ਼ (Punjab Roadways) ਨੂੰ ਘਾਟੇ ਤੋਂ ਉਭਰਨ ਵਿੱਚ ਮਦਦ ਕਰਨ ਲਈ ਆਪਣੀਆਂ ਬੱਸਾਂ ਦੇ ਫਲੀਟ ਵਿੱਚ ਵਾਧਾ ਕਰੇਗੀ, ਉੱਥੇ ਹੀ ‘ਆਪ’ ਸਰਕਾਰ ਪਿਛਲੀ ਕਾਂਗਰਸ ਸਰਕਾਰ ਦੌਰਾਨ ਖਰੀਦੀਆਂ ਗਈਆਂ ਬੱਸਾਂ ਦੀ ਜਾਂਚ ਕਰੇਗੀ,ਕਿ ਕੀ ਸਰਕਾਰ ਨੇ ਆਪਣੇ ਕਹਿਣ ਨਾਲੋਂ ਵੱਧ ਬੱਸਾਂ ਖਰੀਦੀਆਂ ਹਨ,ਕਿਉਂਕਿ ਅਜਿਹੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ (Amarinder Singh Raja Waring) ਦੇ ਟਰਾਂਸਪੋਰਟ ਮੰਤਰੀ (Transport Minister) ਹੁੰਦਿਆਂ ਪੈਸਾ ਜ਼ਿਆਦਾ ਖਰਚਿਆ ਗਿਆ ਪਰ ਨਾ ਤਾਂ ਬੱਸਾਂ ਜ਼ਿਆਦਾ ਵਧੀਆਂ ਅਤੇ ਨਾ ਹੀ ਸਹੂਲਤਾਂ ਵਿਚ ਸੁਧਾਰ ਹੋਇਆ,ਇਸ ਲਈ ਅਸੀਂ ਇਸ ਦੀ ਜਾਂਚ ਵੀ ਕਰਵਾ ਰਹੇ ਹਾਂ,ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਇਸ ਗੱਲ ਦੀ ਜਾਂਚ ਕਰਵਾਏਗੀ ਕਿ ਜਿਨ੍ਹਾਂ ਸੁਧਾਰਾਂ ਦਾ ਦਾਅਵਾ ਕੀਤਾ ਗਿਆ ਹੈ,ਉਹ ਹੋਇਆ ਜਾਂ ਨਹੀਂ,ਬੱਸਾਂ ਖਰੀਦੀਆਂ ਗਈਆਂ ਹਨ ਜਾਂ ਨਹੀਂ,ਇਸ ਵਿੱਚ ਜਨਤਾ ਦੇ ਇੱਕ-ਇੱਕ ਪੈਸੇ ਦਾ ਹਿਸਾਬ ਲਿਆ ਜਾਵੇਗਾ।

LEAVE A REPLY

Please enter your comment!
Please enter your name here