ਭਾਰਤ ਸਰਕਾਰ ਦੀ ਟੀਮ ਵੱਲੋਂ ਮੁਢਲਾ ਸਿਹਤ ਕੇਂਦਰ ਅਬਿਆਣਾ ਤੇ ਸਿਹਤ ਤੇ ਤੰਦਰੁਸਤੀ ਕੇਂਦਰ ਤਖਤਗੜ੍ਹ ਦਾ ਦੌਰਾ

0
303
ਭਾਰਤ ਸਰਕਾਰ ਦੀ ਟੀਮ ਵੱਲੋਂ ਮੁਢਲਾ ਸਿਹਤ ਕੇਂਦਰ ਅਬਿਆਣਾ ਤੇ ਸਿਹਤ ਤੇ ਤੰਦਰੁਸਤੀ ਕੇਂਦਰ ਤਖਤਗੜ੍ਹ ਦਾ ਦੌਰਾ

SADA CHANNEL NEWS:-

ਨੂਰਪੁਰ ਬੇਦੀ 04 ਅਕਤੂਬਰ,(SADA CHANNEL NEWS):- ਅੱਜ ਬਲਾਕ ਨੂਰਪੁਰ ਬੇਦੀ ਵਿਖੇ ਮੁਢਲਾ ਸਿਹਤ ਕੇਂਦਰ ਅਬਿਆਣਾ ਅਤੇ ਸਿਹਤ ਤੇ ਤੰਦਰੁਸਤੀ ਕੇਂਦਰ ਤਖ਼ਤਗੜ੍ਹ ਦਾ ਭਾਰਤ ਸਰਕਾਰ ਦੀ ਟੀਮ ਵੱਲੋਂ ਦੌਰਾ ਕੀਤਾ ਗਿਆ l ਇਸ ਟੀਮ ਵਿਚ ਭਾਰਤ ਸਰਕਾਰ ਵੱਲੋਂ ਆਏ ਡਾ.ਅਭਿਸ਼ੇਕ ਸ੍ਰੀਵਾਸਤਵ, ਡਾ.ਸਵਰੂਪਾ, ਡਾ.ਵਿੱਦਿਆ (ਐਨ.ਐੱਚ.ਐੱਸ.ਆਰ.ਸੀ) ਵੱਲੋਂ ਅਤੇ ਡਾ.ਗੁਰਮਨਦੀਪ ਸਿੰਘ ਲੀਡ ਕੰਸਲਟੈਂਟ ਪੰਜਾਬ ਸਿਹਤ ਤੰਦਰੁਸਤੀ ਕੇਂਦਰ, ਡਾ.ਜਗਦੀਪ ਕੌਰ ਅਸਿਸਟੈਂਟ ਪ੍ਰੋਗਰਾਮ ਅਫ਼ਸਰ ਸਿਹਤ ਤੇ ਤੰਦਰੁਸਤੀ ਕੇਂਦਰ, ਡਾ.ਨਵਨੀਤ ਅਤੇ ਦਵਿੰਦਰ ਕੌਰ ਡਬਲਿਊ.ਐਚ.ਓ ਦੇ ਨੁਮਾਇੰਦੇ ਚੰਡੀਗੜ ਤੋਂ ਸ਼ਾਮਿਲ ਹੋਏ।


