Kripal Singh Bath ਨੇ New National Games Record ਨਾਲ ਡਿਸਕਸ ਥਰੋਅ ਵਿੱਚ ਸੋਨੇ ਦਾ ਤਮਗ਼ਾ ਜਿੱਤਿਆ

0
118
Kripal Singh Bath ਨੇ New National Games Record ਨਾਲ ਡਿਸਕਸ ਥਰੋਅ ਵਿੱਚ ਸੋਨੇ ਦਾ ਤਮਗ਼ਾ ਜਿੱਤਿਆ

SADA CHANNEL:-

Chandigarh, 03 October 2022 , (SADA CHANNEL):-   ਗੁਜਰਾਤ (Gujarat) ਵਿਖੇ ਚੱਲ ਰਹੀਆਂ 36ਵੀਆਂ ਨੈਸ਼ਨਲ ਖੇਡਾਂ ਵਿੱਚ ਅੱਜ ਪੰਜਾਬ ਦੇ ਖਿਡਾਰੀਆਂ ਨੇ ਤਿੰਨ ਸੋਨੇ,ਇਕ ਚਾਂਦੀ ਅਤੇ ਤਿੰਨ ਕਾਂਸੀ ਦੇ ਤਮਗ਼ੇ ਜਿੱਤੇ ਜਿਨਾਂ ਵਿੱਚ ਪੰਜਾਬ ਦੇ ਇਕ ਅਥਲੀਟ ਵੱਲੋਂ ਬਣਾਇਆ ਨਵਾਂ ਨੈਸ਼ਨਲ ਗੇਮਜ਼ ਰਿਕਾਰਡ (New National Games Record) ਵੀ ਸ਼ਾਮਲ ਹੈ,ਪੰਜਾਬ ਨੇ ਹੁਣ ਤੱਕ 11 ਸੋਨੇ, 14 ਚਾਂਦੀ ਤੇ 13 ਕਾਂਸੀ ਦੇ ਤਮਗਿਆਂ ਨਾਲ ਕੁੱਲ 38 ਤਮਗ਼ੇ ਜਿੱਤੇ ਹਨ,ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ (Punjab Sports Minister Gurmeet Singh Meet Here) ਨੇ ਜੇਤੂ ਖਿਡਾਰੀਆਂ ਨੂੰ ਮੁਬਾਰਕਾਬਦ ਦਿੰਦਿਆਂ ਕਿਹਾ ਕਿ ਇਨਾਂ ਖਿਡਾਰੀਆਂ ਨੇ ਆਪਣੀ ਸਖਤ ਮਿਹਨਤ ਨਾਲ ਕੌਮੀ ਮੰਚ ਉਤੇ ਸੂਬੇ ਦਾ ਨਾਮ ਰੌਸ਼ਨ ਕੀਤਾ ਹੈ।

ਅੱਜ ਦੇ ਮੁਕਾਬਲਿਆਂ ਵਿੱਚ ਪੁਰਸ਼ਾਂ ਦੇ ਡਿਸਕਸ ਥਰੋਅ (Discus Throw) ਵਿੱਚ ਪੰਜਾਬ ਦੇ ਕ੍ਰਿਪਾਲ ਸਿੰਘ ਬਾਠ (Kripal Singh Bath) ਨੇ 59.32 ਮੀਟਰ ਦੀ ਥਰੋਅ ਨਾਲ 25 ਸਾਲ ਪੁਰਾਣਾ ਸ਼ਕਤੀ ਸਿੰਘ ਦਾ ਨੈਸ਼ਨਲ ਗੇਮਜ਼ (National Games) ਰਿਕਾਰਡ ਤੋੜਦਿਆਂ ਸੋਨੇ ਦਾ ਤਮਗ਼ਾ ਜਿੱਤਿਆ,ਕ੍ਰਿਪਾਲ ਸਿੰਘ ਬਾਠ (Kripal Singh Bath) ਨੇ ਪੰਜਵੀਂ ਥਰੋਅ (Discus Throw) ਵਿੱਚ ਇਹ ਰਿਕਾਰਡ ਬਣਾਇਆ,ਮਹਿਲਾਵਾਂ ਦੀ 50 ਮੀਟਰ ਰਾਈਫ਼ਲ ਥ੍ਰੀ ਪੁਜੀਸ਼ਨ ਵਿੱਚ ਪੰਜਾਬ ਦੀ ਸਿਫ਼ਤ ਕੌਰ ਸਮਰਾ ਨੇ ਸੋਨੇ ਅਤੇ ਇਕ ਹੋਰ ਪੰਜਾਬ ਦੀ ਖਿਡਾਰਨ ਅੰਜੁਮ ਮੌਦਗਿਲ ਨੇ ਕਾਂਸੀ ਦਾ ਤਮਗ਼ਾ ਜਿੱਤਿਆ,ਏਅਰ ਪਿਸਟਲ ਮਿਕਸਡ ਟੀਮ ਈਵੈਂਟ (Air Pistol Mixed Team Event) ਵਿੱਚ ਵਿਜੈਵੀਰ ਸਿੰਘ ਸਿੱਧੂ (Vijayveer Singh Sidhu) ਤੇ ਹਰਨਵਦੀਪ ਕੌਰ ਨੇ ਸੋਨੇ ਦਾ ਤਮਗ਼ਾ ਜਿੱਤਿਆ।

ਰੋਇੰਗ ਦੇ ਟੀਮ ਮੁਕਾਬਲਿਆਂ ਵਿੱਚ ਪੰਜਾਬ ਦੀ ਟੀਮ ਭਗਵਾਨ ਸਿੰਘ, ਜਸਪ੍ਰੀਤ ਬੀਜਾ,ਅਰਵਿੰਦਰ ਸਿੰਘ ਤੇ ਸੁਖਜਿੰਦਰ ਸਿੰਘ ਨੇ ਚਾਂਦੀ ਦਾ ਤਮਗ਼ਾ ਜਿੱਤਿਆ,ਇਸ ਤੋਂ ਇਲਾਵਾ ਤਲਵਾਰਬਾਜ਼ੀ ਦੇ ਟੀਮ ਮੁਕਾਬਲੇ ਵਿੱਚ ਉਦੈਵੀਰ ਸਿੰਘ,ਪਰਵੀਰ ਸਿੰਘ ਤੇ ਨੇਕਪ੍ਰੀਤ ਸਿੰਘ ਦੀ ਟੀਮ ਨੇ ਕਾਂਸੀ ਦਾ ਤਮਗ਼ਾ ਜਿੱਤਿਆ,ਬਾਸਕਟਬਾਲ 3ਬਾਏ3 ਵਿੱਚ ਪੰਜਾਬ ਦੀ ਟੀਮ ਨੇ ਕਾਂਸੀ ਦਾ ਤਮਗ਼ਾ ਜਿੱਤਿਆ,ਮਹਿਲਾ ਹਾਕੀ ਦੇ ਗਰੁੱਪ ਮੁਕਾਬਲਿਆਂ ਵਿੱਚ ਪੰਜਾਬ ਨੇ ਅੱਜ ਮੱਧ ਪ੍ਰਦੇਸ਼ ਨੂੰ 2-1 ਨਾਲ ਹਰਾਇਆ,ਇਸ ਤੋਂ ਪਹਿਲਾਂ ਪੰਜਾਬ ਨੇ ਕੱਲ ਕਰਨਾਟਕਾ ਨੂੰ 6-1 ਨਾਲ ਹਰਾਇਆ ਸੀ।

LEAVE A REPLY

Please enter your comment!
Please enter your name here