ਸਵੈ-ਇੱਛਾ ਨਾਲ ਕੀਤਾ ਖੂਨਦਾਨ ਹੀ ਮਹਾਂਦਾਨ ਹੈ-ਡਾ.ਚਰਨਜੀਤ ਕੁਮਾਰ ਰਾਸ਼ਟਰੀ ਸਵੈਇਛੁੱਕ ਖੂਨਦਾਨ ਦਿਵਸ ਮੌਕੇ ਵਿਸੇਸ ਰੈਲੀ ਦਾ ਆਯੋਜਨ

0
271
ਸਵੈ-ਇੱਛਾ ਨਾਲ ਕੀਤਾ ਖੂਨਦਾਨ ਹੀ ਮਹਾਂਦਾਨ ਹੈ-ਡਾ.ਚਰਨਜੀਤ ਕੁਮਾਰ ਰਾਸ਼ਟਰੀ ਸਵੈਇਛੁੱਕ ਖੂਨਦਾਨ ਦਿਵਸ ਮੌਕੇ ਵਿਸੇਸ ਰੈਲੀ ਦਾ ਆਯੋਜਨ

SADA CHANNEL NEWS:-

ਸ੍ਰੀ ਅਨੰਦਪੁਰ ਸਾਹਿਬ 04 ਅਕਤੂਬਰ (SADA CHANNEL NEWS):- ਸਵੈ ਇੱਛਾ ਨਾਲ ਕੀਤਾ ਖੂਨਦਾਨ ਸਭ ਤੋ ਵੱਡਾ ਦਾਨ ਹੈ। ਜਦੋਂ ਵੀ ਆਪਣੇ ਖੂਨਦਾਨ ਨਾਲ ਕਿਸੇ ਕੀਮਤੀ ਜਾਨ ਦੇ ਬੱਚ ਜਾਣ ਦਾ ਅਹਿਸਾਸ ਹੁੰਦਾ ਹੈ ਤਾਂ ਮਾਨਸਿਕ ਸਕੂਨ ਮਿਲਦਾ ਹੈ। ਮਨੁੱਖ ਦੇ ਖੂਨ ਦਾ ਸੰਸਾਰ ਵਿਚ ਕੋਈ ਬਦਲ ਨਹੀ ਹੈ, ਲੋੜ ਪੈਣ ਤੇ ਖੂਨਦਾਨੀ ਵੱਲੋ ਦਿੱਤਾ ਖੂਨਦਾਨ ਹੀ ਇਨਸਾਨ ਦੀ ਜਾਨ ਬਚਾਉਣ ਦੇ ਕੰਮ ਆਉਦਾ ਹੈ। ਤੰਦਰੁਸਤ ਆਮ ਇਨਸਾਨ ਆਪਣੇ ਜੀਵਨ ਵਿਚ ਵਾਰ ਵਾਰ ਨਿਰਧਾਰਤ ਸਮੇਂ ਦੌਰਾਨ ਖੂਨਦਾਨ ਕਰ ਸਕਦਾ ਹੈ।


ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਡਾ.ਚਰਨਜੀਤ ਕੁਮਾਰ ਸੀਨੀਅਰ ਮੈਡੀਕਲ ਅਫਸਰ ਭਾਈ ਜੈਤਾ ਜੀ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਨੇ ਅੱਜ ਸਵੈ ਇੱਛਾ ਨਾਲ ਖੂਨਦਾਨ ਕਰਨ ਵਾਲਿਆ ਨੂੰ ਸੰਬੋਧਨ ਕਰਦੇ ਹੋਏ ਕੀਤਾ। ਪੰਜਾਬ ਸਟੇਟ ਏਡਜ ਕੰਟਰੋਲ ਸੁਸਾਇਟੀ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਬਲੱਡ ਸੈਂਟਰ ਸਿਵਲ ਹਸਪਤਾਲ ਸ਼੍ਰੀ ਅਨੰਦਪੁਰ ਸਾਹਿਬ ਵੱਲੋਂ ਰਾਸ਼ਟਰੀ ਸਵੈਇਛੁੱਕ ਖੂਨਦਾਨ ਦਿਵਸ ਮਨਾਇਆ ਗਿਆ।ਇਸ ਮੌਕੇ ਡਾ.ਦਿਆਲ ਸਿੰਘ ਮੈਮੋਰੀਅਲ ਸਕੂਲ ਆਫ ਨਰਸਿੰਗ ਦੀਆਂ ਵਿਦਿਆਰਥਣਾਂ ਵੱਲੋਂ ਪੋਸਟਰ ਮੈਕਿੰਗ ਮੁਕਾਬਲੇ ਕਰਵਾਏ ਗਏ ਅਤੇ ਇਸ ਉਪਰੰਤ ਸੀਨੀਅਰ ਮੈਡੀਕਲ ਅਫਸਰ ਡਾ.ਚਰਨਜੀਤ ਕੁਮਾਰ ਵੱਲੋਂ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ, ਜਿਸ ਵਿੱਚ ਸਿੱਖ ਮਿਸਨਰੀ ਕਾਲਜ ਸ਼੍ਰੀ ਅਨੰਦਪੁਰ ਸਾਹਿਬ ਅਤੇ ਡਾ.ਦਿਆਲ ਸਿੰਘ ਮੈਮੋਰੀਅਲ ਸਕੂਲ ਆਫ ਨਰਸਿੰਗ ਦੀਆਂ ਵਿਦਿਆਰਥੀਆਂ ਵੱਲੋਂ ਇੱਕ ਜਾਗਰੂਕਤਾ ਰੈਲੀ ਕੱਢੀ ਗਈ।


ਇਸ ਮੌਕੇ ਡਾ.ਚਰਨਜੀਤ ਕੁਮਾਰ ਐਸ.ਐਮ.ਓ ਵੱਲੋਂ ਆਏ ਹੋਏ ਨੌਜੁਆਨਾਂ ਨੂੰ ਖੂਨਦਾਨ ਦੀ ਮਹੱਤਤਾ ਦੱਸਦੇ ਹੋਏ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ। ਐਸ.ਐਮ.ਓ ਵੱਲੋਂ ਸ਼ਿੱਖ ਮਿਸਨਰੀ ਕਾਲਜ ਦੇ ਸ.ਇਕਵਾਲ ਸਿੰਘ ਸੁਪਰਡੈਂਟ ਨੂੰ ਵਿਸ਼ੇਸ ਤੌਰ ਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਡਾ.ਰਾਜੇਸ਼ ਕੁਮਾਰ ਬੀ.ਟੀ.ਓ ਵੱਲੋਂ ਆਏ ਹੋਏ ਐਨ.ਜੀ.ਓਜ ਅਤੇ ਡੋਨਰਾਂ ਦਾ ਧੰਨਵਾਦ ਕੀਤਾ। ਇਸ ਸੈਮੀਨਾਰ ਅਤੇ ਰੈਲੀ ਦੌਰਾਨ ਡਾ.ਰਣਵੀਰ ਸਿੰਘ, ਡਾ.ਕੇਪੀ ਸਿੰਘ, ਡਾ.ਰਮਨਪ੍ਰੀਤ ਕੌਰ, ਅਤੇ ਡਾ.ਤਾਨੀਆ ਗੁਪਤਾ ਡੈਂਟਲ ਸਰਜਨ, ਬਲੱਡ ਸੈਂਟਰ ਅਨੰਦਪੁਰ ਸਾਹਿਬ ਦਾ ਸਮੂਹ ਸਟਾਫ ਰਾਣਾ ਬਖਤਾਬਰ ਸਿੰਘ ਇੰਚਾਰਜ, ਸੁਰਿੰਦਰਪਾਲ ਸਿੰਘ ਜਥੇਦਾਰ, ਅਨੀਤਾ, ਮੋਨੀਕਾ ਚੇਤਲ, ਵਿਕਾਸ ਕੁਮਾਰ, ਰੁਬਿੰਦਰ ਕੌਰ ਹੈਡ ਨਰਸ, ਨੀਰਜ ਸ਼ਰਮਾ ਫਾਰਮੇਸੀ ਅਫਸਰ, ਸ਼ਾਮ ਲਾਲ ਚੀਫ ਫਾਰਮੇਸੀ ਅਫਸਰ ਆਦਿ ਹਾਜਰ ਸਨ।

LEAVE A REPLY

Please enter your comment!
Please enter your name here