ਇਸ ਟੀਮ ਵੱਲੋਂ ਮੁੱਢਲਾ ਸਿਹਤ ਕੇਂਦਰ ਅਬਿਆਣਾ ਵਿਖੇ ਡਾ.ਨੈਨਾ ਜੈਸਵਾਲ ਵੱਲੋਂ ਕੀਤੇ ਜਾ ਰਹੇ ਮਰੀਜ਼ਾ ਦੇ ਇਲਾਜ ਦਾ ਰਿਕਾਰਡ ਚੈਕ ਕੀਤਾ ਗਿਆ। ਤਖ਼ਤਗੜ੍ਹ ਸਿਹਤ ਅਤੇ ਤੰਦਰੁਸਤੀ ਕੇਂਦਰਾਂ ਵਿਚ ਜੋ ਕਮਿਊਨਿਟੀ ਹੈਲਥ ਅਫਸਰਾਂ ਵੱਲੋਂ ਕੀਤੇ ਜਾਂਦੇ ਕੰਮਕਾਜ ਦਾ ਜਾਇਜਾ ਲਿਆ ਗਿਆ। ਉਨ੍ਹਾਂ ਨੇ ਬੀਪੀ ਸ਼ੂਗਰ ਦੇ ਮਰੀਜ਼ਾਂ ਦੀ (ਆਈ ਐੱਚ ਸੀ ਆਈ) ਅਤੇ (ਸੀ.ਪੀ.ਐੱਚ.ਸੀ ) ਸੌਫਟਵੇਅਰ ਵਿੱਚ ਮਰੀਜ਼ਾਂ ਦਾ ਡਾਟਾ ਚੈਕ ਕੀਤਾ। ਟੀਮ ਨੇ ਜੋ ਮਰੀਜ਼ ਸਿਹਤ ਤੇ ਤੰਦਰੁਸਤੀ ਕੇਂਦਰਾਂ ਤੋਂ ਸੀ ਐਚ ਸੀ ਪੱਧਰ ਤੇ ਰੈਫਰ ਹੁੰਦੇ ਹਨ ਉਨ੍ਹਾਂ ਦੇ ਵੇਰਵਿਆ ਦੀ ਪੜਤਾਲ ਕੀਤੀ, ਮੌਜੂਦਾ ਦਵਾਈਆਂ ਦਾ ਪੂਰਾ ਰਿਕਾਰਡ ਵੀ ਦੇਖਿਆ ਗਿਆ ਤੇ ਵੱਖ ਵੱਖ ਪਿੰਡਾਂ ਵਿੱਚ ਲਗਾਏ ਜਾਂਦੇ ਐੱਨ.ਸੀ.ਡੀ ਕੈਂਪ ਦੀ ਵੀ ਮੋਨੀਟਰਿੰਗ ਕੀਤੀ।

ਸਿਹਤ ਅਤੇ ਤੰਦਰੁਸਤੀ ਕੇਂਦਰ ਵਿਚ ਮਿਲਣ ਵਾਲੀਆਂ ਸਿਹਤ ਸਹੂਲਤਾਂ ਸਬੰਧੀ ਵੀ ਪੂਰਾ ਵੇਰਵੇ ਘੋਖੇ ਗਏ ਅਤੇ ਐਲ.ਐਚ.ਵੀ ਦੇ ਵੈਕਸੀਨਾਂ ਸਬੰਧਿਤ ਪੂਰਾ ਰਿਕਾਰਡ ਦੇਖਿਆ ਗਿਆ। ਹੈਲਥ ਸੁਪਰਵਾਈਜ਼ਰ ਵੱਲੋਂ ਪਿੰਡਾਂ ਵਿਚ ਬੱਚਿਆਂ ਦੇ ਕੀਤੇ ਜਾ ਰਹੇ ਟੀਕਾਕਰਨ ਤੇ ਗਰਭਵਤੀ ਔਰਤਾਂ ਨੂੰ ਦਿੱਤੀਆਂ ਜਾਂ ਰਹੀਆਂ ਸੇਵਾਵਾ ਦਾ ਵੀ ਮੁਆਇਨਾ ਕੀਤਾ ਗਿਆ। ਆਸ਼ਾ ਵਰਕਰ ਵੱਲੋਂ ਪਿੰਡਾਂ ਵਿੱਚ ਮੁਹੱਇਆ ਕਰਵਾਈਆਂ ਜਾਦੀਆਂ ਸਿਹਤ ਸਹੂਲਤਾਂ ਦੀ ਵੀ ਜਾਂਚ ਕੀਤੀ ਗਈ। ਇਸ ਮੌਕੇ ਤੇ ਡਾ.ਵਿਧਾਨ ਚੰਦਰ, ਡਾ.ਨੈਨਾ ਜਸਵਾਲ,ਰਿਤੂ ਬੀ.ਈ, ਕਮਿਊਨਿਟੀ ਹੈੱਲਥ ਅਫ਼ਸਰ ਨੀਰੂ, ਜਸਪਾਲ ਕੌਰ, ਐਲ.ਐਚ.ਵੀਜ਼ , ਹੈਲਥ ਵਰਕਰ ਅਤੇ ਹੋਰ ਸਟਾਫ ਹਾਜ਼ਰ ਸੀ।

LEAVE A REPLY

Please enter your comment!
Please enter your name here